ਐੱਸਡੀਐੱਮ ਦੇ ਭਰੋਸੇ ਤੋਂ ਮਗਰੋਂ ਧਰਨਾ ਖ਼ਤਮ
06:45 AM Sep 03, 2024 IST
Advertisement
ਖਰੜ: ਛੱਜੂ ਮਾਜਰਾ ਚੌਕ ਅਤੇ ਗੁਰਦੁਆਰੇ ਦੇ ਸਾਹਮਣੇ ਵਾਲੀ ਸੜਕ, ਜੋ ਵਾਰਡ ਨੰਬਰ-13 ’ਚ ਪੈਂਦੀ ਹੈ, ਵਿੱਚ ਖੜ੍ਹਦੇ ਸੀਵਰੇਜ ਦੇ ਪਾਣੀ ਤੋਂ ਪ੍ਰੇਸ਼ਾਨ ਲੋਕਾਂ ਵੱਲੋਂ ਲਗਾਇਆ ਗਿਆ ਧਰਨਾ ਐੱਸਡੀਐੱਮ ਗੁਰਮੰਦਰ ਸਿੰਘ ਦੇ ਭਰੋਸੇ ਉਪਰੰਤ ਚੁੱਕ ਲਿਆ ਗਿਆ। ਜ਼ਿਕਰਯੋਗ ਹੈ ਕਿ ਲੋਕਾਂ ਨੇ ਐੱਸਡੀਐੱਮ ਨੂੰ ਟਰੈਕਟਰ ’ਤੇ ਬਿਠਾ ਕੇ ਸਾਰਾ ਮੌਕਾ ਦਿਖਾਇਆ। ਲੋਕਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਇਸ ਸੜਕ ’ਤੇ ਕੌਂਸਲ ਦੀ ਸੀਵਰੇਜ ਲਾਈਨ ਪਈ ਹੋਈ ਹੈ ਅਤੇ ਉਸ ਤੋਂ ਬਾਅਦ ਇਸ ਖੇਤਰ ਵਿੱਚ ਥਾਂ-ਥਾਂ ’ਤੇ ਬਿਲਡਰਾਂ ਵੱਲੋਂ ਜ਼ਮੀਨਾਂ ਲੈ ਕੇ ਵੱਡੀ ਗਿਣਤੀ ਫਲੈਟ ਬਣਾ ਦਿੱਤੇ ਗਏ ਤੇ ਫਲੈਟਾਂ ਦਾ ਪਾਣੀ ਇਸ ਸੜਕ ’ਤੇ ਹੀ ਇਕੱਠਾ ਹੋ ਜਾਂਦਾ ਹੈ। ਐੱਸਡੀਐੱਮ ਨੇ ਉਨ੍ਹਾਂ ਨੂੰ ਤੁਰੰਤ ਕਾਰਵਾਈ ਦਾ ਭਰੋਸਾ ਦਿੱਤਾ। -ਪੱਤਰ ਪ੍ਰੇਰਕ
Advertisement
Advertisement