ਮਨੀਪੁਰ ਵਿੱਚ ਅਫਸਪਾ ਛੇ ਹੋਰ ਮਹੀਨਿਆਂ ਲਈ ਵਧਾਇਆ
07:18 AM Oct 01, 2024 IST
Advertisement
ਇੰਫਾਲ, 30 ਸਤੰਬਰ
ਮਨੀਪੁਰ ਸਰਕਾਰ ਨੇ ਹਥਿਆਰਬੰਦ ਬਲ (ਵਿਸ਼ੇਸ਼ ਸ਼ਕਤੀਆਂ) ਐਕਟ (ਅਫਸਪਾ) ਨੂੰ ਛੇ ਹੋਰ ਮਹੀਨਿਆਂ ਲਈ ਵਧਾ ਦਿੱਤਾ ਹੈ। ਇਹ ਐਕਟ ਇੰਫਾਲ ਘਾਟੀ ਤੇ ਅਸਾਮ ਦੀ ਸਰਹੱਦ ਨਾਲ ਲਗਦੇ 19 ਪੁਲੀਸ ਸਟੇਸ਼ਨ ਖੇਤਰਾਂ ਨੂੰ ਛੱਡ ਕੇ ਲਗਾਇਆ ਗਿਆ ਹੈ। ਸੂਬਾ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਨੋਟੀਫਿਕੇਸ਼ਨ ਜਾਰੀ ਕਰਦਿਆਂ ਕਿਹਾ ਕਿ ਐਕਟ ਵਿਚ ਵਾਧਾ ਪਹਿਲੀ ਅਕਤੂਬਰ ਤੋਂ ਲਾਗੂ ਹੋਵੇਗਾ। ਇਹ ਫੈਸਲਾ ਸੂਬਾ ਸਰਕਾਰ ਨੇ ਅਮਨ ਕਾਨੂੰਨ ਦੀ ਸਥਿਤੀ ਦੇ ਮੱਦੇਨਜ਼ਰ ਲਿਆ ਹੈ। ਇਹ ਐਕਟ ਇੰਫਾਲ, ਲੈਮਫੇਲ, ਸਿਟੀ, ਸਿੰਗਜਾਮੇਈ, ਸੇਕਮਾਈ, ਲਮਸਾਂਗ, ਪਾਤਸੋਈ, ਵਾਂਗੋਈ, ਪੋਰੋਮਪੈਟ, ਹੀਂਗਾਂਗ, ਲਮਲਾਈ, ਇਰੀਬੰਗ, ਲੀਮਾਖੋਂਗ, ਥੌਬਲ, ਬਿਸ਼ਨੂਪੁਰ, ਨੰਬੋਲ, ਮੋਇਰੰਗ, ਕਾਕਚਿੰਗ ਅਤੇ ਜਿਰੀਬਾਮ ਵਿਚ ਲਾਗੂ ਨਹੀਂ ਹੋਵੇਗਾ। ਇਨ੍ਹਾਂ ਖੇਤਰਾਂ ਵਿਚ ਮੈਤੇਈ ਭਾਈਚਾਰਾ ਬਹੁਗਿਣਤੀ ਵਿਚ ਹੈ। -ਪੀਟੀਆਈ
Advertisement
Advertisement
Advertisement