ਮੋਤੀ ਮਹਿਲ ਮੂਹਰੋਂ 17 ਦਿਨਾ ਮਗਰੋਂ ਉਗਰਾਹਾਂ ਗਰੁੱਪ ਦਾ ਧਰਨਾ ਸਮਾਪਤ
ਸਰਬਜੀਤ ਸਿੰਘ ਭੰਗੂ
ਪਟਿਆਲਾ, 3 ਨਵੰਬਰ
ਝੋਨੇ ਦੀ ਖਰੀਦ ਅਤੇ ਲਿਫਟਿੰਗ ਦੀ ਸਮੱਸਿਆ ਦੇ ਮੱਦੇਨਜ਼ਰ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਭਾਜਪਾ ਆਗੂ ਪ੍ਰਨੀਤ ਕੌਰ ਦੀ ਇੱਥੇ ਸਥਿਤ ਰਿਹਾਇਸ਼ ਮੋਤੀ ਬਾਗ ਪੈਲੇਸ ਦੇ ਬਾਹਰ 17 ਅਕਤੂਬਰ ਤੋਂ ਜਾਰੀ ਧਰਨਾ ਅੱਜ 17 ਦਿਨਾਂ ਮਗਰੋਂ ਸਮਾਪਤ ਹੋ ਗਿਆ। ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾਈ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਡੀਏਪੀ ਦੀ ਪੂਰਤੀ, ਰਹਿੰਦੀ ਜੀਰੀ ਦੀ ਖਰੀਦ ਅਤੇ ਪਰਾਲੀ ਦੀ ਸਮੱਸਿਆ ਨਾਲ ਨਜਿੱਠਣ ਲਈ ਸੰਘਰਸ਼ ਨੂੰ ਅਗਲਾ ਰੂਪ ਦੇਣ ਲਈ ਮੋਤੀ ਮਹਿਲ ਮੂਹਰੇ ਜਾਰੀ ਧਰਨਾ ਸਮਾਪਤ ਕੀਤਾ ਗਿਆ ਹੈ। ਯੂਨੀਅਨ ਦੇ ਸੰਗਠਨ ਸਕੱਤਰ ਮਾਸਟਰ ਬਲਰਾਜ ਜੋਸ਼ੀ ਨੇ ਦੱਸਿਆ ਕਿ 19 ਅਕਤੂਬਰ ਤੋਂ ਇਹ ਮੋਰਚਾ ਲਗਾਤਾਰ ਦਿਨ-ਰਾਤ ਚੱਲਿਆ। ਅੱਜ ਸਮਾਪਤੀ ਮੌਕੇ ਅਮਰੀਕ ਘੱਗਾ, ਨਿਸ਼ਾਨ ਸਿੰਘ ਤਲਵੰਡੀ, ਸੁਖਵਿੰਦਰ ਕੌਰ ਕਕਰਾਲਾ, ਮਨਦੀਪ ਕੌਰ ਬਾਰਨ, ਮਨਪ੍ਰੀਤ, ਸੁਖਵਿੰਦਰ, ਦਵਿੰਦਰ ਸੀਲ, ਹਰਦੇਵ ਘੱਗਾ, ਜਗਮੇਲ ਗਾਜੇਵਾਸ, ਜਸਦੇਵ ਨੂਗੀ, ਹਰਦੀਪ ਡਰੌਲੀ, ਤਲਵਿੰਦਰ ਸਿੰਘ ਖਰੌੜ, ਰਾਣਾ ਨਿਰਮਾਣ ਅਤੇ ਹਰਦੀਪ ਸੇਹਰਾ ਆਦਿ ਆਗੂਆਂ ਨੇ ਵੀ ਸ਼ਿਰਕਤ ਕੀਤੀ।
ਕੈਪਸ਼ਨ: ਧਰਨੇ ਦੀ ਸਮਾਪਤੀ ਮੌਕੇ ਸੰਬੋਧਨ ਕਰਦੇ ਹੋਏ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ।