ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੱਥਰ ਮਾਰ ਕੇ ਰੇਲਗੱਡੀ ਦਾ ਸ਼ੀਸ਼ਾ ਤੋੜਨ ਮਗਰੋਂ ਪੁਲੀਸ ਸਖ਼ਤ

08:42 AM Jul 17, 2024 IST
ਰੇਲਵੇ ਲਾਈਨ ਪਾਰ ਕਰਨ ਤੋਂ ਰੋਕਦੇ ਹੋਏ ਪੁਲੀਸ ਮੁਲਾਜ਼ਮ। -ਫੋਟੋ: ਰੂਬਲ

ਹਰਜੀਤ ਸਿੰਘ
ਡੇਰਾਬੱਸੀ, 16 ਜੁਲਾਈ
ਸ਼ਹਿਰ ਵਿੱਚੋਂ ਲੰਘਦੀ ਅੰਬਾਲਾ-ਕਾਲਕਾ ਰੇਲਵੇ ਲਾਈਨ ਨੇੜੇ ਰਹਿਣ ਵਾਲੇ ਲੋਕਾਂ ਦੇ ਰੇਲਵੇ ਪੁਲੀਸ ਵੱਲੋਂ ਰੇਲ ਪਟੜੀ ਪਾਰ ਕਰਨ ’ਤੇ ਚਾਲਾਨ ਕੱਟੇ ਜਾ ਰਹੇ ਹਨ। ਲੰਘੇ ਦਿਨੀਂ ਸ਼ਰਾਰਤੀ ਅਨਸਰ ਵੱਲੋਂ ਪੱਥਰ ਮਾਰ ਕੇ ਰੇਲ ਗੱਡੀ ਦਾ ਸ਼ੀਸ਼ਾ ਤੋੜ ਦਿੱਤਾ ਗਿਆ ਸੀ। ਗੌਰਵ ਬਾਂਸਲ ਨਾਂ ਦੇ ਯਾਤਰੀ ਵੱਲੋਂ ਵਿਭਾਗ ਨੂੰ ਐਕਸ (ਟਵਿੱਟਰ) ਰਾਹੀਂ ਸ਼ਿਕਾਇਤ ਕੀਤੀ ਗਈ ਸੀ। ਇਸ ’ਤੇ ਕਾਰਵਾਈ ਕਰਦਿਆਂ ਰੇਲਵੇ ਪੁਲੀਸ ਸਖ਼ਤ ਹੋ ਗਈ ਹੈ।
ਪ੍ਰਾਪਤ ਅਨੁਸਾਰ ਅੰਬਾਲਾ ਕਾਲਕਾ ਰੇਲਵੇ ਲਾਈਨ ਦੇ ਦੋਵੇਂ ਪਾਸੇ ਭਾਰੀ ਵਸੋਂ ਹੈ। ਰੋਜ਼ਾਨਾ ਲੋਕ ਆਪਣੇ ਕੰਮਾਂ ਕਾਰਾਂ ’ਤੇ ਜਾਣ ਲਈ ਦਿਨ ਵਿੱਚ ਕਈ ਵਾਰ ਰੇਲਵੇ ਲਾਈਨ ਪਾਰ ਕਰਦੇ ਹਨ। ਵਿਭਾਗ ਨੇ ਹੁਣ ਤੱਕ ਕਈਆਂ ਦੇ ਚਾਲਾਨ ਕਰ ਦਿੱਤੇ ਹਨ ਤੇ ਤਿੰਨ ਦੇ ਮੋਬਾਈਲ ਜ਼ਬਤ ਕੀਤੇ ਹਨ।
ਏਐੱਸਆਈ ਸਤਿਅਮ ਕੁਮਾਰ ਨੇ ਦੱਸਿਆ ਕਿ ਥਾਂ-ਥਾਂ ਅੰਡਰਪਾਸ ਅਤੇ ਫਾਟਕ ਲਾਉਣ ਦੇ ਬਾਵਜੂਦ ਲੋਕ ਰੇਲ ਲਾਈਨਾਂ ਪਾਰ ਕਰ ਰਹੇ ਹਨ। ਦੂਜੇ ਪਾਸੇ ਲੋਕਾਂ ਨੇ ਕਿਹਾ ਕਿ ਅੰਡਰਪਾਸ ਅਤੇ ਫਾਟਕ ਕਾਫ਼ੀ ਦੂਰ ਹਨ।

Advertisement

Advertisement