ਅਸਾਮ ਦੇ ਚਾਰ ਜ਼ਿਲ੍ਹਿਆਂਵਿੱਚ ਅਫ਼ਸਪਾ ਵਧਿਆ
08:57 AM Oct 02, 2023 IST
Advertisement
ਗੁਹਾਟੀ: ਅਸਾਮ ਪੁਲੀਸ ਨੇ ਕਿਹਾ ਹੈ ਕਿ ਸੂਬੇ ਦੇ ਚਾਰ ਜ਼ਿਲ੍ਹਿਆਂ ’ਚ ਹਥਿਆਰਬੰਦ ਸੈਨਾਵਾਂ ਨੂੰ ਵਿਸ਼ੇਸ਼ ਤਾਕਤਾਂ ਦੇਣ ਵਾਲਾ ਐਕਟ ਜਾਂ ਅਫ਼ਸਪਾ ਛੇ ਹੋਰ ਮਹੀਨਿਆਂ ਲਈ ਵਧਾ ਦਿੱਤਾ ਗਿਆ ਹੈ। ਅਸਾਮ ਪੁਲੀਸ ਦਵਿਸ ਦੇ ਸਮਾਗਮ ਦੌਰਾਨ ਡੀਜੀਪੀ ਗਿਆਨੇਂਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਚਾਰ ਹੋਰ ਜ਼ਿਲ੍ਹਿਆਂ ਨੂੰ ‘ਗੜਬੜੀ ਵਾਲੇ ਇਲਾਕੇ’ ਦੀ ਸੂਚੀ ’ਚੋਂ ਕੱਢ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਤੋਂ ਡਬਿਰੂਗੜ੍ਹ, ਤਨਿਸੁਕੀਆ, ਸ਼ਵਿਸਾਗਰ ਅਤੇ ਚਰਾਈਦਿਓ ਜ਼ਿਲ੍ਹਿਆਂ ’ਚ ਹੀ ਅਫ਼ਸਪਾ ਲਾਗੂ ਰਹੇਗਾ। ਉਨ੍ਹਾਂ ਕਿਹਾ ਕਿ ਜੋਰਹਾਟ, ਗੋਲਾਘਾਟ, ਕਾਰਬੀ ਐਂਗਲੋਂਗ ਅਤੇ ਦੀਮਾ ਹਸਾਓ ਜ਼ਿਲ੍ਹਿਆਂ ਤੋਂ ਅਫ਼ਸਪਾ ਵਾਪਸ ਲੈ ਲਿਆ ਗਿਆ ਹੈ। ਅਸਾਮ ਸਰਕਾਰ ਨੇ ਇਨ੍ਹਾਂ ਅੱਠ ਜ਼ਿਲ੍ਹਿਆਂ ’ਚ ਪਹਿਲੀ ਅਪਰੈਲ ਨੂੰ ਅਫ਼ਸਪਾ ਵਧਾਉਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ। -ਪੀਟੀਆਈ
Advertisement
Advertisement
Advertisement