For the best experience, open
https://m.punjabitribuneonline.com
on your mobile browser.
Advertisement

ਅਕਾਲੀ ਦਲ ਦੇ ਸਾਥ ਛੱਡਣ ਮਗਰੋਂ ਭਾਜਪਾ ਵਰਕਰਾਂ ’ਚ ਜੋਸ਼ ਭਰਿਆ: ਸ਼ਰਮਾ

09:43 AM Apr 22, 2024 IST
ਅਕਾਲੀ ਦਲ ਦੇ ਸਾਥ ਛੱਡਣ ਮਗਰੋਂ ਭਾਜਪਾ ਵਰਕਰਾਂ ’ਚ ਜੋਸ਼ ਭਰਿਆ  ਸ਼ਰਮਾ
ਬੂਥ ਵਰਕਰਜ਼ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਦਿਨੇਸ਼ ਸਿੰਘ ਬੱਬੂ।
Advertisement

ਐਨਪੀ. ਧਵਨ
ਪਠਾਨਕੋਟ, 21 ਅਪਰੈਲ
ਵਿਧਾਇਕ ਅਤੇ ਭਾਜਪਾ ਦੇ ਕੌਮੀ ਕਾਰਜਕਾਰਨੀ ਮੈਂਬਰ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਸ ਵਾਰ ਭਾਜਪਾ ਪੰਜਾਬ ਵਿੱਚ 13 ਦੀਆਂ 13 ਸੀਟਾਂ ’ਤੇ ਚੋਣ ਲੜ ਰਹੀ ਹੈ। ਇਸ ਤੋਂ ਪਹਿਲਾਂ ਅਕਾਲੀ ਦਲ ਦੀਆਂ ‘ਬੈਸਾਖੀਆਂ’ ਸਹਾਰੇ ਚੋਣਾਂ ਲੜਦੀ ਸੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਭਾਜਪਾ ਛੱਡਣ ਮਗਰੋਂ ਭਾਜਪਾ ਦੇ ਵਰਕਰਾਂ ਵਿੱਚ ਜ਼ਿਆਦਾ ਜੋਸ਼ ਪੈਦਾ ਹੋ ਗਿਆ ਹੈ। ਸ੍ਰੀ ਸ਼ਰਮਾ ਨੇ ਅੱਜ ਸ਼ਾਮ ਨੂੰ ਭਾਜਪਾ ਉਮੀਦਵਾਰ ਦਿਨੇਸ਼ ਬੱਬੂ ਦੇ ਹੱਕ ਵਿੱਚ ਕੀਤੇ ਬੂਥ ਵਰਕਰ ਸੰਮੇਲਨ ਨੂੰ ਸੰਬੋਧਨ ਕੀਤਾ। ਇਸ ਮੌਕੇ ਦਿਨੇਸ਼ ਸਿੰਘ ਬੱਬੂ, ਸੂਬਾਈ ਆਗੂ ਸੂਰਜ ਭਾਰਦਵਾਜ ਤੇ ਰਾਕੇਸ਼ ਸ਼ਰਮਾ, ਜ਼ਿਲ੍ਹਾ ਪ੍ਰਧਾਨ ਵਿਜੇ ਸ਼ਰਮਾ, ਸਤੀਸ਼ ਮਹਾਜਨ ਆਦਿ ਆਗੂ ਹਾਜ਼ਰ ਸਨ।
ਸ੍ਰੀ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਬਾਰੇ ਸੋਚਦੇ ਹਨ। ਉਨ੍ਹਾਂ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਇਸ ਵੇਲੇ ਦੇਸ਼ ਦੇ ਹੀ ਨਹੀਂ ਪੂਰੀ ਦੁਨੀਆਂ ਦੀ ਪਛਾਣ ਬਣ ਚੁੱਕੇ ਹਨ। ਉਨ੍ਹਾਂ ਸ਼ਕਤੀ ਕੇਂਦਰਾਂ ਅਤੇ ਬੂਥ ਪੱਧਰ ਦੇ ਵਰਕਰਾਂ ਨੂੰ ਸਪੱਸ਼ਟ ਕਿਹਾ ਕਿ ਇਕੱਲੇ ਨਾਅਰੇ ਲਗਾਉਣ ਨਾਲ ਚੋਣ ਨਹੀਂ ਜਿੱਤੀ ਜਾਣੀ ਬਲਕਿ ਘਰ-ਘਰ ਜਾ ਕੇ ਕੇਂਦਰ ਸਰਕਾਰ ਦੀਆਂ ਉਪਲਭਧੀਆਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਉਨ੍ਹਾਂ ਸਟੇਜ ਉੱਪਰ ਬੈਠੇ ਆਗੂਆਂ ਨੂੰ ਟੇਢੇ ਢੰਗ ਨਾਲ ਇਹ ਵੀ ਇਸ਼ਾਰਾ ਕੀਤਾ ਕਿ ਉਮੀਦਵਾਰ ਨੂੰ ਖੁੱਲ੍ਹਾ ਛੱਡੋ, ਉਸ ਦੇ ਕੰਨ ਨਾ ਭਰੋ।
ਉਮੀਦਵਾਰ ਦਿਨੇਸ਼ ਸਿੰਘ ਬੱਬੂ ਨੇ ਪਾਰਟੀ ਵਰਕਰਾਂ ਨੂੰ ਕਿਹਾ ਕਿ ਤੁਹਾਡੀਆਂ ਭਾਵਨਾਵਾਂ ਦੇਖ ਕੇ ਹਾਈਕਮਾਂਡ ਨੇ ਸਥਾਨਕ ਆਗੂ ਭਾਵ ਉਸ ਨੂੰ ਟਿਕਟ ਦਿੱਤੀ ਹੈ। ਇਸ ਕਰਕੇ ਤੁਹਾਡਾ ਵੀ ਹੁਣ ਫਰਜ਼ ਬਣਦਾ ਹੈ ਕਿ ਉਸ ਨੂੰ ਜਿਤਾਉਣ ਲਈ ਪੂਰਾ ਜ਼ੋਰ ਲਗਾ ਦਿੱਤਾ ਜਾਵੇ।

Advertisement

Advertisement
Author Image

Advertisement
Advertisement
×