ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਏਐੱਸਆਈ ਦੀ ਹੱਤਿਆ ਕਰਨ ਮਗਰੋਂ ਖੁਦ ਨੂੰ ਵੀ ਮਾਰੀ ਗੋਲੀ

07:51 AM Apr 17, 2024 IST

ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਅਪਰੈਲ
ਉੱਤਰ-ਪੂਰਬੀ ਦਿੱਲੀ ਦੇ ਨੰਦ ਨਗਰੀ ਖੇਤਰ ਵਿੱਚ ਅੱਜ ਇੱਕ 44 ਸਾਲਾ ਵਿਅਕਤੀ ਨੇ ਇੱਕ ਸਹਾਇਕ ਸਬ-ਇੰਸਪੈਕਟਰ ਦੀ ਗੋਲੀ ਮਾਰ ਕੇ ਹੱਤਿਆ ਕਰਨ ਮਗਰੋਂ ਖ਼ੁਦਕੁਸ਼ੀ ਕਰ ਲਈ। ਪੁਲੀਸ ਅਨੁਸਾਰ ਉਨ੍ਹਾਂ ਨੂੰ ਸਵੇਰੇ 11.40 ਵਜੇ ਦੇ ਕਰੀਬ ਇੱਕ ਪੀਸੀਆਰ ਕਾਲ ਮਿਲੀ ਜਿਸ ਤੋਂ ਮੀਤ ਨਗਰ ਫਲਾਈਓਵਰ ਨੇੜ ਗੋਲੀਆਂ ਚੱਲਣ ਬਾਰੇ ਪੱਤਾ ਲੱਗਾ। ਇੱਕ ਗੋਲੀ ਮੋਟਰਸਾਈਕਲ ਸਵਾਰ ਦਿੱਲੀ ਪੁਲੀਸ ਦੇ ਏਐਸਆਈ ਦਿਨੇਸ਼ ਸ਼ਰਮਾ ਨੂੰ ਲੱਗੀ ਤੇ ਦੂਜੀ ਗੋਲੀ ਸਕੂਟਰ ਸਵਾਰ ਅਮਿਤ ਨੂੰ ਲੱਗੀ। ਗੋਲੀ ਲੱਗਣ ਕਾਰਨ ਏਐਸਆਈ ਦੀ ਮੌਤ ਹੋ ਗਈ। ਇਸ ਤੋਂ ਬਾਅਦ ਹਮਲਾਵਰ ਮੁਕੇਸ਼ ਨੇ ਜ਼ਬਰਦਸਤੀ ਇੱਕ ਆਟੋ ਰੋਕ ਕੇ ਉਸ ’ਚ ਬੈਠ ਕੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਸਕੂਟਰ ਸਵਾਰ ਜੀਟੀਬੀ ਹਸਪਤਾਲ ’ਚ ਜ਼ੇਰੇ ਇਲਾਜ ਹੈ। ਸ਼ੱਕ ਹੈ ਕਿ ਮੁਕੇਸ਼ ਦੀ ਏਐਸਆਈ ਨਾਲ ਰੰਜਿਸ਼ ਸੀ। -ਪੀਟੀਆਈ

Advertisement

Advertisement
Advertisement