ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਸ਼ਮੀਰ ਤੇ ਮਨੀਪੁਰ ਨੂੰ ‘ਤਬਾਹ’ ਕਰਨ ਮਗਰੋਂ ਭਾਜਪਾ ਹੁਣ ਬੰਗਾਲ ਪਿੱਛੇ ਪਈ: ਮਮਤਾ

06:54 AM Jul 04, 2023 IST

ਕੋਲਕਾਤਾ, 3 ਜੁਲਾਈ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੋਸ਼ ਲਾਇਆ ਹੈ ਕਿ ਭਾਜਪਾ ਨੇ ਕਸ਼ਮੀਰ ਤੇ ਮਨੀਪੁਰ ਨੂੰ ‘ਤਬਾਹ’ ਕਰਨ ਲਈ ਵੰਡਪਾਊ ਰਾਜਨੀਤੀ ਕੀਤੀ ਹੈ, ਤੇ ਹੁਣ ਇਹ ਬੰਗਾਲ ਵਿਚ ‘ਵੱਖਵਾਦੀ ਧੜਿਆਂ’ ਨੂੰ ਹੁਲਾਰਾ ਦੇ ਰਹੀ ਹੈ।
ਬੀਰਭੂਮ ਜ਼ਿਲ੍ਹੇ ਦੇ ਦੁਬਰਾਜਪੁਰ ਵਿਚ ਪੰਚਾਇਤੀ ਚੋਣਾਂ ਦੀ ਇਕ ਰੈਲੀ ਨੂੰ ਅਾਨਲਾਈਨ ਸੰਬੋਧਨ ਕਰਦਿਆਂ ਬੈਨਰਜੀ ਨੇ ਦੋਸ਼ ਲਾਇਆ ਕਿ ਭਾਜਪਾ ਸੂਬੇ ਦੇ ਉੱਤਰੀ ਤੇ ਦੱਖਣੀ ਰਾਜਾਂ ਵਿਚ ਕੁਝ ਖਾਸ ਧੜਿਆਂ ਨੂੰ ਭੜਕਾ ਰਹੀ ਹੈ ਤਾਂ ਕਿ ਆਪਣੇ ਸਿਆਸੀ ਲਾਹੇ ਲਈ ਸੂਬੇ ਨੂੰ ਵੰਡ ਸਕੇ। ਮਮਤਾ ਨੇ ਕਿਹਾ ਕਿ ਕਸ਼ਮੀਰ ਤੇ ਮਨੀਪੁਰ ਨੂੰ ਤਬਾਹ ਕਰਨ ਤੋਂ ਬਾਅਦ ਭਾਜਪਾ ਹੁਣ ਪੱਛਮੀ ਬੰਗਾਲ ਦੇ ਪਿੱਛੇ ਪਈ ਹੈ।
ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਉਹ ਰਾਜ ਦੀ ਵੰਡ ਨਹੀਂ ਹੋਣ ਦੇਵੇਗੀ ਤੇ ਅਜਿਹੀਆਂ ਤਾਕਤਾਂ ਨੂੰ ਹਰਾਏਗੀ। ਬੈਨਰਜੀ ਨੇ ਦੋਸ਼ ਲਾਇਆ ਕਿ ਭਾਜਪਾ ਦੀਆਂ ਨੀਤੀਆਂ ਨੇ ਮਨੀਪੁਰ ਵਿਚ ਗੜਬੜੀ ਫੈਲਾਈ ਹੈ ਜਿੱਥੇ ਹੁਣ ਤੱਕ 100 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਜ਼ਿਕਰਯੋਗ ਹੈ ਕਿ ਸਿਲੀਗੁੜੀ ਨੇੜੇ ਹੈਲੀਕਾਪਟਰ ਦੀ ਹੰਗਾਮੀ ਢੰਗ ਨਾਲ ਹੋਈ ਲੈਂਡਿੰਗ ਵਿਚ ਮਮਤਾ ਦੇ ਸੱਟ ਲੱਗ ਗਈ ਸੀ ਜਿਸ ਤੋਂ ਬਾਅਦ ਉਹ ਪੰਚਾਇਤ ਚੋਣਾਂ ਦੀਆਂ ਰੈਲੀਆਂ ਨੂੰ ਵਰਚੁਅਲੀ ਸੰਬੋਧਨ ਕਰ ਰਹੇ ਹਨ। ਟੀਅੈਮਸੀ ਸੁਪਰੀਮੋ ਨੇ ਦਾਅਵਾ ਕੀਤਾ ਕਿ ਭਾਜਪਾ ਸਰਕਾਰ ਨੇ ਮਨਰੇਗਾ ਸਕੀਮ ਤਹਿਤ ਰਾਜ ਦੇ 11.36 ਲੱਖ ਲਾਭਪਾਤਰੀਆਂ ਦੇ ਫੰਡ ਰੋਕ ਲਏ ਹਨ। ਜ਼ਿਕਰਯੋਗ ਹੈ ਕਿ ਮਮਤਾ ਨੇ ਕੇਂਦਰ ਵੱਲੋਂ ਕਥਿਤ ਤੌਰ ’ਤੇ ਫੰਡ ਰੋਕੇ ਜਾਣ ਖ਼ਿਲਾਫ਼ ਮਾਰਚ ਵਿਚ ਦੋ ਦਿਨਾਂ ਦਾ ਧਰਨਾ ਵੀ ਦਿੱਤਾ ਸੀ।
ਪੱਛਮੀ ਬੰਗਾਲ ਵਿਚ ਪੰਚਾਇਤ ਚੋਣਾਂ 8 ਜੁਲਾਈ ਤੋਂ ਸ਼ੁਰੂ ਹੋਣਗੀਆਂ। ਨਾਮਜ਼ਦਗੀਆਂ ਸ਼ੁਰੂ ਹੋਣ ਤੋਂ ਬਾਅਦ 10 ਲੋਕ ਚੋਣਾਂ ਨਾਲ ਸਬੰਧਤ ਹਿੰਸਾ ਵਿਚ ਮਾਰੇ ਜਾ ਚੁੱਕੇ ਹਨ। -ਪੀਟੀਆਈ

Advertisement

ਰਾਜਪਾਲ ਵੱਲੋਂ ਚੋਣ ਹਿੰਸਾ ’ਚ ਮਾਰੇ ਗਏ ਟੀਅੈਮਸੀ ਵਰਕਰ ਦੇ ਪਰਿਵਾਰ ਨਾਲ ਮੁਲਾਕਾਤ

ਕੋਲਕਾਤਾ: ਪੱਛਮੀ ਬੰਗਾਲ ਦੇ ਰਾਜਪਾਲ ਸੀਵੀ ਆਨੰਦ ਬੋਸ ਨੇ ਅੱਜ ਕਿਹਾ ਕਿ ਰਾਜ ਦੇ ‘ਕੁਝ ਹਿੱਸਿਆਂ ਵਿਚ ਹਿੰਸਾ ਹੈ’ ਤੇ ਇਹ ਖ਼ਤਮ ਹੋਣੀ ਚਾਹੀਦੀ ਹੈ। ਬੋਸ ਨੇ ਅੱਜ ਉਸ ਟੀਅੈਮਸੀ ਵਰਕਰ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਜੋ ਚੋਣ ਹਿੰਸਾ ਵਿਚ ਮਾਰਿਆ ਗਿਆ ਸੀ। ਦੱਖਣ 24 ਪਰਗਣਾ ਜ਼ਿਲ੍ਹੇ ਵਿਚ ਟੀਅੈਮਸੀ ਵਰਕਰ ਦੇ ਘਰ ਰਾਜਪਾਲ ਨੇ ਕਿਹਾ, ‘ਮਨੁੱਖ ਦੇ ਖ਼ੂਨ ਨਾਲ ਸਿਆਸੀ ਹੋਲੀ ਖੇਡਣੀ ਬੰਦ ਕਰਨੀ ਚਾਹੀਦੀ ਹੈ।’ ਰਾਜਪਾਲ ਨੇ ਕਿਹਾ ਕਿ ਪੰਚਾਇਤੀ ਚੋਣਾਂ ਨੂੰ ਆਜ਼ਾਦ ਤੇ ਨਿਰਪੱਖ ਢੰਗ ਨਾਲ ਕਰਾਉਣਾ ਰਾਜ ਚੋਣ ਕਮਿਸ਼ਨ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਚੋਣ ਕਮਿਸ਼ਨਰ ਸਹੀ ਢੰਗ ਨਾਲ ਚੋਣ ਕਰਾਉਣ ਦੇ ਪੂਰੀ ਤਰ੍ਹਾਂ ਸਮਰੱਥ ਹਨ। ਜ਼ਿਕਰਯੋਗ ਹੈ ਕਿ ਰਾਜਪਾਲ ਨੇ ਹਿੰਸਾ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ ਵੀ ਲਿਆ ਹੈ। -ਪੀਟੀਆਈ

Advertisement
Advertisement
Tags :
‘ਤਬਾਹ’ਕਸ਼ਮੀਰਪਿੱਛੇਬੰਗਾਲਭਾਜਪਾਮਗਰੋਂਮਨੀਪੁਰਮਮਤਾ