ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੋਣ ਨਤੀਜਿਆਂ ਤੋਂ ਬਾਅਦ ਕਿਤੇ ਖੁਸ਼ੀ-ਕਿਤੇ ਗ਼ਮੀ ਦਾ ਮਾਹੌਲ

07:56 AM Jun 06, 2024 IST
ਆਪਣੇ ਸਮਰਥਕਾਂ ਨੂੰ ਮਿਲਦੀ ਹੋਈ ਹਰਸਿਮਰਤ ਕੌਰ ਬਾਦਲ।

ਪੱਤਰ ਪ੍ਰੇਰਕ
ਮਾਨਸਾ, 5 ਜੂਨ
ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਕਿਤੇ ਖੁਸ਼ੀ-ਕਿਤੇ ਗ਼ਮੀ ਦਾ ਮਾਹੌਲ ਹੈ। ਬਠਿੰਡਾ ਲੋਕ ਸਭਾ ਹਲਕੇ ਤੋਂ ਜੇਤੂ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਮਾਨਸਾ ਸਥਿਤ ਦਫ਼ਤਰ ਵਿੱਚ ਬੈਠੇ ਵਰਕਰਾਂ ਦੇ ਚਿਹਰਿਆਂ ’ਤੇ ਖੁਸ਼ੀ ਦੇਖਣ ਨੂੰ ਮਿਲ ਰਹੀ ਸੀ। ਹਾਲਾਂਕਿ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਵੱਲੋਂ ਪਾਰਟੀ ਵਰਕਰਾਂ ਨੂੰ ਜਿੱਤ ਤੋਂ ਬਾਅਦ ਟਵੀਟ ਕਰਦਿਆਂ ਕਿਹਾ ਹੈ ਗਿਆ ਕਿ ਜੂਨ ਮਹੀਨੇ ਵਿੱਚ ਕਾਂਗਰਸ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਕੀਤੇ ਹਮਲੇ ਕਰ ਕੇ ਸਮੁੱਚੀ ਸਿੱਖ ਕੌਮ ਦਾ ਹਿਰਦਾ ਵਲੂੰਧਰਿਆ ਗਿਆ ਸੀ, ਇਸ ਕਰ ਕੇ ਸ਼ਹੀਦੀ ਹਫ਼ਤੇ ਨੂੰ ਧਿਆਨ ਵਿੱਚ ਰੱਖਦਿਆਂ ਸਮੂਹ ਬਠਿੰਡਾ ਹਲਕਾ ਵਾਸੀ ਜਿੱਤ ਦਾ ਕਿਸੇ ਵੀ ਤਰ੍ਹਾਂ ਦਾ ਜਸ਼ਨ ਨਾ ਮਨਾਉਣ।
ਉਧਰ, ਸੂਬੇ ਦੀ ਸੱਤਾਧਾਰੀ ਪਾਰਟੀ ‘ਆਪ’ ਦੇ ਮਾਨਸਾ ਜ਼ਿਲ੍ਹੇ ਵਿੱਚ ਸਥਿਤ ਵਿਧਾਇਕਾਂ ਡਾ. ਵਿਜੈ ਸਿੰਗਲਾ, ਪ੍ਰਿੰਸੀਪਲ ਬੁੱਧਰਾਮ, ਗੁਰਪ੍ਰੀਤ ਸਿੰਘ ਬਣਾਂਵਾਲੀ ਦੇ ਘਰਾਂ ਸਣੇ ਪਾਰਟੀ ਦਫ਼ਤਰਾਂ ਅੱਗੇ ਉਦਾਸੀ ਛਾਈ ਹੋਈ ਸੀ। ਮਾਨਸਾ ਵਿਧਾਨ ਸਭਾ ਹਲਕੇ ਤੋਂ ਭਾਵੇਂ ‘ਆਪ’ ਦੀਆਂ ਵੋਟਾਂ ਵਧੀਆਂ ਹਨ ਅਤੇ ਸਰਦੂਲਗੜ੍ਹ ਤੋਂ ਵੀ ਵੋਟਾਂ ਵੱਧ ਨਿਕਲੀਆਂ ਹਨ, ਪਰ ਇਸ ਦੇ ਬਾਵਜੂਦ ਪਾਰਟੀ ਵਰਕਰਾਂ ਵਿੱਚ ਨਿਰਾਸ਼ਾ ਪਾਈ ਗਈ ਹੈ।
ਕੇਂਦਰ ’ਚ ਭਾਵੇਂ ਐੱਨਡੀਏ ਨੂੰ ਬਹੁਮਤ ਮਿਲ ਗਿਆ ਹੈ, ਪਰ ਬਠਿੰਡਾ ਸਣੇ ਪੰਜਾਬ ’ਚੋਂ ਭਾਜਪਾ ਨੂੰ ਕੋਈ ਵੀ ਸੀਟ ਹਾਸਲ ਨਾ ਹੋਣ ਕਾਰਨ ਭਾਜਪਾ ਦੇ ਮਾਨਸਾ ਸਥਿਤ ਦਫ਼ਤਰ ਵਿੱਚ ਸੁੰਨ ਪਸਰੀ ਹੋਈ ਹੈ। ਭਾਵੇਂ ਪਾਰਟੀ ਦੇ ਵਰਕਰ ਮੁੜ ਸਰਕਾਰ ਬਣਨ ਦੇ ਪੂਰੇ ਚਾਅ ਮਨਾ ਰਹੇ ਹਨ, ਪਰ ਦਫ਼ਤਰ ਵਿੱਚ ਰੌਣਕ-ਮੇਲੇ ਘੱਟ ਹੋਣ ਦੇ ਨਾਲ-ਨਾਲ ਭਾਜਪਾ ਨੇਤਾਵਾਂ ਦੇ ਘਰਾਂ ਵਿੱਚ ਖੁਸ਼ੀਆਂ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਸੀ।
ਉਧਰ, ਕਾਂਗਰਸੀ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਦੇ ਹਾਰਨ ਤੋਂ ਬਾਅਦ ਸ਼ਹਿਰ ਵਿੱਚ ਸਥਿਤ ਕਾਂਗਰਸ ਪਾਰਟੀ ਦੇ ਮੁੱਖ ਦਫ਼ਤਰ ਸਣੇ ਕਾਂਗਰਸੀ ਆਗੂਆਂ ਦੇ ਘਰਾਂ ਵਿੱਚ ਉਦਾਸੀ ਛਾਈ ਹੈ।

Advertisement

ਨਤੀਜੇ ਤੋਂ ਬਾਅਦ ‘ਆਪ’ ਦੇ ਤਿੰਨੋਂ ਵਿਧਾਇਕ ਨਿਰਾਸ਼

ਮਾਨਸਾ ਜ਼ਿਲ੍ਹੇ ‘ਆਪ’ ਦੇ ਵਿਧਾਇਕ ਚੋਣ ਨਤੀਜਿਆਂ ਤੋਂ ਬਾਅਦ ਨਿਰਾਸ਼ਾ ਵਿੱਚ ਡੁੱਬੇ ਹੋਏ ਸਨ। 2022 ਵਿੱਚ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਵੇਲੇ ਮਾਨਸਾ ਤੋਂ ਡਾ. ਵਿਜੈ ਸਿੰਗਲਾ ਨੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਪੰਜਾਬ ’ਚੋਂ ਸਭ ਤੋਂ ਵੱਡੇ ਫ਼ਰਕ ਨਾਲ ਹਰਾਇਆ ਸੀ, ਪਰ ਇੱਥੋਂ ‘ਆਪ’ ਪਹਿਲਾ, ਅਕਾਲੀ ਦਲ ਨੂੰ ਦੂਜਾ ਅਤੇ ਕਾਂਗਰਸ ਨੂੰ ਤੀਜਾ ਸਥਾਨ ਹਾਸਲ ਹੋਇਆ ਹੈ। ‘ਆਪ’ ਵਿਧਾਨ ਸਭਾ ਚੋਣਾਂ ਨਾਲੋਂ ਲਗਪਗ 65000 ਵੋਟਾਂ ਦੇ ਵੱਡੇ ਫ਼ਰਕ ਨਾਲ ਪਿੱਛੇ ਰਹਿ ਗਈ ਹੈ। ਇਸੇ ਤਰ੍ਹਾਂ ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੂੰ ਵਿਧਾਨ ਸਭਾ ਚੋਣਾਂ ਵੇਲੇ 75,817 ਵੋਟਾਂ ਪਈਆਂ ਸਨ, ਪਰ ਹੁਣ ਅੱਧ ਤੋਂ ਵੀ ਘਟ ਗਈਆਂ ਹਨ। ਇਸੇ ਤਰ੍ਹਾਂ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੂੰ ਵਿਧਾਨ ਸਭਾ ਚੋਣਾਂ ਵਿੱਚ 88,282 ਵੋਟਾਂ ਹਾਸਲ ਹੋਈਆਂ ਸਨ, ਪਰ ਹੁਣ 31,000 ਹੀ ਰਹਿ ਗਈਆਂ ਹਨ।

Advertisement
Advertisement