ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵੀਅਤਨਾਮ ਨੇ ਡੇਢ ਸਾਲ ਦੀ ਉਥਲ-ਪੁਥਲ ਮਗਰੋਂ ਫੌਜੀ ਜਨਰਲ ਨੂੰ ਰਾਸ਼ਟਰਪਤੀ ਚੁਣਿਆ

07:19 AM Oct 22, 2024 IST

ਹਨੋਈ, 21 ਅਕਤੂਬਰ
ਵੀਅਤਨਾਮ ਨੇ ਅੱਜ ਫੌਜ ਦੇ ਜਨਰਲ ਲੁਓਂਗ ਕੁਓਂਗ ਨੂੰ ਆਪਣਾ ਨਵਾਂ ਰਾਸ਼ਟਰਪਤੀ ਚੁਣਿਆ ਹੈ। ਉਹ 18 ਮਹੀਨਿਆਂ ਵਿੱਚ ਇਸ ਅਹੁਦੇ ’ਤੇ ਨਿਯੁਕਤ ਹੋਣ ਵਾਲੇ ਚੌਥੇ ਅਧਿਕਾਰੀ ਹਨ। ਕੌਮੀ ਅਸੈਂਬਲੀ ਨੇ ਕੁਓਂਗ (67) ਨੂੰ ਟੋ ਲੈਮ ਦੀ ਥਾਂ ਰਾਸ਼ਟਰਪਤੀ ਬਣਾਇਆ ਹੈ। ਟੋ ਲੈਮ ਅਗਸਤ ਵਿੱਚ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਨਿਯੁਕਤ ਹੋਣ ਦੇ ਬਾਵਜੂਦ ਰਾਸ਼ਟਰਪਤੀ ਬਣੇ ਰਹੇ। ਵੀਅਤਨਾਮ ਵਿੱਚ ਕਮਿਊਨਿਸਟ ਪਾਰਟੀ ਦੇ ਜਰਨਲ ਸਕੱਤਰ ਦੀ ਭੂਮਿਕਾ ਸਭ ਤੋਂ ਸ਼ਕਤੀਸ਼ਾਲੀ ਹੈ, ਜਦਕਿ ਰਾਸ਼ਟਰਪਤੀ ਅਹੁਦਾ ਕਾਫ਼ੀ ਹੱਤ ਤੱਕ ਰਸਮੀ ਹੈ। ਚਾਰ ਦਹਾਕਿਆਂ ਤੋਂ ਵੱਧ ਸਮੇਂ ਤੱਕ ਵੀਅਤਨਾਮ ਫੌਜ ਵਿੱਚ ਸੇਵਾਵਾਂ ਦੇ ਚੁੱਕੇ ਕੁਓਂਗ 2021 ਤੋਂ ਪੋਲਿਟ ਬਿਊਰੋ ਦੇ ਮੈਂਬਰ ਹਨ। ਉਨ੍ਹਾਂ ਦੀ ਨਿਯੁਕਤੀ ਪਾਰਟੀ ਦੇ ਸਾਬਕਾ ਜਨਰਲ ਸਕੱਤਰ ਗੁਯੇਨ ਫੂ ਟਰੌਂਗ ਦੇ ਦੇਹਾਂਤ ਮਗਰੋਂ ਹੋਈ ਹੈ। -ਏਪੀ

Advertisement

Advertisement