ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੈਨੇਡਾ ਜਾਣ ਦਾ ਖ਼ਰਚਾ ਕਰਵਾ ਕੇ ਵੀਜ਼ੇ ਦੀ ਥਾਂ ਤਲਾਕ ਦੇ ਕਾਗਜ਼ ਭੇਜੇ

08:50 AM Sep 20, 2024 IST

ਸੰਤੋਖ ਗਿੱਲ
ਰਾਏਕੋਟ, 19 ਸਤੰਬਰ
ਬੱਸੀਆਂ ਵਾਸੀ ਜਸਵੀਰ ਸਿੰਘ ਪੁੰਤਰ ਮਹਿੰਦਰ ਸਿੰਘ ਨੇ ਪੁਲੀਸ ਕੋਲ ਆਪਣੀ ਕੈਨੇਡਾ ਗਈ ਪਤਨੀ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਜਸਵੀਰ ਦੀ ਸ਼ਿਕਾਇਤ ਮਗਰੋਂ ਐੱਸਅੱਸਪੀ ਨਵਨੀਤ ਸਿੰਘ ਬੈਂਸ ਦੇ ਹੁਕਮਾਂ ’ਤੇ ਅੱਜ ਥਾਣਾ ਰਾਏਕੋਟ (ਸ਼ਹਿਰੀ) ਪੁਲੀਸ ਨੇ ਜਸਵੀਰ ਸਿੰਘ ਦੀ ਪਤਨੀ ਲਵਲੀਨ ਕੌਰ, ਸਹੁਰਾ ਰਵਿੰਦਰ ਸਿੰਘ ਅਤੇ ਸੱਸ ਗੁਰਮੀਤ ਕੌਰ ਵਾਸੀ ਕੌੜਿਆਂ ਮੁਹੱਲਾ ਰਾਏਕੋਟ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਥਾਣਾ ਮੁਖੀ ਦਵਿੰਦਰ ਸਿੰਘ ਅਨੁਸਾਰ ਜਸਵੀਰ ਸਿੰਘ ਦੀ ਸ਼ਿਕਾਇਤ ਦੀ ਜਾਂਚ ਜ਼ਿਲ੍ਹਾ ਪੁਲੀਸ ਮੁਖੀ ਨਵਨੀਤ ਸਿੰਘ ਬੈਂਸ ਵੱਲੋਂ ਉਪ ਪੁਲੀਸ ਕਪਤਾਨ (ਜਾਂਚ) ਲੁਧਿਆਣਾ (ਦਿਹਾਤੀ) ਸੰਦੀਪ ਵਡੇਰਾ ਨੂੰ ਸੌਂਪੀ ਗਈ ਸੀ ਅਤੇ ਮੁੱਢਲੀ ਜਾਂਚ ਦੌਰਾਨ ਦੋਸ਼ਾਂ ਦੀ ਪੁਸ਼ਟੀ ਬਾਅਦ ਕੇਸ ਦਰਜ ਕਰਨ ਦੇ ਹੁਕਮ ਪ੍ਰਾਪਤ ਹੋਏ ਹਨ। ਜਸਵੀਰ ਸਿੰਘ ਨੇ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ ਪਹਿਲਾਂ 10 ਲੱਖ ਅਤੇ ਬਾਅਦ ਵਿੱਚ 3 ਲੱਖ ਰੁਪਏ ਮੰਗਵਾਉਣ ਮਗਰੋਂ ਉਸ ਦੀ ਪਤਨੀ ਲਵਲੀਨ ਕੌਰ ਨੇ ਉਸ ਦੀ ਵੀਜ਼ਾ ਅਰਜ਼ੀ ਕੈਨੇਡੀਅਨ ਹਾਈ ਕਮਿਸ਼ਨ ਕੋਲ ਲਾਈ ਸੀ। ਪਰ ਉਸ ਦੇ ਪਰਿਵਾਰ ਨੂੰ ਸੂਚਿਤ ਕੀਤੇ ਬਿਨਾ ਹੀ ਲਵਲੀਨ ਨੇ ਅਰਜ਼ੀ ਵਾਪਸ ਲੈ ਲਈ, ਜਦੋਂ ਇਸ ਬਾਰੇ ਲਵਲੀਨ ਦੀ ਮਾਂ ਗੁਰਮੀਤ ਕੌਰ ਅਤੇ ਪਿਤਾ ਰਵਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਹੋਰ ਪੈਸੇ ਅਦਾ ਨਾ ਕਰਨ ਜਾਂ ਰਿਸ਼ਤਾ ਤੋੜ ਦੇਣ ਦੀ ਗੱਲ ਆਖੀ। ਜਸਵੀਰ ਸਿੰਘ ਨੇ ਦੱਸਿਆ ਕਿ ਉਹ ਪੈਸੇ ਦੇਣ ਮਗਰੋਂ ਵੀਜ਼ੇ ਦੀ ਉਡੀਕ ਕਰ ਰਿਹਾ ਸੀ, ਪਰ 26 ਜੁਲਾਈ ਨੂੰ ਈਮੇਲ ਰਾਹੀਂ ਉਸ ਦੀ ਪਤਨੀ ਨੇ ਤਲਾਕ ਦੇ ਕਾਗਜ਼ ਭੇਜ ਦਿੱਤੇ। ਜਾਂਚ ਅਫ਼ਸਰ ਸੁਰਜੀਤ ਸਿੰਘ ਅਨੁਸਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਆਰੰਭੀ ਗਈ ਹੈ।

Advertisement

Advertisement