For the best experience, open
https://m.punjabitribuneonline.com
on your mobile browser.
Advertisement

ਪੰਜ ਮਹੀਨਿਆਂ ਮਗਰੋਂ ਮ੍ਰਿਤਕਾ ਦੀ ਨੂੰਹ ਸਮੇਤ ਤਿੰਨ ਖ਼ਿਲਾਫ਼ ਕੇਸ ਦਰਜ

07:52 AM Apr 05, 2024 IST
ਪੰਜ ਮਹੀਨਿਆਂ ਮਗਰੋਂ ਮ੍ਰਿਤਕਾ ਦੀ ਨੂੰਹ ਸਮੇਤ ਤਿੰਨ ਖ਼ਿਲਾਫ਼ ਕੇਸ ਦਰਜ
Advertisement

ਗੁਰਦੀਪ ਸਿੰਘ ਲਾਲੀ/ਹਰਜੀਤ ਸਿੰਘ
ਸੰਗਰੂਰ/ਖਨੌਰੀ, 4 ਅਪਰੈਲ
ਖਨੌਰੀ ਨੇੜਲੇ ਪਿੰਡ ਭੂਲਣ ਵਿੱਚ ਇੱਕ ਔਰਤ ਵੱਲੋਂ ਕੀਤੀ ਗਏ ਖੁਦਕੁਸ਼ੀ ਦੇ ਮਾਮਲੇ ਦਾ ਕਰੀਬ ਪੰਜ ਮਹੀਨਿਆਂ ਮਗਰੋਂ ਪਰਦਾਫਾਸ਼ ਹੋਇਆ ਹੈ। ਖਨੌਰੀ ਪੁਲੀਸ ਨੇ ਮ੍ਰਿਤਕਾ ਦੀ ਨੂੰਹ, ਨੂੰਹ ਦੇ ਭਰਾ ਅਤੇ ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਮ੍ਰਿਤਕਾ ਦੇ ਪਤੀ ਵੱਲੋਂ ਦਿੱਤੇ ਬਿਆਨਾਂ ’ਤੇ ਕੇਸ ਦਰਜ ਕੀਤਾ ਗਿਆ ਹੈ।
ਪੁਲੀਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਮ੍ਰਿਤਕਾ ਦੇ ਪਤੀ ਵਰਿਆਮ ਸਿੰਘ ਵਾਸੀ ਭੂਲਣ ਨੇ ਕਿਹਾ ਕਿ ਉਸ ਦੇ ਲੜਕੇ ਕੁਲਦੀਪ ਦੀ ਸ਼ਾਦੀ 15 ਫਰਵਰੀ 2021 ਨੂੰ ਕਿਰਨਾ ਰਾਣੀ ਵਾਸੀ ਬੁਡਲਾਡਾ ਨਾਲ ਹੋਈ ਤੇ ਸ਼ਾਦੀ ਤੋਂ ਕੁਝ ਸਮੇਂ ਬਾਅਦ ਹੀ ਨੂੰ ਕਿਰਨਾ ਦਾ ਸਹੁਰਾ ਪਰਿਵਾਰ ਨਾਲ ਛੋਟੀਆਂ ਮੋਟੀਆਂ ਗੱਲਾਂ ’ਤੇ ਝਗੜਾ ਹੋਣ ਲੱਗ ਪਿਆ। ਕਿਰਨਾ ਦਾ ਭਰਾ ਕੁਲਦੀਪ ਸਿੰਘ ਅਤੇ ਮਾਤਾ ਸੰਕੁਤਲਾ ਅਕਸਰ ਹੀ ਉਸ ਦੀ ਨੂੰਹ ਨੂੰ ਭੜਕਾਉਂਦੇ ਰਹਿੰਦੇ ਸੀ। 7 ਨਵੰਬਰ 2023 ਨੂੰ ਸਵੇਰੇ ਉਹ ਆਪਣੇ ਖੇਤਾਂ ਵਿਚ ਚਲਾ ਗਿਆ ਅਤੇ ਉਸ ਦਾ ਲੜਕਾ ਕੁਲਦੀਪ ਸਿੰਘ ਵੀ ਘਰੋਂ ਬਾਹਰ ਗਿਆ ਹੋਇਆ ਸੀ। ਘਰ ਵਿੱਚ ਉਸ ਦੀ ਪਤਨੀ ਨਰਿੰਦਰ ਕੌਰ ਅਤੇ ਨੂੰਹ ਕਿਰਨਾ ਮੌਜੂਦ ਸੀ। ਉਨ੍ਹਾਂ ਦੀ ਗੈਰਹਾਜ਼ਰੀ ਵਿੱਚ ਕਿਰਨਾ ਨੇ ਗਿਣੀ ਮਿਥੀ ਸਾਜਿਸ਼ ਤਹਿਤ ਆਪਣੇ ਭਰਾ ਮਲਕੀਤ ਸਿੰਘ ਤੇ ਆਪਣੀ ਮਾਤਾ ਸਕੁੰਤਲਾ ਦੇਵੀ ਨੂੰ ਬੁਲਾ ਲਿਆ। ਇਨ੍ਹਾਂ ਨੇ ਉਸ ਦੀ ਪਤਨੀ ਨਰਿੰਦਰ ਕੌਰ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਬੁਰਾ ਭਲਾ ਬੋਲਿਆ। ਲੋਕਾਂ ਦਾ ਇਕੱਠ ਵੀ ਹੋ ਗਿਆ ਸੀ ਅਤੇ ਲੋਕਾਂ ਨੇ ਇਨ੍ਹਾਂ ਨੂੰ ਸਮਝਾਇਆ ਪਰ ਇਹ ਨਹੀਂ ਸਮਝੇ।
ਵਰਿਆਮ ਸਿੰਘ ਨੇ ਦੱਸਿਆ ਕਿ ਜਦੋਂ ਉਹ ਘਰ ਪੁੱਜਿਆ ਤਾਂ ਪਤਨੀ ਨਰਿੰਦਰ ਕੌਰ ਨੇ ਘਟਨਾ ਬਾਰੇ ਦੱਸਿਆ ਅਤੇ ਕਿਹਾ ਕਿ ਉਹ ਇਨ੍ਹਾਂ ਤਿੰਨਾਂ ਤੋਂ ਦੁਖੀ ਹੋ ਕੇ ਮਰ ਜਾਵੇਗੀ। ਉਨ੍ਹਾਂ ਦੱਸਿਆ ਕਿ ਅਗਲੇ ਦਿਨ 8 ਨਵੰਬਰ 2023 ਨੂੰ ਉਸ ਦੀ ਨੂੰਹ ਕਿਰਨਾ ਆਪਣੇ ਪੇਕੇ ਬੁਢਲਾਡੇ ਚਲੀ ਗਈ। ਉਹ ਖੇਤ ਨੂੰ ਚਲਾ ਗਿਆ। ਘਰ ਵਿੱਚ ਉਸਦੀ ਪਤਨੀ ਨਰਿੰਦਰ ਕੌਰ ਇਕੱਠੀ ਸੀ ਜਿਸ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਉਸ ਨੇ ਪਹਿਲਾਂ ਆਪਣੇ ਲੜਕੇ ਕੁਲਦੀਪ ਸਿੰਘ ਨੂੰ ਇਸ ਬਾਰੇ ਨਹੀਂ ਦੱਸਿਆ ਪਰ ਜਦੋਂ ਉਸਤੋਂ ਪਤਨੀ ਦੀ ਮੌਤ ਦਾ ਸਦਮਾ ਨਾ ਸਹਾਰਿਆ ਗਿਆ ਤਾਂ ਮਜਬੂਰਨ ਸਭ ਕੁੱਝ ਆਪਣੇ ਪੁੱਤਰ ਕੁਲਦੀਪ ਸਿੰਘ ਨੂੰ ਦੱਸਣਾ ਪਿਆ। ਪੁਲੀਸ ਥਾਣਾ ਖਨੌਰੀ ਵਲੋਂ ਹੁਣ ਕਿਰਨਾ ਰਾਣੀ ਪਤਨੀ ਕੁਲਦੀਪ ਸਿੰਘ ਵਾਸੀ ਭੂਲਣ, ਉਸਦੇ ਭਰਾ ਮਲਕੀਤ ਸਿੰਘ ਅਤੇ ਉਸਦੀ ਮਾਂ ਸਕੁੰਤਲਾ ਦੇਵੀ ਵਾਸੀ ਬੁਢਲਾਡਾ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

Advertisement

Advertisement
Author Image

Advertisement
Advertisement
×