ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਫਰੀਦਕੋਟ ਹਲਕੇ ਤੋਂ ਉਮੀਦਵਾਰਾਂ ਦੇ ਐਲਾਨ ਮਗਰੋਂ ਚੋਣ ਮਾਹੌਲ ਭਖਿਆ

07:31 AM Apr 24, 2024 IST
ਮੋਗਾ ਦੀ ਅਨਾਜ ਮੰਡੀ ਵਿੱਚ ਪ੍ਰਚਾਰ ਕਰਦੇ ਹੋਏ ਅਮਰਜੀਤ ਕੌਰ ਸਾਹੋਕੇ।

ਮਹਿੰਦਰ ਸਿੰਘ ਰੱਤੀਆਂ
ਮੋਗਾ, 23 ਅਪਰੈਲ
ਫ਼ਰੀਦਕੋਟ ਰਾਖਵਾਂ ਹਲਕੇ ਤੋਂ ਸਾਰੀਆਂ ਸਿਆਸੀ ਧਿਰਾਂ ਵੱਲੋਂ ਉਮੀਦਵਾਰਾਂ ਦੇ ਐਲਾਨ ਮਗਰੋਂ ਚੋਣ ਮੈਦਾਨ ਭਖਣ ਲੱਗਾ ਹੈ। ਇਥੇ ਕਾਂਗਰਸ ਵੱਲੋਂ ਐਲਾਨੀ ਉਮੀਦਵਾਰ ਬੀਬੀ ਅਮਰਜੀਤ ਕੌਰ ਸਾਹੋਕੇ ਨੇ ਚੋਣ ਮੁਹਿੰਮ ਵਿੱਢ ਦਿੱਤੀ ਹੈ। ਉਹ ਅੱਜ ਵੱਖ ਵੱਖ ਕਾਂਗਰਸ ਆਗੂਆਂ ਦੇ ਘਰ ਪੁੱਜਣ ਤੋਂ ਇਲਾਵਾ ਸਥਾਨਕ ਅਨਾਜ ਮੰਡੀ ਵਿਚ ਮਜ਼ਦੂਰਾਂ ਨੂੰ ਵੀ ਮਿਲੇ। ਕਾਂਗਰਸ ਹਾਈਕਮਾਂਡ ਨੇ ਇਸ ਹਲਕੇ ਤੋਂ ਮੌਜੂਦਾ ਸੰਸਦ ਮੈਂਬਰ ਮੁਹੰਮਦ ਸਦੀਕ ਦੀ ਟਿਕਟ ਕੱਟਣ ਅਤੇ ਇਸ ਹਲਕੇ ਤੋਂ ਕਈ ਹੋਰ ਪ੍ਰਮੁੱਖ ਦਾਅਵੇਦਾਰਾਂ ਨੂੰ ਨਜ਼ਰਅੰਦਾਜ਼ ਕਰਕੇ ਉਨ੍ਹਾਂ ਨੂੰ ਉਮੀਦਵਾਰ ਬਣਾਇਆ ਹੈ। ਮੁਹੰਮਦ ਸਦੀਕ ਤੇ ਦੂਜੇ ਪ੍ਰਮੁੱਖ ਦਾਅਵੇਦਾਰਾਂ ਦੀ ਨਾਰਾਜ਼ਗੀ ਕਿਸੇ ਤੋਂ ਛੁਪੀ ਨਹੀਂ ਹੈ ਜਿਸ ਕਾਰਨ ਬੀਬੀ ਸਾਹੋਕੇ ਲਈ ਵੀ ਦੇਸ਼ ਦੀ ਸੰਸਦ ਦਾ ਰਾਹ ਸੌਖਾ ਨਹੀਂ ਹੋਵੇਗਾ।
ਕਾਂਗਰਸ ਉਮੀਦਵਾਰ ਬੀਬੀ ਸਾਹੋਕੇ ਦਾ ਆਖਣਾ ਹੈ ਕਿ ਪੂਰੇ ਫ਼ਰੀਦਕੋਟ ਹਲਕੇ ਨਾਲ ਉਨ੍ਹਾਂ ਦਾ ਸਬੰਧ ਹੈ। ਫ਼ਰੀਦਕੋਟ ਉਨ੍ਹਾਂ ਦਾ ਪੇਕਾ ਘਰ, ਮੋਗਾ ਸਹੁਰਾ ਘਰ, ਧਰਮਕੋਟ ਖੇਤਰ ਦਾ ਪਿੰਡ ਰੌਲੀ ਨਾਨਕਾ ਘਰ ਤੇ ਬਾਘਾਪੁਰਾਣਾ ਵਿਧਾਨ ਸਭਾ ਹਲਕੇ ’ਚ ਪਿੰਡ ਸਾਹੋਕੇ ਉਨ੍ਹਾਂ ਦੇ ਸਹੁਰਾ ਪਿੰਡ ਅਤੇ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਨਾਲ ਤਾਂ ਉਨ੍ਹਾਂ ਦਾ ਗੂੜਾ ਸਬੰਧ ਹੈ ਉਨ੍ਹਾਂ ਦਾ ਪਤੀ ਇਸ ਹਲਕੇ ਦਾ ਇੰਚਾਰਜ ਹੈ। ਉਨ੍ਹਾਂ ਆਪਣਾ ਕਰੀਅਰ ਬਤੌਰ ਅਧਿਆਪਕ ਸ਼ੁਰੂ ਕੀਤਾ ਅਤੇ ਤਿਆਗ ਪੱਤਰ ਦੇ ਕੇ ਸਿਆਸਤ ਵਿਚ ਆਏ। ਉਨ੍ਹਾਂ ਜ਼ਿਲ੍ਹਾ ਪਰਿਸ਼ਦ ਮੈਂਬਰ ਬਣਨ ਮਗਰੋਂ ਚੇਅਰਪਰਸਨ ਬਣ ਕੇ ਲੋਕਾਂ ਦੀ ਸੇਵਾ ਵੀ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਉਸ ’ਤੇ ਭਰੋਸਾ ਕੀਤਾ ਹੈ ਉਹ ਇਸ ਭਰੋਸੇ ਉੱਤੇ ਪੂਰਾ ਖਰਾ ਉਤਰੇਗੀ। ਉਸ ਨੂੰ ਉੂਮੀਦ ਹੈ ਕਿ ਲੋਕ ਉਨ੍ਹਾਂ ਨੂੰ ਚੁਣ ਕੇ ਸੰਸਦ ਵਿਚ ਭੇਜਣਗੇ ਜਿਥੇ ਉਹ ਉਨ੍ਹਾਂ ਦੀ ਅਵਾਜ਼ ਬਣ ਕੇ ਕੰਮ ਕਰੇਗੀ ਅਤੇ ਇਸ ਹਲਕੇ ਲਈ ਵਿਕਾਸ ਫ਼ੰਡਾਂ ਤੋਂ ਇਲਾਵਾ ਪ੍ਰੋਜੈਕਟ ਲਿਆਉਣ ਲਈ ਆਪਣੀ ਪੂਰੀ ਤਾਕਤ ਲਗਾਏਗੀ। ਇਸ ਹਲਕੇ ਤੋਂ ਅਕਾਲੀ ਦਲ ਵੱਲੋਂ ਇਸ ਹਲਕੇ ’ਚ ਪੈਂਦੇ ਵਿਧਾਨ ਸਭਾ ਹਲਕਾ ਧਰਮਕੋਟ ਤੋਂ ਰਾਜਵਿੰਦਰ ਸਿੰਘ ਨੂੰ ਪਾਰਟੀ ਉਮੀਦਵਾਰ ਬਣਾਇਆ ਗਿਆ ਹੈ। ਉਨ੍ਹਾਂ ਦਾ ਪਿਤਾ ਸੀਤਲ ਸਿੰਘ ਤਿੰਨ ਵਾਰ ਲਗਾਤਾਰ ਵਿਧਾਇਕ ਰਹੇ ਅਤੇ ਉਨ੍ਹਾਂ ਦਾ ਨਾਨਾ ਮਰਹੂਮ ਕੈਬਨਿਟ ਮੰਤਰੀ ਗੁਰਦੇਵ ਸਿੰਘ ਬਾਦਲ ਨੇ ਵੀ ਲੋਕ ਸੇਵਾ ਕੀਤੀ ਜਿਸ ਕਰਕੇ ਉਨ੍ਹਾਂ ਨੂੰ ਵੀ ਉਮੀਦ ਹੈ ਕਿ ਲੋਕ ਉਨ੍ਹਾਂ ਨੂੰ ਸੰਸਦ ਵਿਚ ਭੇਜਣਗੇ।

Advertisement

Advertisement
Advertisement