ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਇਨਸਾਫ਼ ਨਾ ਮਿਲਣ ’ਤੇ ਪਰਿਵਾਰ ਦੇ ਚਾਰ ਜੀਅ ਟੈਂਕੀ ’ਤੇ ਚੜ੍ਹੇ

06:54 AM Sep 12, 2024 IST
ਕਸਬਾ ਬਿਆਸ ਵਿੱਚ ਟੈਂਕੀ ’ਤੇ ਚੜ੍ਹੇ ਪਰਿਵਾਰ ਦੇ ਜੀਅ।

ਦਵਿੰਦਰ ਸਿੰਘ ਭੰਗੂ
ਰਈਆ, 11 ਸਤੰਬਰ
ਪੁਲੀਸ ਪ੍ਰਸ਼ਾਸਨ ਵੱਲੋਂ ਇਨਸਾਫ਼ ਨਾ ਮਿਲਣ ’ਤੇ ਅੱਜ ਸਵੇਰੇ ਅਸਥਘਾਟ ਬਿਆਸ ਵਿੱਚ ਸੇਵਾ ਕਰਦੇ ਇਕ ਪਰਿਵਾਰ ਦੇ ਚਾਰ ਜੀਅ ਗ੍ਰਾਮ ਪੰਚਾਇਤ ਦੀ ਟੈਂਕੀ ’ਤੇ ਚੜ੍ਹ ਗਏ ਅਤੇ ਇਨਸਾਫ਼ ਨਾ ਮਿਲਣ ਤੱਕ ਮਰਨ ਵਰਤ ਰੱਖਣ ਦਾ ਐਲਾਨ ਕੀਤਾ। ਦੇਰ ਰਾਤ ਐੱਸਡੀਐੱਮ ਬਾਬਾ ਬਕਾਲਾ ਵੱਲੋਂ ਭਰੋਸਾ ਦੇਣ ਉਪਰੰਤ ਟੈਂਕੀ ਤੋਂ ਉਤਾਰ ਲਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਸਬਾ ਬਿਆਸ ਵਿਚ ਬਿਆਸ ਦਰਿਆ ’ਤੇ ਅਸਥਘਾਟ ਬਣਾ ਕੇ ਉੱਥੇ ਲੋਕ ਮੁਰਦਿਆਂ ਦੀਆਂ ਅਸਥੀਆਂ ਜਲ ਪ੍ਰਵਾਹ ਕਰਦੇ ਹਨ ਜਿੱਥੇ ਇਕ ਗੋਲਕ ਲਾਈ ਗਈ ਸੀ ਜੋ ਮੰਦਿਰ ਅਤੇ ਹੋਰ ਕੰਮਾਂ ਲਈ ਵਰਤੀ ਜਾਦੀ ਸੀ ਉੱਥੇ ਕੁਝ ਪਰਿਵਾਰ ਜੋ ਸੇਵਾ ਕਰਦੇ ਹਨ ਉਹ ਗੋਲਕ ਦੇ ਪੈਸਿਆਂ ਤੋ ਆਪਣਾ ਗੁਜ਼ਾਰਾ ਚਲਾਉਂਦੇ ਆ ਰਹੇ ਸਨ। ਪੰਚਾਇਤਾਂ ਭੰਗ ਹੋਏ ਦੋ ਮਹੀਨੇ ਤੋ ਉਪਰ ਸਮਾ ਬੀਤ ਚੁੱਕਾ ਹੈ ਪਰ ਪੰਚਾਇਤ ਨੇ ਗੋਲਕ ’ਤੇ ਕਬਜ਼ਾ ਕਰਕੇ ਉਹ ਸਾਰੇ ਪੈਸੇ ਆਪਣੇ ਕਬਜ਼ੇ ਵਿਚ ਲੈ ਲਏ ਗਏ ਸਨ, ਜਿਸ ਸਬੰਧੀ ਕੋਰਟ ਕੇਸ ਵੀ ਚੱਲ ਰਿਹਾ ਹੈ ਪਰ ਪਿੰਡ ਦੇ ਸਾਬਕਾ ਸਰਪੰਚ ਨੇ ਆਪਣੇ ਕੁਝ ਬੰਦਿਆਂ ਨੂੰ ਲੈ ਕੇ ਅਦਾਲਤੀ ਕੇਸ ਦੀ ਪ੍ਰਵਾਹ ਨਾ ਕਰਦਿਆਂ ਉਸ ਧਾਰਮਿਕ ਸਥਾਨ ਦੀ ਗੋਲਕ ਤੋੜ ਕੇ ਉੱਥੇ ਮੌਜੂਦ ਸੇਵਾਦਾਰਾ ਦੀ ਕੁੱਟਮਾਰ ਕੀਤੀ ਅਤੇ ਪੈਸੇ ਕੱਢ ਲਏ ਗਏ। ਸੇਵਾਦਾਰ ਗੁਰਇਕਬਾਲ ਨੇ ਦੱਸਿਆ ਕਿ ਪੁਲੀਸ ਥਾਣਾ ਬਿਆਸ ਵਿਚ ਧਰਮ ਅਸਥਾਨ ਦੀ ਬੇਅਦਬੀ ਕਰਨ ਅਤੇ ਕੁੱਟਮਾਰ ਕਰਨ ਸਬੰਧੀ ਸੂਚਨਾ ਦਿੱਤੀ ਸੀ ਪਰ ਪੁਲੀਸ ਦੇ ਸਬ ਡਵੀਜ਼ਨ ਪੱਧਰ ਦੇ ਪੁਲੀਸ ਅਧਿਕਾਰੀ ਦੇ ਕਹਿਣ ’ਤੇ ਪਹਿਲਾ ਪਰਚਾ ਦਰਜ ਕਰਨ ਵਿਚ ਦੇਰੀ ਕੀਤੀ ਫਿਰ ਉਸ ਵਿਚ ਧਰਮ ਅਸਥਾਨ ਦੀ ਬੇਅਦਬੀ ਸਬੰਧੀ ਕੋਈ ਵੀ ਧਾਰਾ ਨਹੀਂ ਲਾਈ ਗਈ ਸੀ ਉਲਟਾ ਅਧਿਕਾਰ ਨੇ, ਜਿਨ੍ਹਾਂ ਲੋਕਾਂ ਨੇ ਕੁੱਟਮਾਰ ਕੀਤੀ ਸੀ ਉਨ੍ਹਾਂ ਦੀਆਂ ਗੱਡੀਆਂ ਵਿਚ ਬੈਠ ਕੇ ਆਪਣੀ ਡਿਊਟੀ ਦੀ ਕੁਤਾਹੀ ਕੀਤੀ ਹੈ ਜਿਸ ਕਾਰਨ ਅੱਜ ਸਵੇਰੇ ਕਰੀਬ 6-19 ਵਜੇ ਪੁਲੀਸ ਥਾਣਾ ਬਿਆਸ ਅਤੇ ਕੰਟਰੋਲ ਰੂਮ ਤੇ ਫ਼ੋਨ ਕਰਨ ਉਪਰੰਤ ਕੋਈ ਕਾਰਵਾਈ ਨਾ ਹੋਣ ’ਤੇ ਅੱਜ ਪਰਿਵਾਰ ਸਮੇਤ ਬਿਆਸ ਟੈਂਕੀ ’ਤੇ ਚੜ੍ਹ ਗਏ ਅਤੇ ਇਨਸਾਫ਼ ਨਾ ਮਿਲਣ ’ਤੇ ਇੱਕ-ਇੱਕ ਕਰਕੇ ਆਤਮਹੱਤਿਆ ਦੀ ਧਮਕੀ ਦਿੱਤੀ।
ਐੱਸਡੀਐੱਮ ਬਾਬਾ ਬਕਾਲਾ ਰਵਿੰਦਰ ਸਿੰਘ ਅਰੋੜਾ, ਸੁਖਦੇਵ ਕੁਮਾਰ ਬੰਗੜ ਤਹਿਸੀਲਦਾਰ ਬਾਬਾ ਬਕਾਲਾ, ਡੀਐੱਸਪੀ ਬਾਬਾ ਬਕਾਲਾ ਸਵਿੰਦਰਪਾਲ ਸਿੰਘ, ਥਾਣਾ ਮੁਖੀ ਬਿਆਸ ਹਰਪਾਲ ਸਿੰਘ ਅਤੇ ਥਾਣਾ ਮੁਖੀ ਖਿਲਚੀਆਂ ਬਿਕਰਮ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਦਾ ਭਰੋਸਾ ਦਿੰਦਿਆਂ ਦੇਰ ਰਾਤ ਪਰਿਵਾਰ ਨੂੰ ਟੈਂਕੀ ਤੋਂ ਹੇਠਾਂ ਉਤਾਰ ਲਿਆ ਅਤੇ ਉਨ੍ਹਾਂ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ।

Advertisement

Advertisement