For the best experience, open
https://m.punjabitribuneonline.com
on your mobile browser.
Advertisement

ਭਾਰਤੀ ਸਣੇ ਦੋ ਦੀ ਹੱਤਿਆ ਕਰਨ ਵਾਲੇ ਨੂੰ 22 ਸਾਲ ਬਾਅਦ ਸਜ਼ਾ-ਏ-ਮੌਤ

07:50 AM Apr 06, 2024 IST
ਭਾਰਤੀ ਸਣੇ ਦੋ ਦੀ ਹੱਤਿਆ ਕਰਨ ਵਾਲੇ ਨੂੰ 22 ਸਾਲ ਬਾਅਦ ਸਜ਼ਾ ਏ ਮੌਤ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਹਿਊਸਟਨ, 5 ਅਪਰੈਲ
ਅਮਰੀਕਾ ਦੇ ਓਕਲਾਹੋਮ ਵਿੱਚ ਸਾਲ 2002 ’ਚ ਇੱਕ ਭਾਰਤੀ ਸਮੇਤ ਦੋ ਵਿਅਕਤੀਆਂ ਦੀ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਇੱਕ ਵਿਅਕਤੀ ਨੂੰ ਜ਼ਹਿਰ ਦਾ ਟੀਕਾ ਲਗਾ ਕੇ ਮਾਰਿਆ ਗਿਆ ਹੈ। ਇਹ ਮੁਲਕ ਅੰਦਰ ਇਸ ਸਾਲ ਦਿੱਤੀ ਗਈ ਅਜਿਹੀ ਪਹਿਲੀ ਸਜ਼ਾ ਹੈ। ਓਕਲਾਹੋਮ ਦੇ ਅਟਾਰਨੀ ਜਨਰਲ ਜੈਂਟਨਰ ਡਰੱਮੰਡ ਨੇ ਦੱਸਿਆ ਕਿ ਮਾਈਕਲ ਡਵੇਨ ਸਮਿੱਥ ਨੂੰ ਮੈੱਕਲੈਸਟਰ ਸ਼ਹਿਰ ਵਿੱਚ ਘਾਤਕ ਟੀਕਾ ਲਗਾ ਕੇ ਮਾਰ ਦਿੱਤਾ ਗਿਆ। ਸਮਿੱਥ ਨੂੰ 24 ਸਾਲਾ ਭਾਰਤੀ ਸ਼ਰਤ ਪੁਲੱਰੂ ਤੇ 40 ਸਾਲਾ ਜੈਨੇ ਮੂਰ ਦੀ ਹੱਤਿਆ ਦੇ ਦੋਸ਼ ਹੇਠ ਮੌਤ ਦੀ ਸਜ਼ਾ ਸੁਣਾਈ ਗਈ ਸੀ। ਸਮਿੱਥ ਨੂੰ ਮ੍ਰਿਤਕ ਐਲਾਨੇ ਜਾਣ ਤੋਂ ਬਾਅਦ ਓਕਲਾਹੋਮ ਦੇ ਅਟਾਰਨੀ ਜਨਰਲ ਨੇ ਕਿਹਾ, ‘ਮੈਨੂੰ ਤੱਸਲੀ ਹੈ ਕਿ ਇਨਸਾਫ਼ ਕੀਤਾ ਗਿਆ ਹੈ। ਜੈਨੇ ਮਿੱਲਰ-ਮੂਰ ਤੇ ਸ਼ਰਤ ਪੁੱਲਰੂ ਦੇ ਪਰਿਵਾਰਾਂ ਨੂੰ ਅੱਜ ਕੁਝ ਸ਼ਾਂਤੀ ਮਿਲੀ ਹੋਵੇਗੀ।’ -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×