ਕੁੱਟਮਾਰ ਮਗਰੋਂ ਬਰਗਰ ਵਿਕਰੇਤਾ ਨੂੰ ਅਗਵਾ ਕੀਤਾ
07:02 AM Nov 03, 2023 IST
Advertisement
ਪੱਤਰ ਪ੍ਰੇਰਕ
ਜਲੰਧਰ, 2 ਨਵੰਬਰ
ਇਥੋਂ ਦੇ ਮਾਡਲ ਟਾਊਨ ਦੇ ਨਾਲ ਲੱਗਦੇ ਮਿੱਠਾਪੁਰ ਰੋਡ ’ਤੇ ਕੁਝ ਅਣਪਛਾਤੇ ਨੌਜਵਾਨਾਂ ਨੇ ਬਰਗਰ ਵਿਕਰੇਤਾ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਜਬਰਦਸਤੀ ਆਪਣੀ ਕਾਰ ’ਚ ਬਿਠਾ ਕੇ ਲੈ ਗਏ। ਇਸ ਤੋਂ ਬਾਅਦ ਪੂਰੇ ਇਲਾਕੇ ’ਚ ਭਾਰੀ ਹੰਗਾਮਾ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਜਲੰਧਰ ਕਮਿਸ਼ਨਰੇਟ ਪੁਲੀਸ ਦੇ ਅਧਿਕਾਰੀ ਜਾਂਚ ਲਈ ਮੌਕੇ ’ਤੇ ਪਹੁੰਚੇ। ਪ੍ਰਾਪਤ ਜਾਣਕਾਰੀ ਅਨੁਸਾਰ ਮੂਲ ਰੂਪ ਵਿੱਚ ਨੇਪਾਲ ਦੇ ਰਹਿਣ ਵਾਲੇ ਪ੍ਰਕਾਸ਼ ਨਾਮਕ ਵਿਅਕਤੀ ਦੀ ਕਰੀਬ 6 ਵਿਅਕਤੀਆਂ ਨੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਤੋਂ ਬਾਅਦ ਮੁਲਜ਼ਮ ਪ੍ਰਕਾਸ਼ ਨੂੰ ਆਪਣੀ ਬਲੈਰੋ ਕਾਰ ਵਿੱਚ ਬਿਠਾ ਕੇ ਆਪਣੇ ਨਾਲ ਲੈ ਗਏ। ਪ੍ਰਕਾਸ਼ ਦੀ ਮਾਂ ਨੇ ਦੋਸ਼ ਲਾਇਆ ਹੈ ਕਿ ਸ਼ਰਾਬ ਦਾ ਠੇਕੇਦਾਰ ਉਸ ਦੇ ਪੁੱਤਰ ਨੂੰ ਫਸਾ ਰਿਹਾ ਹੈ। ਮੌਕੇ ’ਤੇ ਮੌਜੂਦ ਲੋਕਾਂ ਅਨੁਸਾਰ ਦੋਸ਼ੀ ਪ੍ਰਕਾਸ਼ ਨੂੰ ਕੁੱਕੀ ਢਾਬੇ ਤੋਂ ਆਪਣੇ ਨਾਲ ਲੈ ਕੇ ਮਿੱਠਾਪੁਰ ਰੋਡ ਵੱਲ ਫ਼ਰਾਰ ਹੋ ਗਏ।
Advertisement
Advertisement