ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੀਡੀਪੀਓ ਦੇ ਭਰੋਸੇ ਮਗਰੋਂ ਮਨਰੇਗਾ ਮਜ਼ਦੂਰਾਂ ਦਾ ਧਰਨਾ ਸਮਾਪਤ

07:18 AM Sep 26, 2024 IST
ਲੋਹੀਆਂ ਦੇ ਬੀਡੀਪੀਓ ਖ਼ਿਲਾਫ਼ ਧਰਨਾ ਦਿੰਦੇ ਹੋਏ ਮਨਰੇਗਾ ਵਰਕਰ।

ਗੁਰਮੀਤ ਸਿੰਘ ਖੋਸਲਾ
ਸ਼ਾਹਕੋਟ, 25 ਸਤੰਬਰ
ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ ਮਨਰੇਗਾ ਵਰਕਰਾਂ ਵੱਲੋਂ ਲੋਹੀਆਂ ਖਾਸ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਖ਼ਿਲਾਫ਼ ਦੋ ਦਿਨਾਂ ਤੋਂ ਲਗਾਇਆ ਧਰਨਾ ਸਮਾਪਤ ਹੋ ਗਿਆ।
ਦੋਵੇਂ ਦਿਨ ਮਜ਼ਦੂਰਾਂ ਨੇ ਮੁਜ਼ਾਹਰੇ ਕਰਕੇ ਬੀਡੀਪੀਓ ਲੋਹੀਆਂ ਖਾਸ ਦਾ ਘਿਰਾਓ ਕਰਕੇ ਪੁਤਲੇ ਫੂਕੇ। ਧਰਨਿਆਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾਈ ਆਗੂ ਜੀਐੱਸ ਅਟਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆ ਰਹੀਆਂ ਪੰਚਾਇਤੀ ਚੋਣਾਂ ਵਿੱਚ ਲਾਹਾ ਲੈਣ ਲਈ ਮਨਰੇਗਾ ਦੇ ਕੰਮ ਲਈ ਲਗਾਏ ਮੇਟਾਂ ਦੀ ਥਾਂ ’ਤੇ ਆਪਣੀ ਪਾਰਟੀ ਦੇ ਮੇਟ ਲਗਾ ਰਹੀ ਹੈ। ਲੰਬੇ ਸਮੇਂ ਤੋਂ ਕੰਮ ਕਰ ਰਹੇ ਮਨਰੇਗਾ ਵਰਕਰਾਂ ਨੂੰ ਵੀ ਹਟਾਇਆ ਜਾ ਰਿਹਾ ਹੈ। ਨਵਾਂ ਪਿੰਡ ਖਾਲੇਵਾਲ, ਕੰਗ ਕਲਾਂ, ਮਹਿਮੂਵਾਲ, ਮਾਣਕ, ਗੱਟਾ ਮੁੰਡੀ ਕਾਸੂ ਸਮੇਤ ਹੋਰ ਕਈ ਪਿੰਡਾਂ ਦੇ ਮੇਟ ਅਤੇ ਵਰਕਰ ਬਦਲੇ ਜਾਣ ਦੀਆਂ ਸੂਚਨਾਵਾਂ ਹਨ। ਇਸ ਮਸਲੇ ਨੂੰ ਕਈ ਵਾਰ ਬੀਡੀਪੀਓ ਦੇ ਧਿਆਨ ਵਿਚ ਲਿਆਉਣ ਦੇ ਬਾਵਜੂਦ ਇਸ ਸਬੰਧੀ ਕਾਰਵਾਈ ਨਹੀਂ ਹੋਈ, ਜਿਸ ਕਾਰਨ ਉਨ੍ਹਾਂ ਨੂੰ ਮਜਬੂਰਨ ਸੰਘਰਸ਼ ਵਿੱਢਣਾ ਪਿਆ। ਉਨ੍ਹਾਂ ਕਿਹਾ ਕਿ ਬੀਡੀਪੀਓ ਵੱਲੋਂ ਕਿਸੇ ਵੀ ਮੇਟ ਅਤੇ ਵਰਕਰ ਨੂੰ ਨਾਂ ਬਦਲਣ ਦੇ ਦਿੱਤੇ ਭਰੋਸੇ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ ਹੈ। ਧਰਨੇ ਨੂੰ ਮਜ਼ਦੂਰ ਆਗੂ ਸੁਖਚੈਨ, ਸ਼ਿੰਦਾ, ਬਲਵਿੰਦਰ ਕੌਰ, ਜਸਵਿੰਦਰ ਕੌਰ, ਹਰਬੰਸ ਕੌਰ, ਹਰਭਜਨ ਕੌਰ, ਧਰਮਾ ਅਤੇ ਜਸਬੀਰ ਮਾਨਕ ਨੇ ਸੰਬੋਧਨ ਕੀਤਾ। ਇਸ ਸਬੰਧੀ ਬੀਡੀਪੀਓ ਲੋਹੀਆਂ ਖਾਸ ਪਰਮਿੰਦਰ ਸਿੰਘ ਨੇ ਕਿਹਾ ਵੋਟਾਂ ਦੇ ਕੰਮ ਵਿੱਚ ਰੁੱਝੇ ਹੋਣ ਕਾਰਨ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਆਇਆ, ਹੁਣ ਇਹ ਮਸਲਾ ਹੱਲ ਕਰ ਦਿੱਤਾ ਗਿਆ ਹੈ।

Advertisement

Advertisement