For the best experience, open
https://m.punjabitribuneonline.com
on your mobile browser.
Advertisement

ਨਾਰੀਵਾਦ ਤੋਂ ਅੱਗੇ ਲੰਘ ਕੇ ਹੁਣ ਅਸੀਂ ਨਾਰੀ ਚਿੰਤਨ ਦੇ ਦੌਰ ’ਚ ਹਾਂ: ਪਾਲ ਕੌਰ

08:00 AM Jan 11, 2024 IST
ਨਾਰੀਵਾਦ ਤੋਂ ਅੱਗੇ ਲੰਘ ਕੇ ਹੁਣ ਅਸੀਂ ਨਾਰੀ ਚਿੰਤਨ ਦੇ ਦੌਰ ’ਚ ਹਾਂ  ਪਾਲ ਕੌਰ
ਸਮਾਗਮ ਦੌਰਾਨ ਮੰਚ ’ਤੇ ਹਾਜ਼ਰ ਪਤਵੰਤੇ।
Advertisement

ਸਾਹਿਤ ਪ੍ਰਤੀਨਿਧ
ਚੰਡੀਗੜ੍ਹ, 10 ਜਨਵਰੀ
ਪੰਜਾਬ ਸਾਹਿਤ ਅਕਾਦਮੀ ਵੱਲੋਂ ਨਾਰੀ ਸਸ਼ਕਤੀਕਰਨ ਮੁਹਿੰਮ ਤਹਿਤ ‘ਨਾਰੀ ਸਾਹਿਤ: ਬਦਲਦੇ ਸੰਦਰਭ’ ਵਿਸ਼ੇ ’ਤੇ ਕੌਮਾਂਤਰੀ ਸੈਮੀਨਾਰ ਅਤੇ ਕਵੀ ਦਰਬਾਰ ਕਰਵਾਇਆ ਗਿਆ। ਸੈਮੀਨਾਰ ਦੀ ਪ੍ਰਧਾਨਗੀ ਡਾ. ਰਜਿੰਦਰਪਾਲ ਸਿੰਘ ਬਰਾੜ ਅਤੇ ਸੁਰਜੀਤ ਕੌਰ ਸੈਕਰਾਮੈਂਟੋ ਨੇ ਕੀਤੀ ਤੇ ਕਵੀ ਦਰਬਾਰ ਦੀ ਪ੍ਰਧਾਨਗੀ ਸ਼ਾਇਰਾ ਪਾਲ ਕੌਰ ਅਤੇ ਅਰਤਿੰਦਰ ਸੰਧੂ ਨੇ ਕੀਤੀ। ਅਕਾਦਮੀ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਸੰਵਾਦ ਦਾ ਆਗਾਜ਼ ਕਰਦਿਆਂ ਪ੍ਰੋ. ਯੋਗਰਾਜ ਨੇ ਕਿਹਾ ਕਿ ਜਿੰਨੀ ਦੇਰ ਤਕ ਔਰਤ ਸਮਾਜਿਕ ਰਾਜਨੀਤਕ ਸੰਘਰਸ਼ਾਂ ਵਿਚ ਸਰਗਰਮ ਭੂਮਿਕਾ ਨਹੀਂ ਨਿਭਾਉਂਦੀ, ਉਨੀ ਦੇਰ ਤਕ ਕਵਿਤਾ ਵਿੱਚ ਗਹਿਰਾਈ ਨਹੀਂ ਆਉਂਦੀ। ਪਾਲ ਕੌਰ ਨੇ ਕਿਹਾ ਕਿ ਹੁਣ ਅਸੀਂ ਨਾਰੀਵਾਦ ਤੋਂ ਅੱਗੇ ਲੰਘ ਕੇ ਨਾਰੀ ਚਿੰਤਨ ਦੇ ਦੌਰ ਵਿੱਚ ਹਾਂ। ਹੁਣ ਔਰਤ ਦੀ ਕਵਿਤਾ ਰੁਦਨ ਦੀ ਕਵਿਤਾ ਨਹੀਂ, ਜਸ਼ਨ ਅਤੇ ਵਿਦਰੋਹ ਦੀ ਕਵਿਤਾ ਵੀ ਹੈ। ਡਾ. ਜੇਬੀ ਸੇਖੋਂ ਅਤੇ ਡਾ. ਪਰਮਜੀਤ ਕੌਰ ਨੇ ਕਿਹਾ ਕਿ ਔਰਤ ਨੇ ਅਜੇ ਸਮਾਜ ਦੀਆਂ ਜਟਿਲਤਾਵਾਂ ਨਾਲ ਭਰੇ ਅਮਰ ਇਸਤਰੀ ਪਾਤਰਾਂ ਦੀ ਸਿਰਜਣਾ ਕਰਨੀ ਹੈ। ਡਾ. ਰਵਿੰਦਰ ਕੌਰ ਨੇ ਨਾਟਕਾਂ ਵਿਚ ਔਰਤ ਦੀ ਪੇਸ਼ਕਾਰੀ ’ਤੇ ਚਰਚਾ ਕੀਤੀ। ਡਾ. ਕੁਲਦੀਪ ਸਿੰਘ ਦੀਪ ਨੇ ਕਿਹਾ ਕਿ ਪੰਜਾਬੀ ਰੰਗਮੰਚ ਨੇ ਹੁਣ ਔਰਤ ਦੁਆਰਾ ਸੁਤੰਤਰ ਨਿਰਦੇਸ਼ਨ, ਸੁਤੰਤਰ ਨਾਟਕਕਾਰੀ ਅਤੇ ਸੋਲੋ ਨਾਟਕਾਂ ਦੇ ਰੂਪ ਵਿਚ ਮੁਕੰਮਲ ਅਦਾਕਾਰੀ ਤਕ ਦਾ ਸਫ਼ਰ ਤੈਅ ਕੀਤਾ ਹੈ। ਡਾ. ਅਰਵਿੰਦਰ ਕਾਕੜਾ ਅਤੇ ਪ੍ਰੋ. ਗੁਰਦੀਪ ਸਿੰਘ ਢਿੱਲੋਂ ਨੇ ਨਾਰੀ ਕਵੀ ਨੂੰ ਜਗੀਰੂ ਦਾਬੇ, ਸੁੰਦਰਤਾ ਦੇ ਅਰਥ ਅਤੇ ਫੇਸਬੁੱਕੀ ਚਕਚੌਂਧ ਤੋਂ ਸੁਚੇਤ ਰਹਿਣ ਲਈ ਕਿਹਾ। ਡਾ. ਗੁਰਮਿੰਦਰ ਸਿੱਧੂ ਅਤੇ ਡਾ. ਅਰਵਿੰਦਰ ਢਿੱਲੋਂ ਨੇ ਪਰਵਾਸ ਵਿਚ ਲਿਖੇ ਜਾ ਰਹੇ ਨਾਰੀ ਸਾਹਿਤ ਦੀਆਂ ਅਨੇਕ ਸੂਖਮ ਪਰਤਾਂ ’ਤੇ ਚਰਚਾ ਕੀਤੀ। ਬੀਬੀ ਸੁਰਜੀਤ ਕੌਰ ਨੇ ਸਿੱਖ ਧਰਮ ਵਿੱਚ ਪਹਿਲੇ ਹੈੱਡ ਗ੍ਰੰਥੀ ਬਣਨ ਤੋਂ ਬਾਅਦ 20 ਸਾਲ ਕੀਤੇ ਸੰਘਰਸ਼ ਦਾ ਜ਼ਿਕਰ ਕੀਤਾ।
ਡਾ. ਰਜਿੰਦਰਪਾਲ ਸਿੰਘ ਬਰਾੜ ਨੇ ਕਿਹਾ ਕਿ ਵਿਗਿਆਨ ਅਤੇ ਤਕਨੀਕ ਨੇ ਔਰਤ ਦੀ ਜ਼ਿੰਦਗੀ ਵਿਚ ਵੱਡੇ ਪਰਿਵਰਤਨ ਲਿਆਂਦੇ ਹਨ। ਨਾਰੀ ਕਵੀ ਦਰਬਾਰ ‘ਚ ਰਚਨਾਵਾਂ ਦਾ ਦੌਰ ਚੱਲਿਆ।

Advertisement

Advertisement
Author Image

sukhwinder singh

View all posts

Advertisement
Advertisement
×