For the best experience, open
https://m.punjabitribuneonline.com
on your mobile browser.
Advertisement

ਸਾਲ ਮਗਰੋਂ ਵਿਧਾਇਕ ਗੱਜਣਮਾਜਰਾ ਜੇਲ੍ਹ ਤੋਂ ਆਏ ਬਾਹਰ

07:50 AM Nov 07, 2024 IST
ਸਾਲ ਮਗਰੋਂ ਵਿਧਾਇਕ ਗੱਜਣਮਾਜਰਾ ਜੇਲ੍ਹ ਤੋਂ ਆਏ ਬਾਹਰ
ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦੇ ਰਿਹਾਅ ਹੋਣ ਮਗਰੋਂ ਸਵਾਗਤ ਕਰਦੇ ਹੋਏ ‘ਆਪ’ ਵਰਕਰ। -ਫੋਟੋ: ਪੀਟੀਆਈ
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 6 ਨਵੰਬਰ
ਕਰੋੜਾਂ ਰੁਪਏ ਦੇ ਬੈਂਕ ਫਰਾਡ ਦੇ ਕਥਿਤ ਦੋਸ਼ਾਂ ’ਤੇ ਆਧਾਰਿਤ ਕੇਸ ਦਾ ਸਾਹਮਣਾ ਕਰ ਰਹੇ ਅਮਰਗੜ੍ਹ ਤੋਂ ‘ਆਪ’ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੂੰ ਹਾਈ ਕੋਰਟ ਤੋਂ ਮਿਲੀ ਜ਼ਮਾਨਤ ਦੇ ਤਹਿਤ ਉਨ੍ਹਾਂ ਨੂੰ ਅੱਜ ਦੇਰ ਸ਼ਾਮੀ ਕੇਂਦਰੀ ਜੇਲ੍ਹ ਪਟਿਆਲਾ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਇਹ ਵੀ ਇਤਫਾਕ ਹੀ ਹੈ ਕਿ ਉਨ੍ਹਾਂ ਨੂੰ ਕੇਂਦਰ ਸਰਕਾਰ ਦੀ ਏਜੰਸੀ ਈਡੀ (ਐਨਫੋਰਸਮੈਂਟ ਡਾਇਰੈਕਟੋਰੇਟ) ਵੱਲੋਂ 6 ਨਵੰਬਰ 2023 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਰਿਹਾਈ ਅੱਜ ਹੋਈ ਹੈ। ਵਿਧਾਇਕ ਖਿਲਾਫ਼ ਈਡੀ ਵੱਲੋਂ ਇਹ ਕੇਸ 25 ਮਈ 2022 ਨੂੰ ਜਲੰਧਰ ਵਿੱਚ ਦਰਜ ਕੀਤਾ ਗਿਆ ਸੀ।
ਪਹਿਲਾਂ ਉਨ੍ਹਾਂ ਦੀ ਰਿਹਾਈ 5 ਨਵੰਬਰ ਨੂੰ ਹੋਣੀ ਸੀ। ਇਸ ਕਾਰਨ ‘ਆਪ’ ਵਰਕਰ ਕਈ ਘੰਟੇ ਜੇਲ੍ਹ ਦੇ ਬਾਹਰ ਉਨ੍ਹਾਂ ਦਾ ਇੰਤਜ਼ਾਰ ਕਰਦੇ ਰਹੇ ਪਰ ਤਕਨੀਕੀ ਕਾਰਨਾਂ ਕਰਕੇ ਕੱਲ੍ਹ ਰਿਹਾਈ ਨਾ ਹੋ ਸਕੀ। ‘ਆਪ’ ਵਰਕਰਾਂ ਨੇ ਅੱਜ ਵੀ ਜੇਲ੍ਹ ਦੇ ਬਾਹਰ ਕਈ ਘੰਟਿਆਂ ਤੱਕ ਡੇਰੇ ਲਾਈਂ ਰੱਖੇ, ਪਰ ਉਨ੍ਹਾਂ ਨੂੰ ਦੇਰ ਸ਼ਾਮੀ ਹੀ ਛੱਡਿਆ ਗਿਆ। ਇਸ ਮੌਕੇ ਦੋ ਮੰਤਰੀ ਡਾ. ਬਲਬੀਰ ਸਿੰਘ ਤੇ ਤਰਨਜੀਤ ਸਿੰਘ ਸੌਂਦ, ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਤੇ ਮਨਵਿੰਦਰ ਸਿੰਘ ਗਿਆਸਪੁਰਾ ਸਣੇ ਕਈ ਹੋਰ ‘ਆਪ’ ਆਗੂਆਂ ਨੇ ਜੇਲ੍ਹ ਦੇ ਬਾਹਰ ਗੱਜਣਮਾਜਰਾ ਦਾ ਸਵਾਗਤ ਕੀਤਾ।
ਵਿਧਾਇਕ ਗੱਜਣਮਾਜਰਾ ਨੇ ਜੇਲ੍ਹ ਦੌਰਾਨ ਕਾਫ਼ੀ ਸਮਾਂ ਹਸਪਤਾਲ ’ਚ ਹੀ ਬਿਤਾਇਆ। ਇਹ ਮਾਮਲਾ ਸਮੇਂ ਸਮੇਂ ’ਤੇ ਵਿਵਾਦਾਂ ’ਚ ਘਿਰਿਆ ਰਿਹਾ। ਇਥੋਂ ਤੱਕ ਕਿ ਸ਼ੁਰੂਆਤੀ ਦੌਰ ’ਚ ਜਦੋਂ ਕਈ ਦਿਨਾਂ ਤੋਂ ਉਨ੍ਹਾਂ ਨੂੰ ਹਸਪਤਾਲੋਂ ਛੁੱਟੀ ਨਾ ਕੀਤੀ ਗਈ, ਤਾਂ ਪੁੱਛਗਿੱਛ ਕਰਨ ਲਈ ਵੀ ਈਡੀ ਨੂੰ ਅਦਾਲਤ ਦਾ ਸਹਾਰਾ ਲੈਣਾ ਪਿਆ ਸੀ। ਮਗਰੋਂ ਅਦਾਲਤੀ ਆਦੇਸ਼ਾਂ ’ਤੇ ਡਾਕਟਰਾਂ ਦਾ ਪੰਜ ਮੈਂਬਰੀ ਬੋਰਡ ਵੀ ਗਠਿਤ ਕੀਤਾ ਗਿਆ ਸੀ। ਪੁਲੀਸ ਰਿਮਾਂਡ ਤੋਂ ਕੁਝ ਮਹੀਨਿਆਂ ਮਗਰੋਂ ਜੇਲ੍ਹ ਵਿੱਚੋਂ ਉਨ੍ਹਾਂ ਨੂੰ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਕਰਨ ਦਾ ਮਾਮਲਾ ਵੀ ਮੀਡੀਆ ਦੀਆਂ ਸੁਰਖੀਆ ਬਣਿਆ। ਮਗਰੋਂ ਉਨ੍ਹਾਂ ਨੂੰ ਮੁੜ ਜੇਲ੍ਹ ਭੇਜ ਦਿੱਤਾ ਗਿਆ ਸੀ।

Advertisement

Advertisement
Advertisement
Author Image

joginder kumar

View all posts

Advertisement