ਜਮਾਇਕਾ ਨੂੰ ਹਰਾ ਕੇ ਭਾਰਤ ਹਾਕੀ5 ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ’ਚ ਦਾਖਲ
07:35 AM Jan 30, 2024 IST
ਮਸਕਟ, 29 ਜਨਵਰੀ
ਮਨਿੰਦਰ ਸਿੰਘ ਦੇ ਚਾਰ ਗੋਲਾਂ ਦੀ ਮਦਦ ਨਾਲ ਭਾਰਤ ਨੇ ਜਮਾਇਕਾ ਨੂੰ ਤੀਜੇ ਤੇ ਆਖਰੀ ਪੂਲ ਮੈਚ ’ਚ 13-0 ਨਾਲ ਹਰਾ ਕੇ ਐਫਆਈਐਚ ਹਾਕੀ 5 ਪੁਰਸ਼ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿਚ ਦਾਖਲਾ ਹਾਸਲ ਕਰ ਲਿਆ। ਮਨਿੰਦਰ ਨੇ ਦੂਜੇ ਮਿੰਟ ਵਿਚ ਦੋ ਗੋਲ ਕਰਨ ਤੋਂ ਬਾਅਦ 28ਵੇਂ ਤੇ 29ਵੇਂ ਮਿੰਟ ਵਿਚ ਗੋਲ ਕੀਤੇ। ਇਹ ਸਾਰੇ ਫੀਲਡ ਗੋਲ ਸਨ। ਇਸ ਤੋਂ ਇਲਾਵਾ ਮਨਜੀਤ (ਪੰਜਵਾਂ ਤੇ 24ਵਾਂ), ਰਾਹੀਲ ਮੁਹੰਮਦ (16ਵਾਂ ਤੇ 27ਵਾਂ) ਤੇ ਮਨਦੀਪ ਮੋਰ (23ਵਾਂ ਤੇ 27ਵਾਂ) ਨੇ ਦੋ-ਦੋ ਗੋਲ ਕੀਤੇ ਜਦਕਿ ਉੱਤਮ ਸਿੰਘ (ਪੰਜਵਾਂ), ਪਵਨ ਰਾਜਭਰ (9ਵਾਂ) ਤੇ ਗੁਰਜੋਤ ਸਿੰਘ (14ਵਾਂ) ਨੇ ਇਕ-ਇਕ ਗੋਲ ਕੀਤਾ। ਭਾਰਤ ਨੇ ਪਹਿਲੇ ਹੀ ਮਿੰਟ ਤੋਂ ਹਮਲਾਵਰ ਖੇਡ ਦਿਖਾਈ ਤੇ ਮਨਿੰਦਰ ਸਿੰਘ ਨੇ ਲਗਾਤਾਰ ਦੋ ਗੋਲ ਦਾਗ ਦਿੱਤੇ। ਇਸ ਤੋਂ ਬਾਅਦ ਉੱਤਮ ਤੇ ਮਨਜੀਤ ਦੇ ਇਕ-ਇਕ ਗੋਲ ਨਾਲ ਪਹਿਲਾਂ ਛੇ ਮਿੰਟ ਵਿਚ ਸਕੋਰ 4-0 ਹੋ ਗਿਆ। ਚੰਗੀ ਲੀਡ ਲੈਣ ਤੋਂ ਬਾਅਦ ਵੀ ਭਾਰਤੀ ਖਿਡਾਰੀਆਂ ਨੇ ਹੱਲਾ ਬੋਲਣਾ ਬੰਦ ਨਹੀਂ ਕੀਤਾ। -ਪੀਟੀਆਈ
Advertisement
Advertisement