For the best experience, open
https://m.punjabitribuneonline.com
on your mobile browser.
Advertisement

ਵਿਧਾਇਕ ਸੇਖੋਂ ਦੇ ਭਰੋਸੇ ਉਪਰੰਤ ਕਲੋਨੀ ਵਾਸੀਆਂ ਨੇ ਧਰਨਾ ਚੁੱਕਿਆ

10:49 AM Feb 26, 2024 IST
ਵਿਧਾਇਕ ਸੇਖੋਂ ਦੇ ਭਰੋਸੇ ਉਪਰੰਤ ਕਲੋਨੀ ਵਾਸੀਆਂ ਨੇ ਧਰਨਾ ਚੁੱਕਿਆ
ਧਰਨਾਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਗੁਰਦਿੱਤ ਸਿੰਘ ਸੇਖੋਂ।
Advertisement

ਜਸਵੰਤ ਜੱਸ
ਫ਼ਰੀਦਕੋਟ, 25 ਫਰਵਰੀ
ਇੱਥੇ ਫ਼ਰੀਦਕੋਟ-ਕੋਟਕਪੂਰਾ ਰੋਡ ’ਤੇ ਵਸੀ ਨਵੀਂ ਕਲੋਨੀ ਦੇ ਵਸਨੀਕਾਂ ਨੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੇ ਭਰੋਸੇ ਉਪਰੰਤ ਆਪਣਾ ਧਰਨਾ ਸਮਾਪਤ ਕਰ ਦਿੱਤਾ ਹੈ। ਕਲੋਨੀ ਵਿੱਚ ਬਣੇ ਸਕੂਲ ਨੂੰ ਕਲੱਬ ਵਿੱਚ ਤਬਦੀਲ ਕਰਨ ਦੇ ਰੋਸ ਵਜੋਂ ਕਲੋਨੀ ਵਾਸੀਆਂ ਨੇ ਫ਼ਰੀਦਕੋਟ-ਕੋਟਕਪੂਰਾ ਰੋਡ ਜਾਮ ਕੀਤੀ ਹੋਈ ਸੀ। ਦੇਰ ਸ਼ਾਮ ਜ਼ਿਲ੍ਹਾ ਪ੍ਰਸ਼ਾਸਨ, ਵਿਧਾਇਕ, ਕਲੋਨੀ ਵਾਸੀਆਂ ਅਤੇ ਕਲੋਨੀ ਦੇ ਡਿਵੈਲਪਰਾਂ ਦੌਰਾਨ ਮੀਟਿੰਗ ਹੋਈ। ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਮੰਗਲਵਾਰ ਤੱਕ ਇਸ ਮਸਲੇ ਦੇ ਹੱਲ ਦਾ ਭਰੋਸਾ ਦਿੱਤਾ ਹੈ। ਇਸ ਮੌਕੇ ਕਲੋਨੀ ਦੇ ਵਸਨੀਕ ਨਿਰਮਲ ਸਿੰਘ ਚਹਿਲ, ਗਮਦੂਰ ਸਿੰਘ ਬਰਾੜ, ਪਰਮਵੀਰ ਸਿੰਘ, ਉਪਦੇਸ਼ ਸਿੰਘ, ਗੁਰਲਾਲ ਸਿੰਘ, ਕੁਲਜਿੰਦਰ ਸਿੰਘ ਡੋਡ, ਸੱਤਜੀਤ ਸਿੰਘ, ਗੁਰਪ੍ਰੀਤ ਸਿੰਘ ਅਤੇ ਗੁਰਸ਼ਿੰਦਰ ਸਿੰਘ ਨੇ ਕਿਹਾ ਕਿ ਜੇਕਰ ਕਲੋਨੀ ਵਿਚਲੀਆਂ ਬੇਨਿਯਮੀਆਂ ਤੁਰੰਤ ਦੂਰ ਨਾ ਕੀਤੀਆਂ ਗਈਆਂ ਤਾਂ ਉਹ ਮੁੜ ਧਰਨਾ ਲਾਉਣ ਲਈ ਮਜਬੂਰ ਹੋਣਗੇ। ਅਮਰਿੰਦਰ ਸਿੰਘ ਨੇ ਕਿਹਾ ਕਿ ਪੁੱਡਾ ਪਹਿਲਾਂ ਹੀ ਸਕੂਲ ਦੀ ਥਾਂ ਕਲੱਬ ਬਣਾਉਣ ਨੂੰ ਗੈਰ-ਕਾਨੂੰਨੀ ਐਲਾਨ ਚੁੱਕਾ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਗੈਰ-ਕਾਨੂੰਨੀ ਉਸਾਰੀਆਂ ਢਾਹੁਣ ਅਤੇ ਰੋਕਣ ਬਾਰੇ ਲਿਖ ਚੁੱਕਾ ਹੈ। ਇਸ ਦੇ ਬਾਵਜੂਦ ਪ੍ਰਸ਼ਾਸਨ ਨੇ ਪੰਜ ਮਹੀਨਿਆਂ ਤੱਕ ਕੋਈ ਕਾਰਵਾਈ ਨਹੀਂ ਕੀਤੀ ਜਿਸ ਕਰਕੇ ਕਲੋਨੀ ਵਾਸੀਆਂ ਨੂੰ ਚੱਕਾ ਜਾਮ ਕਰ ਕੇ ਰੋਸ ਧਰਨਾ ਦੇਣਾ ਪਿਆ। ਕਲੋਨੀ ਵਾਸੀਆਂ ਨੇ ਵਿਧਾਇਕ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦੱਸਿਆ ਕਿ ਕਲੋਨੀ ਦੇ ਡਿਵੈਲਪਰਾਂ ਨੇ ਕਥਿਤ ਤੌਰ ’ਤੇ ਨਾਜਾਇਜ਼ ਉਸਾਰੀਆਂ ਕੀਤੀਆਂ ਹਨ ਅਤੇ ਪਾਰਕ ਵਾਲੀ ਥਾਂ ਉੱਪਰ ਸ਼ੈੱਡ ਬਣਾ ਲਏ ਹਨ ਅਤੇ ਇਸ ਤੋਂ ਇਲਾਵਾ ਕਲੋਨੀ ਦੀ ਨਿਯਮਾਂ ਅਨੁਸਾਰ ਸਾਂਭ-ਸੰਭਾਲ ਨਹੀਂ ਕੀਤੀ ਜਾ ਰਹੀ।

Advertisement

Advertisement
Author Image

Advertisement
Advertisement
×