ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਦਾਲਤੀ ਹੁਕਮਾਂ ਮਗਰੋਂ ਕਿਸਾਨਾਂ ਨੂੰ ਦਿੱਲੀ ਚਾਲੇ ਪਾਉਣ ਦੀ ਆਸ ਬੱਝੀ

10:01 AM Jul 12, 2024 IST
ਮੰਡੀ ਕਿੱਲਿਆਂਵਾਲੀ ਵਿੱਚ ਕੌਮੀ ਮਾਰਗ ’ਤੇ ਖੜ੍ਹੇ ਕਿਸਾਨਾਂ ਦੇ ਟਰੈਕਟਰ-ਟਰਾਲੀਆਂ।

ਇਕਬਾਲ ਸਿੰਘ ਸ਼ਾਂਤ
ਲੰਬੀ/ਡੱਬਵਾਲੀ, 11 ਜੁਲਾਈ
ਸ਼ੰਭੂ ਬਾਰਡਰ ਖੋਲ੍ਹਣ ਬਾਰੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਦਿੱਤੇ ਹੁਕਮਾਂ ਦਾ ਅਸਰ ਡੱਬਵਾਲੀ ਸੀਮਾ ’ਤੇ ਲੱਗੇ ਕਿਸਾਨ ਮੋਰਚੇ ’ਤੇ ਦਿਖਾਈ ਦੇਣ ਲੱਗਿਆ ਹੈ। ਦਿੱਲੀ ਕੂਚ ਲਈ ਮੰਡੀ ਕਿੱਲਿਆਂਵਾਲੀ ਵਿੱਚ ਅੰਤਰਰਾਜੀ ਹੱਦ ’ਤੇ ਤੰਬੂ ਗੱਡ ਕੇ ਬੈਠੇ ਭਾਕਿਊ ਸਿੱਧੂਪੁਰ ਦੇ ਕਿਸਾਨ ਵੀ ਹਰਕਤ ਵਿੱਚ ਆ ਗਏ ਹਨ। ਕਿਸਾਨਾਂ ਨੇ ਫਰਵਰੀ ਮਹੀਨੇ ਤੋਂ ਐੱਨਐੱਚ-9 ’ਤੇ ਟਰੈਕਟਰ-ਟਰਾਲੀਆਂ ਵਿੱਚ ਡੇਰੇ ਲਾਏ ਹੋਏ ਹਨ। ਕਿਸਾਨਾਂ ਨੂੰ ਉਮੀਦ ਹੈ ਕਿ ਅਦਾਤਲੀ ਹੁਕਮਾਂ ’ਤੇ ਸ਼ੰਭੂ ਬਾਰਡਰ ਖੁੱਲ੍ਹਣ ਦੇ ਨਾਲ ਹੀ ਡੱਬਵਾਲੀ ਸੀਮਾ ਤੋਂ ਵੀ ਉਨ੍ਹਾਂ ਨੂੰ ਹਰਿਆਣਾ ਸਰਕਾਰ ਵੱਲੋਂ ਦਿੱਲੀ ਕੂਚ ਲਈ ਰਾਹ ਮਿਲੇਗਾ ਅਤੇ ਉਹ ਦਿੱਲੀ ਪੁੱਜ ਕੇ ਆਪਣੇ ਹੱਕਾਂ ਦੀ ਮੁੜ ਆਵਾਜ਼ ਬੁਲੰਦ ਕਰ ਸਕਣਗੇ। ਮੋਰਚੇ ਦੀ ਕਮਾਂਡ ਜਥੇਬੰਦੀ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਤੇ ਬਠਿੰਡਾ ਵੱਲੋਂ ਸੰਭਾਲੀ ਜਾ ਰਹੀ ਹੈ। ਹਾਈ ਕੋਰਟ ਦੇ ਆਦੇਸ਼ ਕਿਸਾਨਾਂ ਦੇ ਇਲਾਵਾ ਡੱਬਵਾਲੀ ਤੇ ਲੰਬੀ ਖੇਤਰ ਦੇ ਹਜ਼ਾਰਾਂ ਲੋਕਾਂ ਰਾਹਤ ਭਰੇ ਹਨ। ਪੰਜ ਮਹੀਨੇ ਤੋਂ ਮੰਡੀ ਕਿੱਲਿਆਂਵਾਲੀ ਵਿੱਚ ਐੱਨਐੱਚ-9 ਦੀ ਇੱਕ ਸਾਈਡ ’ਤੇ ਕਿਸਾਨਾਂ ਦੇ ਕਤਾਰ ਵਿਚ ਟਰੈਕਟਰ-ਟਰਾਲੀਆਂ ਖੜ੍ਹੇ ਹਨ ਜਦਕਿ ਅੰਤਰਰਾਜੀ ਫਲਾਈਓਵਰ ‘ਤੇ ਦਿੱਲੀ ਵੱਲ ਜਾਂਦੀ ਸੜਕ ਹਰਿਆਣਾ ਪੁਲੀਸ ਦੀਆਂ ਰੋਕਾਂ ਕਾਰਨ ਬੰਦ ਹੈ। ਇੱਥੇ ਟਰੈਫਿਕ ਵਿਵਸਥਾ ਫੇਲ੍ਹ ਅਤੇ ਵਪਾਰ ਲਗਪਗ ਠੱਪ ਹੈ। ਦੁਕਾਨਦਾਰ ਕਈ ਮੁਜ਼ਾਹਰਾ ਵੀ ਕਰ ਚੁੱਕੇ ਹਨ ਪਰ ਕਿਸਾਨਾਂ ਮੂਹਰੇ ਉਨ੍ਹਾਂ ਦਾ ਸੰਘਰਸ਼ ਬੇਵੱਸ ਸਾਬਤ ਹੋਇਆ। ਇਸੇ ਦੌਰਾਨ ਅਦਾਲਤੀ ਹੁਕਮਾਂ ਮਗਰੋਂ ਮੰਡੀ ਕਿਲਿਆਂਵਾਲੀ ਦੇ ਗੁਰੂ ਨਾਨਕ ਕਾਲਜ ਗੁਰਦੁਆਰਾ ’ਚ 3 ਜ਼ਿਲ੍ਹਿਆਂ ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ ਅਤੇ ਬਠਿੰਡਾ ਦੀ ਲੀਡਰਸ਼ਿਪ ਦੀ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਕਰਦਿਆਂ ਭਾਕਿਊ ਸਿੱਧੂਪੁਰ ਦੇ ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟਡਾ ਨੇ ਹਾਈ ਕੋਰਟ ਦੇ ਹੁਕਮਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨ ਕੇਂਦਰ ਸਰਕਾਰ ਤੋਂ ਆਪਣੇ ਹੱਕ ਮੰਗ ਰਹੇ ਹਨ ਅਤੇ ਹਰਿਆਣਾ ਸਰਕਾਰ ਨੇ ਬੈਰੀਕੇਡ ਲਗਾ ਕੇ ਉਨ੍ਹਾਂ ਦਾ ਰਸਤਾ ਰੋਕ ਰੱਖਿਆ ਹੈ। ਕਿਸਾਨ ਆਗੂ ਨੇ ਕਿਹਾ ਕਿ ਅਦਾਲਤੀ ਫ਼ੈਸਲੇ ਦੇ ਮੱਦੇਨਜ਼ਰ ਕਿਸਾਨ ਜਥੇਬੰਦੀਆਂ ਦੀ ਰਣਨੀਤੀ ਤਹਿਤ ਅਗਾਮੀ ਸੰਘਰਸ਼ ਉਲੀਕਿਆ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਬੁੜਾਗੁੱਜਰ, ਰੇਸ਼ਮ ਸਿੰਘ ਯਾਤਰੀ, ਗੁਰਚਰਨ ਸਿੰਘ ਫਾਜ਼ਿਲਕਾ ਅਤੇ ਲੰਬੀ ਬਲਾਕ ਦੇ ਪ੍ਰਧਾਨ ਅਵਤਾਰ ਸਿੰਘ ਤੇ ਹੋਰ ਕਿਸਾਨ ਮੌਜੂਦ ਸਨ।

Advertisement

Advertisement
Advertisement