ਅਸਾਮ ਦੇ ਚਾਰ ਜ਼ਿਲ੍ਹਿਆਂ ਵਿੱਚ ਛੇ ਮਹੀਨਿਆਂ ਲਈ ਅਫਸਪਾ ਵਧਾਇਆ
02:43 PM Oct 01, 2023 IST
Advertisement
ਗੁਹਾਟੀ, 1 ਅਕਤੂਬਰ
ਅਸਾਮ ਪੁਲੀਸ ਨੇ ਐਤਵਾਰ ਨੂੰ ਕਿਹਾ ਕਿ ਸੂਬੇ ਦੇ ਚਾਰ ਜ਼ਿਲ੍ਹਿਆਂ ਵਿੱਚ ਹਥਿਆਰਬੰਦ ਬਲਾਂ (ਵਿਸ਼ੇਸ਼ ਅਧਿਕਾਰ) ਐਕਟ (ਅਫਸਪਾ) ਦਾ ਛੇ ਹੋਰ ਮਹੀਨਿਆਂ ਲਈ ਵਿਸਥਾਰ ਕਰ ਦਿੱਤਾ ਗਿਆ ਹੈ। ਗੁਹਾਟੀ ਵਿੱਚ ਅਸਾਮ ਪੁਲੀਸ ਦਵਿਸ 2023 ਦੇ ਮੌਕੇ ’ਤੇ ਕਰਵਾਏ ਇਕ ਸਮਾਰੋਹ ਵਿੱਚ ਡੀਜੀਪੀ ਗਿਆਨੇਂਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਹਾਲਾਂਕ, ਚਾਰ ਹੋਰ ਜ਼ਿਲ੍ਹਿਆਂ ਵਿੱਚ ‘ਅਸ਼ਾਂਤ ਖੇਤਰ’ ਦਾ ਦਰਜਾ ਹਟਾ ਲਿਆ ਗਿਆ ਹੈ, ਜਿਸ ਕਰ ਕੇ ਅਫਸਪਾ ਲਗਾਇਆ ਜਾਂਦਾ ਹੈ। ਉਨ੍ਹਾਂ ਕਿਹਾ, ‘‘ਅੱਜ ਤੋਂ ਅਸਾਮ ਦੇ ਸਿਰਫ ਚਾਰ ਜ਼ਿਲ੍ਹਿਆਂ ਵਿੱਚ ਅਫਸਪਾ ਲਾਗੂ ਹੋਵੇਗਾ। ਇਹ ਜ਼ਿਲ੍ਹੇ ਡਬਿਰੂਗੜ੍ਹ, ਤਨਿਸੁਕੀਆ, ਸ਼ਵਿਸਾਗਰ ਅਤੇ ਚਰਾਈਦੇਵ ਹਨ।’’ ਸਿੰਘ ਨੇ ਦੱਸਿਆ ਕਿ ਜੋਰਹਾਟ, ਗੋਲਾਘਾਟ, ਕਾਰਬੀ ਆਂਗਲੌਂਗ ਅਤੇ ਦੀਮਾ ਹਸਾਓ ’ਚੋਂ ਪਹਿਲੀ ਅਕਤੂਬਰ ਤੋਂ ਅਫਸਪਾ ਹਟਾ ਲਿਆ ਗਿਆ ਹੈ। -ਪੀਟੀਆਈ
Advertisement
Advertisement
Advertisement