ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਰਤੀ ਹਾਕੀ ਟੀਮ ਦੇ ਸੈਮੀ-ਫਾਈਨਲ ਵਿੱਚ ਥਾਂ ਬਣਾਉਣ ਮਗਰੋਂ ਹਾਕੀ ਪ੍ਰੇਮੀ ਬਾਗ਼ੋ-ਬਾਗ਼

10:17 AM Aug 05, 2024 IST

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 4 ਅਗਸਤ
ਪੈਰਿਸ ਓਲੰਪਿਕ 2024 ਵਿੱਚ ਭਾਰਤ ਦੀ ਪੁਰਸ਼ ਹਾਕੀ ਟੀਮ ਦੇ ਬ੍ਰਿਟੇਨ ਨੂੰ ਹਰਾ ਕੇ ਸੈਮੀਫਾਈਨਲ ’ਚ ਪ੍ਰਵੇਸ਼ ਕਰਨ ਨਾਲ ਭਾਰਤ ਦੀ ਇਸ ਵਾਰ ਸੋਨ ਤਗ਼ਮਾ ਜਿੱਤਣ ਦੀ ਉਮੀਦ ਜਗਾ ਦਿਤੀ ਹੈ ਅਤੇ ਹੁਣ ਹਾਕੀ ਪ੍ਰੇਮੀ ਉਨ੍ਹਾਂ ਪਲਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।
ਸ਼ਹਿਰ ਦੇ ਬਜ਼ੁਰਗ ਹਾਕੀ ਖਿਡਾਰੀ ਓਲੰਪੀਅਨ ਬ੍ਰਿਗੇਡੀਅਰ ਹਰਚਰਨ ਸਿੰਘ ਅਤੇ ਬਲਵਿੰਦਰ ਸਿੰਘ ਸ਼ੰਮੀ ਨੇ ਓਲੰਪਿਕ ਵਿੱਚ ਪੰਜਾਬ ਦੇ ਖਿਡਾਰੀਆਂ ਦੀ ਰਿਕਾਰਡ ਗਿਣਤੀ ਵਾਲੀ ਭਾਰਤੀ ਟੀਮ ਵੱਲੋਂ ਅਪਣਾਏ ਗਏ ਸਟਿੱਕ ਵਰਕ ਦੇ ਹਮਲਾਵਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਕੁਆਰਟਰ ਫਾਈਨਲ ਵਿੱਚ ਗ੍ਰੇਟ ਬ੍ਰਿਟੇਨ ਵਰਗੀ ਟੀਮ ਵਿਰੁੱਧ ਮੈਚ ਜਿੱਤਣਾ ਆਪਣੇ-ਆਪ ਵਿੱਚ ਇੱਕ ਵੱਡੀ ਪ੍ਰਾਪਤੀ ਹੈ। ਅੱਜ ਦੇ ਵਿਚ ਭਾਰਤੀ ਗੋਲਕੀਪਰ ਸ਼੍ਰੀਜੇਸ਼ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਉਹ ਭਾਰਤ ਦੀ ਟੀਮ ਦੀ ਵੱਡੀ ਦੀਵਾਰ ਹੈ ਅਤੇ ਉਹ ਅੱਜ ਦੇ ਮੈਚ ਦਾ ਅਸਲੀ ਹੀਰੋ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਹੁਤ ਭਰੋਸਾ ਹੈ ਕਿ ਟੀਮ ਸੈਮੀਫਾਈਨਲ ਵਿੱਚ ਵੀ ਜਿੱਤ ਦਾ ਮਾਣ ਦਿਵਾਉਗੀ। ਬਲਵਿੰਦਰ ਸਿੰਘ ਸ਼ੰਮੀ ਵਰਤਮਾਨ ਸਮੇਂ ਭਾਰਤੀ ਹਾਕੀ ਟੀਮ ਦੇ ਚੋਣਕਾਰ ਹਨ, ਜਿਨ੍ਹਾਂ ਕਿਹਾ ਕਿ ਭਾਰਤੀ ਹਾਕੀ ਟੀਮ ਪੈਰਿਸ ਓਲੰਪਿਕ ਦੀ ਸ਼ੁਰੂਆਤ ਤੋਂ ਹੀ ਹਮਲਾਵਰ ਹਾਕੀ ਖੇਡ ਰਹੀ ਹੈ। ਵਧੀਆ ਟੀਮ ਵਰਕ ਅਤੇ ਚੰਗੇ ਤਾਲਮੇਲ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਤਗ਼ਮੇ ਦੀ ਉਮੀਦ ਨੂੰ ਵਧਾ ਦਿੱਤਾ ਹੈ।

Advertisement

Advertisement
Advertisement