For the best experience, open
https://m.punjabitribuneonline.com
on your mobile browser.
Advertisement

ਪੁਲੀਸ ਦੇ ਭਰੋਸੇ ਮਗਰੋਂ ਪੀੜਤ ਪਰਿਵਾਰ ਨੇ ਧਰਨਾ ਚੁੱਕਿਆ

08:10 PM Jun 29, 2023 IST
ਪੁਲੀਸ ਦੇ ਭਰੋਸੇ ਮਗਰੋਂ ਪੀੜਤ ਪਰਿਵਾਰ ਨੇ ਧਰਨਾ ਚੁੱਕਿਆ
Advertisement

ਪੱਤਰ ਪ੍ਰੇਰਕ

Advertisement

ਸ੍ਰੀ ਗੋਇੰਦਵਾਲ ਸਾਹਿਬ, 26 ਜੂਨ

ਪਿੰਡ ਵੇਈਪੁਈਂ ਦੇ ਨੌਜਵਾਨ ਦਵਿੰਦਰ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਇਨਸਾਫ ਲੈਣ ਲਈ ਪੀੜਤ ਪਰਿਵਾਰ ਨੇ ਕੱਲ੍ਹ ਤੋਂ ਲਾਇਆ ਧਰਨਾ ਅੱਜ ਪੁਲੀਸ ਪ੍ਰਸ਼ਾਸਨ ਦੇ ਭਰੋਸੇ ਤੋਂ ਬਾਅਦ ਖਤਮ ਕਰ ਦਿੱਤਾ ਹੈ। ਮੌਕੇ ‘ਤੇ ਪਹੁੰਚੇ ਐਸਪੀ ਹੈਡਕੁਆਟਰ ਵਿਸ਼ਾਲਜੀਤ ਸਿੰਘ ਨੇ ਪੀੜਤ ਪਰਿਵਾਰ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਵਿਸ਼ਵਾਸ ਦੁਆਇਆ ਕਿ ਪੁਲੀਸ ਦਵਿੰਦਰ ਸਿੰਘ ਦੇ ਕਾਤਲਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਵੇਗੀ। ਉਨ੍ਹਾਂ ਆਖਿਆ ਕਿ ਇਸ ਘਟਨਾ ਨਾਲ ਜੁੜੇ ਕਈ ਸੁਰਾਗ ਪੁਲੀਸ ਦੇ ਹੱਥ ਲੱਗੇ ਹਨ ਕੁੱਝ ਸ਼ੱਕੀ ਹਿਰਾਸਤ ਵਿੱਚ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਵੱਖ-ਵੱਖ ਪਹਿਲੂਆਂ ‘ਤੇ ਜਾਂਚ ਕਰ ਰਹੀ ਹੈ ਜਲਦ ਹੀ ਇਸ ਭੇਤ ਨੂੰ ਸੁਲਝਾਅ ਲਿਆ ਜਾਵੇਗਾ। ਪੁਲੀਸ ਦੇ ਇਸ ਭਰੋਸੇ ਤੋਂ ਬਾਅਦ ਪਿੰਡ ਵਈਪੁਈ ਦੇ ਸ਼ਮਸ਼ਾਨਘਾਟ ਵਿਖੇ ਪਰਿਵਾਰਕ ਮੈਂਬਰਾਂ ਵੱਲੋਂ ਦਾਦੇ ਲਖਬੀਰ ਸਿੰਘ ਅਤੇ ਪੋਤੇ ਦਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਲੰਘੇ ਸ਼ਨੀਵਾਰ ਦਵਿੰਦਰ ਸਿੰਘ (20) ਦੀ ਲਾਸ਼ ਭੇਤਭਰੇ ਹਾਲਾਤ ਵਿੱਚ ਸੂਏ ਕੰਢੇ ਬਣੇ ਖਾਲੀ ਕਮਰੇ ਵਿੱਚ ਪਈ ਮਿਲੀ ਸੀ ਜਿਸ ਦੀ ਖਬਰ ਸੁਣ ਕੇ ਸਦਮੇ ਵਿੱਚ ਦਾਦੇ ਲਖਬੀਰ ਸਿੰਘ ਨੇ ਵੀ ਜ਼ਹਿਰੀਲੀ ਦਵਾਈ ਨਿਗਲ ਕੇ ਆਤਮਹੱਤਿਆ ਕਰ ਲਈ ਸੀ। ਦਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਦਵਿੰਦਰ ਸਿੰਘ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਪੁਲੀਸ ਨੇ ਇਸ ਮਾਮਲੇ ਨੂੰ ਸੁਲਝਾਉਣ ਲਈ ਪੀੜਤ ਪਰਿਵਾਰ ਕੋਲੋਂ ਚਾਰ ਦਿਨ ਦਾ ਸਮਾਂ ਲਿਆ ਹੈ।

Advertisement
Tags :
Advertisement
Advertisement
×