ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੀਐੱਲਏ ਦੀਆਂ ਗਤੀਵਿਧੀਆਂ ਮਗਰੋਂ ਤਾਇਵਾਨ ’ਚ ਤਣਾਅ ਵਧਿਆ

07:16 AM May 16, 2024 IST

ਤਾਇਪੇ: ਤਾਇਵਾਨ ਵਿੱਚ ਰੱਖਿਆ ਮੰਤਰਾਲੇ ਨੇ ਟਾਪੂ ਦੇਸ਼ ਦੇ ਆਲੇ-ਦੁਆਲੇ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਦੀਆਂ ਗਤੀਵਿਧੀਆਂ ਦਰਜ ਕੀਤੀਆਂ ਜਿਸ ਮਗਰੋਂ ਖੇਤਰ ਵਿੱਚ ਤਣਾਅ ਵਧ ਗਿਆ ਹੈ। ਅੱਜ ਜਾਰੀ ਕੀਤੇ ਗਏ ਅਧਿਕਾਰਤ ਬਿਆਨਾਂ ਅਨੁਸਾਰ ਅੱਜ ਸਵੇਰੇ ਛੇ ਵਜੇ ਤਾਇਵਾਨ ਨੇੜੇ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਨੇਵੀ (ਪੀਐੱਲਏਐੱਨ) ਦੇ ਕੁੱਲ 45 ਪੀਐੱਲਏ ਜਹਾਜ਼ ਅਤੇ 6 ਸਮੁੰਦਰੀ ਬੇੜੇ ਦੇਖੇ ਗਏ। ਤਾਇਵਾਨ ਦੇ ਏਅਰ ਡਿਫੈਂਸ ਆਈਡੈਂਟੀਫਿਕੇਸ਼ਨ ਜ਼ੋਨ (ਏਡੀਆਈਜ਼ੈੱਡ) ਵਿੱਚ 26 ਜਹਾਜ਼ਾਂ ਦੀ ਘੁਸਪੈਠ ਮੁੱਖ ਚਿੰਤਾ ਦਾ ਵਿਸ਼ਾ ਹੈ ਜੋ ਮੱਧ ਰੇਖਾ ਪਾਰ ਕਰਦੇ ਹੋਏ ਤਾਇਵਾਨ ਦੇ ਹਵਾਈ ਖੇਤਰ ਦੇ ਉੱਤਰੀ ਅਤੇ ਦੱਖਣ-ਪੱਛਮੀ ਸੈਕਟਰਾਂ ਵਿੱਚ ਦਾਖਲ ਹੋਏ। ਇਸ ਦੇ ਜਵਾਬ ਵਿੱਚ ਤਾਇਵਾਨ ਰਿਪਬਲਿਕ ਆਫ ਚਾਈਨਾ ਆਰਮਡ ਫੋਰਸਿਜ਼ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਹੀ ਹੈ ਅਤੇ ਕੌਮੀ ਸੁਰੱਖਿਆ ਲਈ ਜ਼ਰੂਰੀ ਕਦਮ ਚੁੱਕ ਰਹੀ ਹੈ। ਜ਼ਿਕਰਯੋਗ ਹੈ ਕਿ ਤਾਇਵਾਨ ਅਤੇ ਚੀਨ ਵਿਚਾਲੇ ਪਿਛਲੇ ਕੁੱਝ ਸਮੇਂ ਤੋਂ ਤਣਾਅ ਚੱਲ ਰਿਹਾ ਹੈ। -ਏਐੱਨਆਈ

Advertisement

Advertisement
Advertisement