For the best experience, open
https://m.punjabitribuneonline.com
on your mobile browser.
Advertisement

ਐੱਫਆਈਐੱਚ ਦਰਜਾਬੰਦੀ: ਭਾਰਤੀ ਪੁਰਸ਼ ਟੀਮ ਚੌਥੇ ਸਥਾਨ ’ਤੇ ਖਿਸਕੀ

06:56 AM Mar 13, 2024 IST
ਐੱਫਆਈਐੱਚ ਦਰਜਾਬੰਦੀ  ਭਾਰਤੀ ਪੁਰਸ਼ ਟੀਮ ਚੌਥੇ ਸਥਾਨ ’ਤੇ ਖਿਸਕੀ
Advertisement

ਨਵੀਂ ਦਿੱਲੀ, 12 ਮਾਰਚ
ਐੱਫਆਈਐੱਚ ਪੁਰਸ਼ਾਂ ਦੀ ਤਾਜ਼ਾ ਦਰਜਾਬੰਦੀ ਵਿੱਚ ਭਾਰਤ ਇੱਕ ਸਥਾਨ ਹੇਠਾਂ ਚੌਥੇ ਸਥਾਨ ’ਤੇ ਖਿਸਕ ਗਿਆ ਹੈ। ਐੱਫਾਈਐੱਚ ਹਾਕੀ ਓਲੰਪਿਕ ਕੁਆਲੀਫਾਇਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਸਦਕਾ ਜਰਮਨੀ ਤੀਜੇ ਸਥਾਨ ’ਤੇ ਚਲਾ ਗਿਆ ਹੈ। ਪਿਛਲੇ ਸਾਲ ਏਸ਼ਿਆਈ ਖੇਡਾਂ ਵਿੱਚ ਸੋਨ ਤਗਮੇ ਦੀ ਬਦੌਲਤ ਭਾਰਤ (2761) ਪੈਰਿਸ ਓਲੰਪਕਿ ਲਈ ਸਿੱਧੇ ਤੌਰ ’ਤੇ ਕੁਆਲੀਫਾਈ ਕਰ ਗਿਆ ਸੀ। ਉਸ ਨੂੰ ਹਾਲ ਹੀ ਵਿੱਚ ਹੋਏ ਓਲੰਪਿਕ ਕੁਆਲੀਫਾਇਰ ਵਿੱਚ ਖੇਡਣ ਦੀ ਲੋੜ ਨਹੀਂ ਪਈ। ਦੂਜੇ ਪਾਸੇ ਓਮਾਨ ਵਿੱਚ ਖੇਡੇ ਗਏ ਓਲੰਪਿਕ ਕੁਆਲੀਫਾਇਰ ’ਚ ਜਰਮਨੀ (2786) ਕੋਈ ਮੁਕਾਬਲਾ ਨਹੀਂ ਹਾਰਿਆ ਤੇ ਇਸ ਤੋਂ ਬਾਅਦ ਅਰਜਨਟੀਨਾ ਤੇ ਬੈਲਜੀਅਮ ਨਾਲ ਟੂਰਨਾਮੈਂਟ ’ਚ ਦੋ ਜਿੱਤਾਂ ਹਾਸਲ ਕੀਤੀਆਂ ਤੇ ਦੋ ਮੈਚ ਡਰਾਅ ਖੇਡੇ। ਨੈਦਰਲੈਂਡਜ਼ ਪਹਿਲੇ ਜਦਕਿ ਬੈਲਜੀਅਮ ਦੂਜੇ ਸਥਾਨ ’ਤੇ ਕਾਇਮ ਹਨ।
ਮਹਿਲਾਵਾਂ ਦੀ ਦਰਜਾਬੰਦੀ ’ਚ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰਨ ’ਚ ਨਾਕਾਮ ਰਿਹਾ ਭਾਰਤ (2215) ਨੌਵੇਂ ਸਥਾਨ ’ਤੇ ਕਾਬਜ਼ ਹੈ। ਇਸ ਵਰਗ ’ਚ ਵੀ ਨੈਦਰਲੈਂਡਜ਼ (3422) ਪਹਿਲੇ ਸਥਾਨ ’ਤੇ ਕਾਇਮ ਹੈ। ਅਰਜਨਟੀਨਾ (2827) ਤੇ ਜਰਮਨੀ (2732) ਆਸਟਰੇਲੀਆ ਨੂੰ ਪਛਾੜ ਕੇ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ ’ਤੇ ਕਾਬਜ਼ ਹਨ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×