ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਛੜੇ ਭੈਣ-ਭਰਾ ਦਾ 76 ਸਾਲ ਬਾਅਦ ਕਰਤਾਰਪੁਰ ਸਾਹਿਬ ’ਚ ਮੇਲ

07:09 AM Oct 24, 2023 IST
ਗੁਰਦੁਆਰਾ ਕਰਤਾਰਪੁਰ ਸਾਹਿਬ ’ਚ ਤਸਵੀਰ ਖਿਚਵਾਉਂਦੇ ਹੋਏ ਦੋਵੇਂ ਪਰਿਵਾਰ।

ਲਾਹੌਰ, 23 ਅਕਤੂਬਰ
ਦੇਸ਼ ਦੀ ਵੰਡ ਦੌਰਾਨ 76 ਸਾਲ ਪਹਿਲਾਂ ਵੱਖ ਹੋਏ ਭੈਣ ਅਤੇ ਭਰਾ ਦਾ ਇਤਿਹਾਸਕ ਕਰਤਾਰਪੁਰ ਸਾਹਿਬ ਲਾਂਘੇ ’ਤੇ ਮੁੜ ਮੇਲ ਹੋ ਗਿਆ। ਇਕ ਪਾਕਿਸਤਾਨੀ ਅਧਿਕਾਰੀ ਨੇ ਕਿਹਾ ਕਿ ਦੋਹਾਂ ਦੀ ਭਾਵੁਕ ਮਿਲਣੀ ਸੋਸ਼ਲ ਮੀਡੀਆ ਰਾਹੀਂ ਸੰਭਵ ਹੋਈ। ਮੁਹੰਮਦ ਇਸਮਾਈਲ ਅਤੇ ਉਸ ਦੀ ਭੈਣ ਸੁਰਿੰਦਰ ਕੌਰ ਐਤਵਾਰ ਨੂੰ ਕਰਤਾਰਪੁਰ ਦੇ ਗੁਰਦੁਆਰਾ ਦਰਬਾਰ ਸਾਹਿਬ ਪਹੁੰਚੇ ਜਿਥੇ ਦੋਹਾਂ ਨੇ ਇਕ-ਦੂਜੇ ਨੂੰ ਗਲਵਕੜੀ ’ਚ ਲੈ ਕੇ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ। ਔਕਾਫ਼ ਬੋਰਡ ਦੇ ਇਕ ਅਧਿਕਾਰੀ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਕਰਤਾਰਪੁਰ ਸਾਹਿਬ ਦੇ ਪ੍ਰਸ਼ਾਸਨ ਨੇ ਦੋਹਾਂ ਦਾ ਸਨਮਾਨ ਕੀਤਾ ਅਤੇ ਉਨ੍ਹਾਂ ਨੂੰ ਮਠਿਆਈਆਂ ਤੇ ਲੰਗਰ ਭੇਟ ਕੀਤਾ। ਇਸਮਾਈਲ ਲਾਹੌਰ ਤੋਂ ਲਗਭਗ 200 ਕਿਲੋਮੀਟਰ ਦੂਰ ਪੰਜਾਬ ਸੂਬੇ ਦੇ ਸਾਹੀਵਾਲ ਜ਼ਿਲ੍ਹੇ ਨਾਲ ਸਬੰਧਤ ਹੈ ਅਤੇ ਸੁਰਿੰਦਰ ਕੌਰ ਜਲੰਧਰ ਤੋਂ ਹੈ। ਦੋਹਾਂ ਦੇ ਪਰਿਵਾਰ ਵੰਡ ਤੋਂ ਪਹਿਲਾਂ ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ ਕਸਬੇ ਵਿੱਚ ਰਹਿੰਦੇ ਸਨ ਪਰ ਦੰਗਿਆਂ ਨੇ ਉਨ੍ਹਾਂ ਨੂੰ ਵੱਖ ਕਰ ਦਿੱਤਾ ਸੀ। ਇਕ ਪਾਕਿਸਤਾਨੀ ਪੰਜਾਬੀ ਯੂਟਿਊਬ ਚੈਨਲ ਨੇ ਇਸਮਾਈਲ ਦੀ ਕਹਾਣੀ ਪੋਸਟ ਕੀਤੀ ਸੀ, ਜਿਸ ਮਗਰੋਂ ਆਸਟਰੇਲੀਆ ਤੋਂ ਇਕ ਸਰਦਾਰ ਮਿਸ਼ਨ ਸਿੰਘ ਨੇ ਉਸ ਨਾਲ ਸੰਪਰਕ ਕੀਤਾ ਅਤੇ ਇਸਮਾਈਲ ਨੂੰ ਭਾਰਤ ਵਿਚ ਆਪਣੇ ਲਾਪਤਾ ਪਰਿਵਾਰਕ ਮੈਂਬਰਾਂ ਬਾਰੇ ਜਾਣਕਾਰੀ ਦਿੱਤੀ। ਉਸ ਨੇ ਇਸਮਾਈਲ ਨੂੰ ਸੁਰਿੰਦਰ ਕੌਰ ਦਾ ਟੈਲੀਫੋਨ ਨੰਬਰ ਦਿੱਤਾ ਜਿਸ ਤੋਂ ਬਾਅਦ ਦੋਵੇਂ ਚਚੇਰੇ ਭੈਣ-ਭਰਾ ਨੇ ਗੱਲਬਾਤ ਕੀਤੀ ਅਤੇ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮਿਲਣ ਦਾ ਫੈਸਲਾ ਕੀਤਾ। ਭਾਰਤ ਤੋਂ ਆਈ ਸੁਰਿੰਦਰ ਕੌਰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਧਾਰਮਿਕ ਰਸਮਾਂ ਵੀ ਨਿਭਾਈਆਂ। -ਪੀਟੀਆਈ

Advertisement

Advertisement