For the best experience, open
https://m.punjabitribuneonline.com
on your mobile browser.
Advertisement

ਹਾਦਸੇ ’ਚ ਮੌਤ ਮਗਰੋਂ ਪੀੜਤਾਂ ਵੱਲੋਂ ਥਾਣੇ ’ਚ ਧਰਨਾ

09:36 AM Apr 22, 2024 IST
ਹਾਦਸੇ ’ਚ ਮੌਤ ਮਗਰੋਂ ਪੀੜਤਾਂ ਵੱਲੋਂ ਥਾਣੇ ’ਚ ਧਰਨਾ
Advertisement

ਕੋਟਕਪੂਰਾ, 21 ਅਪਰੈਲ
ਇਥੇ ਮੁਕਤਸਰ ਰੋਡ ’ਤੇ ਵਾਪਰੇ ਹਾਦਸੇ ਦੌਰਾਨ ਇੱਕ ਵਿਅਕਤੀ ਦੀ ਮੌਤ‌ ਹੋ ਗਈ।‌ ਥਾਣਾ‌‌ ਸਿਟੀ ਪੁਲੀਸ ਵੱਲੋਂ ਇਸ ਮਾਮਲੇ ਵਿੱਚ ਬੱਸ‌ ਚਾਲਕ ਵਿਰੁੱਧ ਕਾਰਵਾਈ ਨਾ ਕਰਨ ’ਤੇ ਮਿਤ੍ਰਕ ਦੇ ਪਰਿਵਾਰਕ ਮੈਂਬਰਾਂ ਨੇ ਥਾਣਾ‌ ਸਿਟੀ ਦੇ ਅੰਦਰ ਪੁਲੀਸ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਤੇ ਬੱਸ‌ ਚਾਲਕ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ। ਪ੍ਰਦਸ਼ਨਕਾਰੀਆਂ ਵਿੱਚ ਸ਼ਾਮਲ ਸ਼ਮਸ਼ੇਰ ਸਿੰਘ ਭਾਣਾ ਨੇ ‌ਦੱਸਿਆ ਕਿ ਪੇਂਟਰ ਕੁਮਾਰ ਲੰਘੀ ਰਾਤ ਆਪਣੇ ਇੱਕ ਦੋਸਤ ਨੂੰ ਬੱਸ ਚੜ੍ਹਾਉਣ ਲਈ ਮੁਕਤਸਰ ਰੋਡ ’ਤੇ ਮੋਟਰਸਾਈਕਲ ’ਤੇ ਆਇਆ ਸੀ। ਇਸ ਦੌਰਾਨ ਮੁਕਤਸਰ ਪੁਲ ਤੋਂ ਤੇਜ਼ ਰਫ਼ਤਾਰ ਨਾਲ ਆਈ ਇਕ ਨਿੱਜੀ ਕੰਪਨੀ ਦੀ ਬੱਸ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਹ ਜ਼ਮੀਨ ’ਤੇ‌ ਡਿੱਗ ਪਿਆ। ਬੱਸ ਚਾਲਕ ਘਟਨਾ ਮਗਰੋਂ ਫਰਾਰ ਹੋ ਗਿਆ। ਮ੍ਰਿਤਕ ਦੀ ਪਤਨੀ ਨੇ‌‌ ਦੱਸਿਆ ਇਸ ਸਬੰਧੀ ਪੁਲੀਸ ਨੂੰ ਹਸਪਤਾਲ ਤੋਂ ਸੂਚਨਾ ਆਉਣ‌ ਪਿੱਛੋਂ ਥਾਣੇ ਵਿੱਚ ਐਫਆਈਆਰ ਦਰਜ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਪੁਲੀਸ ਉਨ੍ਹਾਂ ਦਾ ਬੱਸ‌ ਚਾਲਕ ਨਾਲ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਥਾਣਾ ਸਿਟੀ ਦੇ ਮੁਖੀ ਮਨੋਜ ਕੁਮਾਰ ਨੇ ਦੱਸਿਆ ਕਿ ਬੱਸ ਨੂੰ ਕਬਜ਼ੇ ਵਿੱਚ ਲੈ ਕੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ।

Advertisement

Advertisement
Author Image

Advertisement
Advertisement
×