ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਮਰਥਨ ਮੁੱਲ ਨਾ ਮਿਲਣ ਤੋਂ ਬਾਅਦ ਮੱਕੀ ’ਤੇ ਪਈ ਮੀਂਹ ਦੀ ਮਾਰ

07:31 PM Jun 29, 2023 IST

ਜਸਬੀਰ ਸਿੰਘ ਸ਼ੇਤਰਾ

Advertisement

ਜਗਰਾਉਂ, 27 ਜੂਨ

ਕਈ ਦਿਨਾਂ ਤੋਂ ਮੱਕੀ ਅਤੇ ਮੂੰਗੀ ਦੀ ਫ਼ਸਲ ਨੂੰ ਸਮਰਥਨ ਮੁੱਲ ਨਾ ਮਿਲਣ ਦਾ ਰੌਲਾ ਜਾਰੀ ਸੀ ਕਿ ਅੱਜ ਅਚਨਚੇਤ ਕੁਝ ਮਿੰਟਾਂ ਦੀ ਤੇਜ਼ ਬਾਰਿਸ਼ ਕਾਰਨ ਮੰਡੀਆ ‘ਚ ਪਈ ਫ਼ਸਲ ਭਿੱਜ ਗਈ। ਏਸ਼ੀਆ ਦੀ ਦੂਜੀ ਵੱਡੀ ਮੰਡੀ ਜਗਰਾਉਂ ‘ਚ ਵੀ ਮੀਂਹ ਨੇ ਮੱਕੀ ਨੂੰ ਨੁਕਸਾਨ ਪਹੁੰਚਾਇਆ। ਮੰਡੀ ਦੇ ਨੀਵੇਂ ਫੜ੍ਹਾਂ ‘ਚ ਸੁੱਕਣੀ ਪਾਈ ਮੱਕੀ ਉਲਟਾ ਮੀਂਹ ‘ਚ ਡੁੱਬ ਗਈ। ਮੀਂਹ ਮੌਕੇ ਮੰਡੀ ‘ਚ ਬਾਰਿਸ਼ ਤੋਂ ਫ਼ਸਲਾਂ ਦੇ ਬਚਾਅ ਲਈ ਪ੍ਰਬੰਧਾਂ ਦੀ ਵੀ ਪੋਲ ਖੁੱਲ੍ਹ ਗਈ। ਮੱਕੀ ਤੋਂ ਇਲਾਵਾ ਮੂੰਗੀ ਦੀ ਕਈ ਕੁਇੰਟਲ ਮਾਤਰਾ ‘ਚ ਮੰਡੀ ‘ਚ ਖੁੱਲ੍ਹੇ ਅਸਮਾਨ ਹੇਠਾਂ ਪਈ ਸੀ ਜਿਸ ‘ਤੇ ਮੀਂਹ ਵਰ੍ਹਿਆ। ਮੰਡੀ ‘ਚ ਮੌਜੂਦ ਕਿਸਾਨਾਂ ਨੇ ਬੀਕੇਯੂ (ਡਕੌਂਦਾ) ਆਗੂ ਇੰਦਰਜੀਤ ਧਾਲੀਵਾਲ ਦੀ ਮੌਜੂਦਗੀ ‘ਚ ਦੱਸਿਆ ਕਿ ਮੂੰਗੀ ਨਾਲੋਂ ਮੱਕੀ ਦਾ ਮੀਂਹ ਕਰਕੇ ਨੁਕਸਾਨ ਹੁੰਦਾ ਹੈ। ਇਸ ਵੱਡੀ ਮੰਡੀ ‘ਚ ਮਾਲਵੇ ਤੋਂ ਇਲਾਵਾ ਦੁਆਬੇ ‘ਚੋਂ ਵੀ ਮੱਕੀ ਦੀ ਵੱਡੀ ਮਾਤਰਾ ‘ਚ ਆਮਦ ਹੋਣ ਕਰਕੇ ਸਾਰੀ ਮੰਡੀ ਕੁਝ ਦਿਨਾਂ ਤੋਂ ਮੱਕੀ ਨਾਲ ਭਰੀ ਪਈ ਸੀ। ਮੱਕੀ ਦੀ ਬੋਲੀ ਤੇ ਕੰਡਾ ਕਰਨ ਤੋਂ ਪਹਿਲਾਂ ਇਸ ਨੂੰ ਪੂਰੀ ਤਰ੍ਹਾਂ ਸੁਕਾਉਣ ਲਈ ਮੰਡੀ ਦੇ ਵਿਚਲੇ ਫੜ੍ਹਾਂ ਤੋਂ ਇਲਾਵਾ ਚੁਫੇਰੇ ਵੀ ਸੁੱਕਣਾ ਪਾਇਆ ਹੋਇਆ ਸੀ। ਦੁਪਹਿਰ ਬਾਅਦ ਅਚਨਚੇਤ ਤੇਜ਼ ਮੀਂਹ ਪਿਆ, ਜਿਸ ਕਰ ਕੇ ਸਾਂਭ-ਸੰਭਾਲ ਦੇ ਉਪਰਾਲੇ ਕਰਨ ਤੋਂ ਪਹਿਲਾਂ ਹੀ ਫ਼ਸਲਾਂ ਭਿੱਜ ਗਈ। ਕਿਸਾਨ ਜੱਗਾ ਧਾਲੀਵਾਲ ਨੇ ਦੱਸਿਆ ਕਿ ਉਹ ਤਿੰਨ ਦਿਨ ਤੋਂ ਮੱਕੀ ਤੇ ਮੂੰਗੀ ਲੈ ਕੇ ਮੰਡੀ ‘ਚ ਬੈਠਾ ਹੈ।

Advertisement

ਮੂੰਗੀ ਦੀ ਤਿੰਨ ਦਿਨ ਤੋਂ ਵਪਾਰੀਆਂ ਨੇ ਬੋਲੀ ਨਹੀਂ ਲਾਈ ਜਦਕਿ ਪਹਿਲਾਂ ਵੀ ਘੱਟੋ-ਘੱਟ ਸਮਰਥਨ ਮੁੱਲ ਤੋਂ ਹਜ਼ਾਰ-ਬਾਰਾਂ ਸੌ ਘੱਟ ਭਾਅ ‘ਤੇ ਹੀ ਕਿਸਾਨ ਫ਼ਸਲ ਵੇਚਣ ਲਈ ਮਜਬੂਰ ਹਨ। ਮੂੰਗੀ ਦਾ ਸਰਕਾਰੀ ਭਾਅ 7775 ਮਿਥਣ ਦੇ ਬਾਵਜੂਦ ਇਹ ਔਸਤਨ 6200 ਰੁਪਏ ਨੂੰ ਤੁਲ ਰਹੀ ਹੈ। ਮਹੀਨੇ ਦੇ ਸ਼ੁਰੂ ‘ਚ ਆਮਦ ਸਮੇਂ ਇਹੋ ਮੂੰਗੀ 8400 ਰੁਪਏ ਪ੍ਰਤੀ ਕੁਇੰਟਲ ਨੂੰ ਵੀ ਵਿਕੀ ਸੀ। ਉਨ੍ਹਾਂ ਦੱਸਿਆ ਕਿ ਵਪਾਰੀਆਂ ਵੱਲੋਂ ਏਕਾ ਕਰਨ ਕਰ ਕੇ ਭਾਅ ਡਿੱਗਿਆ ਹੈ, ਕਿਉਂਕਿ ਸਰਕਾਰੀ ਬੋਲੀ ਨਹੀਂ ਲੱਗ ਰਹੀ। ਇਵੇਂ ਹੀ ਮੱਕੀ ਦਾ ਘੱਟੋ ਘੱਟ ਸਮਰਥਨ ਮੁੱਲ 1962 ਰੁਪਏ ਹੈ ਪਰ ਇਹ 1400 ਤੋਂ 1700 ਰੁਪਏ ਨੂੰ ਵੇਚਣ ਲਈ ਕਿਸਾਨ ਮਜਬੂਰ ਹਨ। ਉਨ੍ਹਾਂ ਮੰਗ ਕੀਤੀ ਕਿ ਮੰਡੀਆਂ ‘ਚ ਮੀਂਹ ਹਨ੍ਹੇਰੀ ਆਦਿ ਦੇ ਮੱਦੇਨਜ਼ਰ ਸਰਕਾਰ ਢੁਕਵੇਂ ਪ੍ਰਬੰਧ ਕਰਵਾਉਣ ਤੋਂ ਇਲਾਵਾ ਸਰਕਾਰੀ ਖਰੀਦ ਸ਼ੁਰੂ ਕਰਵਾਏ ਤਾਂ ਜੋ ਕਿਸਾਨ ਲੁੱਟ ਤੋਂ ਬਚ ਸਕਣ। ਮਾਰਕੀਟ ਕਮੇਟੀ ਦੇ ਇਕ ਅਧਿਕਾਰੀ ਨੇ ਕਿਹਾ ਕਿ ਮੀਂਹ ਤੋਂ ਬਚਾਅ ਲਈ ਆੜ੍ਹਤੀਆਂ ਨੂੰ ਸਮੇਂ-ਸਮੇਂ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ। ਮੂੰਗੀ ਤੇ ਮੱਕੀ ਦੇ ਡਿੱਗੇ ਭਾਅ ਬਾਰੇ ਜਦੋਂ ਮੰਡੀ ਬੋਰਡ ਦੇ ਅਧਿਕਾਰੀ ਗੁਰਮਤਪਾਲ ਗਿੱਲ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।

ਮੱਕੀ ਤੇ ਮੂੰਗੀ ਉੱਤੇ ਐੱਮਐੱਸਪੀ ਦੇਵੇ ਸਰਕਾਰ: ਬੀਜਾ

ਖੰਨਾ (ਨਿੱਜੀ ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਜਸਵੰਤ ਸਿੰਘ ਬੀਜਾ ਨੇ ਅੱਜ ਇੱਥੇ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸਾਨੀ ਫਸਲਾਂ ਤੇ ਜੋ ਐਮ.ਐਸ.ਪੀ. ਅਨੁਸਾਰ ਰੇਟ ਦੇਣ ਦਾ ਫੈਸਲਾ ਕੀਤਾ ਹੋਇਆ ਹੈ। ਉਸ ਤੇ ਅਮਲ ਕਰਦੇ ਹੋਏ ਪਹਿਲ ਦੇ ਅਧਾਰ ਤੇ ਮੱਕੀ ਅਤੇ ਮੂੰਗੀ ਦੀ ਫਸਲ ਤੇ ਰੇਟ ਦੀ ਅਦਾਇਗੀ ਕਰੇ ਅਤੇ ਸਰਾਕਰੀ ਖ੍ਰੀਦ ਏਜੰਸੀਆਂ, ਇਨ੍ਹਾਂ ਦੋਵੇਂ ਫਸਲਾਂ ਖ੍ਰੀਦਣ। ਜੇਕਰ ਪ੍ਰੀਈਵੇਟ ਅਦਾਰੇ ਇਹ ਫਸਲਾਂ ਖ੍ਰੀਦਦੇ ਹਨ ਤਾਂ ਵੀ ਨਿਰਧਾਰਤ ਭਾਅ ਤੋਂ ਰੇਟ ਘੱਟ ਨਾ ਖ੍ਰੀਦਿਆਂ ਜਾਵੇ। ਇਸ ਮੌਕੇ ਸ਼੍ਰੀ ਬੀਜਾ ਨੇ ਕਿਹਾ ਕਿ ਜਿਹੜੀ ਫਸਲ ਘੱਟ ਤੇ ਇਹਨੀ ਦਿਨੀਂ ਮੰਡੀਆਂ ਵੱਲੋਂ ਖ੍ਰੀਦੀ ਜਾ ਚੁੱਕੀ ਹੈ, ਉਸ ਦਾ ਕਿਸਾਨਾਂ ਨੂੰ ਪਿਆ ਘਾਟਾ ਤੁਰੰਤ ਅਦਾ ਕੀਤਾ ਜਾਵੇ। ਉਨ੍ਹਾਂ ਦੁੱਖ ਪ੍ਰਗਟ ਕੀਤਾ ਕਿ ਸਰਕਾਰ ਵੱਲੋਂ ਮੱਕੀ ਦਾ ਨਿਰਧਾਰਤ ਰੇਟ 2090 ਰੁਪਏ ਪ੍ਰੀਤ ਕੁਇੰਟਲ ਤਹਿਤ ਹੈ, ਪ੍ਰੰਤੂ ਮੰਡੀਆਂ ਵਿਚ ਇਸ ਦਾ ਭਾਅ 900 ਤੋਂ 1600 ਰੁਪਏ ਤੱਕ ਲੱਗ ਰਿਹਾ ਹੈ, ਜਿਸ ਕਾਰਨ ਕਿਸਾਨਾਂ ਦੀ ਲੁੱਟ ਹੋ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਇਸ ਲੁੱਟ ਵੱਲ ਤੁਰੰਤ ਧਿਆਨ ਦਿੱਤਾ ਜਾਵੇ। ਇਸ ਮੌਕੇ ਸ੍ਰਵਸ਼੍ਰੀ ਹਰਜਿੰਦਰ ਸਿੰਘ ਚਾਹਲ, ਜਰਨੈਲ ਸਿੰਘ ਗੋਹ, ਪਿੰਦਰਪਾਲ ਸਿੰਘ ਰਾਜੇਵਾਲ, ਰਣਜੋਤ ਸਿੰਘ ਜਸਪਾਲੋਂ ਆਦਿ ਹਾਜ਼ਰ ਸਨ।

Advertisement
Tags :
ਸਮਰਥਨਬਾਅਦਮੱਕੀਮਿਲਣਮੀਂਹਮੁੱਲ
Advertisement