ਅਸਾਮ ਦੇ ਚਾਰ ਜ਼ਿਲ੍ਹਿਆਂ ਵਿੱਚ ਅਫਸਪਾ ਵਧਾਇਆ
11:24 PM Oct 08, 2024 IST
ਗੁਹਾਟੀ, 8 ਅਕਤੂਬਰ
ਅਸਾਮ ਦੇ ਚਾਰ ਜ਼ਿਲ੍ਹਿਆਂ ਵਿਚ ਦਿ ਆਰਮਡ ਫੋਰਸਿਜ਼ (ਸਪੈਸ਼ਲ ਪਾਵਰਜ਼) ਐਕਟ ਜਾਂ ਅਫਸਪਾ ਛੇ ਮਹੀਨਿਆਂ ਲਈ ਵਧਾ ਦਿੱਤਾ ਗਿਆ ਹੈ। ਇਹ ਬੰਗਲਾਦੇਸ਼ ਵਿਚ ਹਾਲ ਹੀ ਵਿਚ ਗੜਬੜੀ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਵਧਾਇਆ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਤਿਨਸੁਕੀਆ, ਡਿਬਰੂਗੜ੍ਹ, ਚਰਾਈਦਿਓ ਅਤੇ ਸਿਵਾਸਾਗਰ ਜ਼ਿਲ੍ਹਿਆਂ ਵਿਚ ਅਫਸਪਾ ਲਾਗੂ ਰਹੇਗਾ। ਪੁਲੀਸ ਹੈੱਡਕੁਆਰਟਰ ਰਾਹੀਂ ਪ੍ਰਾਪਤ ਕੀਤੀਆਂ ਵੱਖ-ਵੱਖ ਏਜੰਸੀਆਂ ਦੀਆਂ ਰਿਪੋਰਟਾਂ ਵਿਚ ਸੰਕੇਤ ਮਿਲੇ ਹਨ ਕਿ ਸੁਰੱਖਿਆ ਬਲਾਂ ਦੇ ਯਤਨਾਂ ਕਾਰਨ ਪਿਛਲੇ ਕੁਝ ਸਾਲਾਂ ਦੌਰਾਨ ਖੇਤਰ ਵਿੱਚ ਕਾਫੀ ਸੁਧਾਰ ਹੋਇਆ ਹੈ ਪਰ ਗੁਆਂਢੀ ਦੇਸ਼ ਬੰਗਲਾਦੇਸ਼ ਵਿੱਚ ਹਾਲ ਹੀ ਵਿੱਚ ਗੜਬੜੀਆਂ ਕਾਰਨ ਇਸ ਦੇ ਕਈ ਖੇਤਰਾਂ ਵਿਚ ਅਸਰ ਪੈ ਸਕਦੇ ਹਨ ਜਿਸ ਕਾਰਨ ਅਫਸਪਾ ਨੂੰ ਵਧਾਇਆ ਗਿਆ ਹੈ।
Advertisement
Advertisement