ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਨੂ ਮਾਮਲੇ ’ਚ ਭਾਰਤ ਤੋਂ ਭਰੋਸਾ ਮਿਲਣ ਮਗਰੋਂ ਸੈਨੇਟਰ ਨੇ ਡਰੋਨ ਸੌਦੇ ਬਾਰੇ ਇਤਰਾਜ਼ ਵਾਪਸ ਲਿਆ

09:11 AM Feb 04, 2024 IST
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।

ਵਾਸ਼ਿੰਗਟਨ, 3 ਫਰਵਰੀ
ਅਮਰੀਕਾ ਦੇ ਪ੍ਰਭਾਵਸ਼ਾਲੀ ਸੈਨੇਟਰ ਬੇਨ ਕਾਰਡਿਨ ਨੇ ਕਿਹਾ ਕਿ ਉਨ੍ਹਾਂ ਬਾਇਡਨ ਪ੍ਰਸ਼ਾਸਨ ਨਾਲ ਕਈ ਮਹੀਨਿਆਂ ਤੱਕ ਚੱਲੀ ਲੰਬੀ ਵਾਰਤਾ ਤੋਂ ਬਾਅਦ ਭਾਰਤ ਨਾਲ 3.9 ਅਰਬ ਡਾਲਰ ਦੇ ਡਰੋਨ ਸੌਦੇ ਨੂੰ ਲੈ ਕੇ ਆਪਣਾ ਇਤਰਾਜ਼ ਵਾਪਸ ਲੈ ਲਿਆ ਹੈ। ਕਾਰਡਿਨ ਨੇ ਕਿਹਾ ਕਿ ਬਾਇਡਨ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਅਮਰੀਕੀ ਧਰਤੀ ’ਤੇ ਖਾਲਿਸਤਾਨੀ ਵੱਖਵਾਦੀ ਦੀ ਹੱਤਿਆ ਦੀ ਕਥਿਤ ਸਾਜ਼ਿਸ਼ ਦੀ ਜਾਂਚ ਲਈ ਭਾਰਤ ਵਚਨਬੱਧ ਹੈ। ਇਸ ਭਰੋਸੇ ਮਗਰੋਂ ਵਿਦੇਸ਼ ਸਬੰਧਾਂ ਬਾਰੇ ਸੈਨੇਟ ਕਮੇਟੀ ਦੇ ਚੇਅਰਮੈਨ ਕਾਰਡਿਨ ਨੇ ਸੌਦੇ ਨੂੰ ਲੈ ਕੇ ਆਪਣੇ ਇਤਰਾਜ਼ ਵਾਪਸ ਲੈ ਲਏ। ਡੈਮੋਕਰੈਟ ਆਗੂ ਕਾਰਡਿਨ ਨੇ ਇਕ ਬਿਆਨ ’ਚ ਕਿਹਾ ਕਿ ਉਨ੍ਹਾਂ ਸੌਦੇ ਨੂੰ ਉਸ ਸਮੇਂ ਮਨਜ਼ੂਰੀ ਦਿੱਤੀ ਜਦੋਂ ਬਾਇਡਨ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਭਾਰਤ ਸਰਕਾਰ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਨਾਕਾਮ ਸਾਜ਼ਿਸ਼ ’ਚ ਭਾਰਤ ਦੇ ਕਥਿਤ ਸਬੰਧਾਂ ਦੀ ਮੁਕੰਮਲ ਜਾਂਚ ਕਰਨ ਅਤੇ ਅਮਰੀਕੀ ਨਿਆਂ ਵਿਭਾਗ ਦੀ ਜਾਂਚ ’ਚ ਪੂਰਾ ਸਹਿਯੋਗ ਕਰਨ ਲਈ ਵਚਨਬੱਧ ਹੈ। -ਪੀਟੀਆਈ

Advertisement

Advertisement