ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੈਰੋਂ ਨੂੰ ਪਾਰਟੀ ’ਚੋਂ ਕੱਢਣ ਮਗਰੋਂ ਹੁਣ ਸੁਖਬੀਰ ਦੀ ਵਾਰੀ: ਧਾਲੀਵਾਲ

07:54 AM May 28, 2024 IST
ਰਾਜਾਸਾਂਸੀ ਵਿਖੇ ਚੋਣ ਰੈਲੀ ਦੌਰਾਨ ਕੁਲਦੀਪ ਸਿੰਘ ਧਾਲੀਵਾਲ। -ਫੋਟੋ: ਮਾਨ

ਰਾਜਨ ਮਾਨ
ਮਜੀਠਾ, 27 ਮਈ
ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੇ ਜੀਜੇ ਨੂੰ ਪਾਰਟੀ ਵਿੱਚੋਂ ਕੱਢਣ ਤੋਂ ਬਾਅਦ ਅਗਲੀ ਵਾਰੀ ਮਜੀਠੀਆ ਵੱਲੋਂ ਆਪਣੇ ਜੀਜੇ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ’ਚੋਂ ਕੱਢਣ ਦੀ ਹੈ। ਹਲਕਾ ਰਾਜਾਸਾਂਸੀ ਅਤੇ ਅਟਾਰੀ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਜੀਜਾ ਸਾਲਿਆਂ ਦੀ ਖੇਡ ਚੱਲ ਰਹੀ ਹੈ ਅਤੇ ਇਹ ਸਭ ਕੁਰਸੀ ਦੇ ਮੋਹ ਕਰਕੇ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਤਰ੍ਹਾਂ ਅਕਾਲੀ ਦਲ ਵਿੱਚ ਵੀ ਘਮਸਾਣ ਪਿਆ ਹੋਇਆ ਹੈ ਅਤੇ ਹੁਣ ਅਗਲਾ ਨੰਬਰ ਮਜੀਠੀਆ ਵੱਲੋਂ ਸੁਖਬੀਰ ਬਾਦਲ ਦਾ ਲਗਾਇਆ ਜਾਵੇਗਾ। ਭਾਜਪਾ ’ਤੇ ਵਾਰ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਭਾਜਪਾ ਹਰ ਪੰਜ ਸਾਲ ਬਾਅਦ ਝੂਠ ਦੀ ਦੁਕਾਨ ਖੋਲ੍ਹ ਕੇ ਲੋਕਾਂ ਨੂੰ ਜੁਮਲੇ ਸੁਣਾਉਂਦੀ ਹੈ ਅਤੇ ਫਿਰ ਰਫ਼ੂ ਚੱਕਰ ਹੋ ਜਾਦੀ ਹੈ। ਉਨ੍ਹਾਂ ਕਿਹਾ ਕਿ ਹੁਣ ਜਦੋਂ ਉਨ੍ਹਾਂ ਦਾ ਕੋਈ ਵੀ ਦਾਅ ਨਹੀਂ ਚੱਲਿਆ ਤਾਂ ਧਰਮ ਦੀ ਰਾਜਨੀਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਪੰਜਾਬ ਦੀ ਜਨਤਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦੋ ਸਾਲ ਦੇ ਕੰਮਾਂ ਤੋਂ ਸੰਤੁਸ਼ਟ ਹੈ ਤੇ ਇਨ੍ਹਾਂ ਚੋਣਾਂ ਵਿੱਚ ਸਾਰੇ 13 ਉਮੀਦਵਾਰ ਜਿੱਤਣ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਦੇਸ਼ ਦੇ ਭਵਿੱਖ ਨੂੰ ਬਚਾਉਣ ਲਈ ਭਾਜਪਾ ਨੂੰ ਸੱਤਾ ਤੋਂ ਬਾਹਰ ਕਰਨਾ ਬਹੁਤ ਜ਼ਰੂਰੀ ਹੈ।

Advertisement

Advertisement
Advertisement