ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚੋਣ ਕਮਿਸ਼ਨ ਦੀ ਸਖ਼ਤੀ ਮਗਰੋਂ ਟੌਲ ਪਲਾਜ਼ਾ ਦੇ ਵਧਾਏ ਭਾਅ ’ਤੇ ਰੋਕ

07:06 AM Apr 02, 2024 IST

ਟ੍ਰਿਬਿਊਨ ਨਿਊਜ਼ ਸਰਵਿਸ/ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 1 ਅਪਰੈਲ
ਕੌਮੀ ਮਾਰਗ ’ਤੇ ਸਫ਼ਰ ਕਰ ਕੇ ਦਿੱਲੀ ਤੋਂ ਜਲੰਧਰ ਤੇ ਜਲੰਧਰ ਤੋਂ ਦਿੱਲੀ ਜਾਣ ਵਾਲੇ ਲੋਕਾਂ ਲਈ ਰਾਹਤ ਦੀ ਖ਼ਬਰ ਹੈ। ਪੰਜਾਬ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੌਲ ਪਲਾਜ਼ਾ ’ਤੇ ਵਧਾਏ ਭਾਅ ਨੂੰ ਇੱਕ ਵਾਰ ਫਿਰ ਤੋਂ ਵਾਪਸ ਲੈ ਲਿਆ ਹੈ। ਹੁਣ ਪੁਰਾਣੇ ਰੇਟਾਂ ’ਤੇ ਹੀ ਵਾਹਨਾਂ ਦਾ ਟੌਲ ਕੱਟੇਗਾ। ਦੱਸਿਆ ਜਾ ਰਿਹਾ ਹੈ ਕਿ ਚੋਣ ਕਮਿਸ਼ਨ ਦੇ ਹੁਕਮਾਂ ਤੋਂ ਬਾਅਦ ਟੌਲ ਪਲਾਜ਼ਾ ਕੰਪਨੀ ਦੇ ਵੱਲੋਂ ਵਧਾਏ ਭਾਅ ਨੂੰ ਵਾਪਸ ਲੈਣ ਦਾ ਫ਼ੈਸਲਾ ਲਿਆ ਗਿਆ ਹੈ।
ਲਾਡੋਵਾਲ ਟੌਲ ਪਲਾਜ਼ਾ ਪੰਜਾਬ ਦਾ ਸਭ ਤੋਂ ਮਹਿੰਗਾ ਟੌਲ ਪਲਾਜ਼ਾ ਹੈ। ਇੱਕ ਪਾਸੇ ਜਾਣ ਦੇ 215 ਅਤੇ ਆਉਣ ਜਾਣ ਦੇ 325 ਰੁਪਏ ਕੱਟੇ ਜਾਂਦੇ ਹਨ। ਇਸ ਤੋਂ ਬਾਅਦ ਟੌਲ ਪਲਾਜ਼ਾ ਵੱਲੋਂ ਪੰਜ ਦਿਨ ਪਹਿਲਾਂ ਐਲਾਨ ਕਰ ਦਿੱਤਾ ਗਿਆ ਸੀ ਕਿ ਪੰਜ ਰੁਪਏ ਭਾਅ ਵਧਾਇਆ ਜਾ ਰਿਹਾ ਹੈ। ਇੱਕ ਪਾਸੇ ਦਾ 220 ਅਤੇ ਆਉਣ ਜਾਣ ਦਾ 330 ਰੁਪਏ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਲੋਕਾਂ ’ਚ ਚਰਚਾ ਹੋਣ ਲੱਗੀ ਕਿ ਟੌਲ ਪਲਾਜ਼ਾ ਦੇ ਵੱਲੋਂ ਸਾਲ ’ਚ 2 ਵਾਰ ਭਾਅ ਵਧਾਉਣ ਦਾ ਨਿਯਮ ਕਦੋਂ ਤੋਂ ਹੋ ਗਿਆ, ਇਸ ਫ਼ੈਸਲੇ ਦਾ ਕਾਫ਼ੀ ਵਿਰੋਧ ਹੋਇਆ। ਸੂਤਰ ਇਹ ਵੀ ਦੱਸਦੇ ਹਨ ਕਿ ਚੋਣ ਕਮਿਸ਼ਨ ਤੱਕ ਜਦੋਂ ਇਹ ਗੱਲ ਪੁੱਜੀ ਤਾਂ ਚੋਣ ਕਮਿਸ਼ਨ ਨੇ ਤੁਰੰਤ ਹੀ ਸਾਰੀਆਂ ਟੌਲ ਪਲਾਜ਼ਾ ਕੰਪਨੀਆਂ ਨੂੰ ਹੁਕਮ ਦਿੱਤੇ ਕਿ ਭਾਅ ਨਹੀਂ ਵਧਾਏ ਜਾਣਗੇ।
ਵਾਧਾ ਕਰਨ ਤੇ ਰੱਦ ਕਰਨ ਦੇ ਹੁਕਮ ਉੱਪਰੋਂ ਆਏ: ਮੈਨੇਜਰ
ਟੌਲ ਪਲਾਜ਼ਾ ਦੇ ਮੈਨੇਜਰ ਦਪਿੰਦਰ ਕੁਮਾਰ ਨੇ ਦੱਸਿਆ ਕਿ ਪਹਿਲਾਂ ਭਾਅ ਵਧਾਉਣ ਦੇ ਉੱਪਰੋਂ ਹੁਕਮ ਆਏ ਸਨ ਤਾਂ ਉਸ ਅਨੁਸਾਰ ਹੀ ਵਧੇ ਭਾਅ ਜਾਰੀ ਕਰ ਦਿੱਤੇ ਸਨ। ਉਨ੍ਹਾਂ ਕਿਹਾ ਹੁਣ ਆਏ ਨਵੇਂ ਹੁਕਮਾਂ ਅਨੁਸਾਰ ਪੁਰਾਣਾ ਭਾਅ ਹੀ ਲਾਗੂ ਰਹੇਗਾ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਭਾਅ ’ਚ ਵਾਧੇ ਅਤੇ ਹੁਣ ਨਵੇਂ ਹੁਕਮ ਕਿਸ ਆਧਾਰ ’ਤੇ ਲਏ ਗਏ ਹਨ। ਉਨ੍ਹਾਂ ਕੰਪਨੀ ਦੇ ਹੁਕਮਾਂ ਅਨੁਸਾਰ ਹੀ ਕੰਮ ਕਰਦੇ ਹਨ।

Advertisement

Advertisement
Advertisement