ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਏਐੱਫਐੱਮਐੱਸ ਅਧਿਕਾਰੀਆਂ ਨੇ ਵਿਸ਼ਵ ਮੈਡੀਕਲ ਤੇ ਹੈਲਥ ਖੇਡਾਂ ’ਚ ਰਿਕਾਰਡ 32 ਤਗ਼ਮੇ ਜਿੱਤੇ

07:54 AM Jun 24, 2024 IST

ਨਵੀਂ ਦਿੱਲੀ, 23 ਜੂਨ
ਆਰਮਡ ਫੋਰਸਿਜ਼ ਮੈਡੀਕਲ ਸਰਵਿਸ (ਏਐੱਫਐੱਮਐੱਸ) ਦੇ ਚਾਰ ਅਧਿਕਾਰੀਆਂ ਨੇ ਫਰਾਂਸ ਵਿੱਚ ਹੋਈਆਂ ਵੱਕਾਰੀ ਵਿਸ਼ਵ ਮੈਡੀਕਲ ਐਂਡ ਹੈਲਥ ਖੇਡਾਂ ਵਿੱਚ ਰਿਕਾਰਡ 32 ਤਗ਼ਮੇ ਜਿੱਤੇ ਹਨ। ਰੱਖਿਆ ਮੰਤਰਾਲੇ ਨੇ ਬਿਆਨ ਵਿੱਚ ਕਿਹਾ ਕਿ ਸੇਂਟ ਟਰੌਪਜ਼ ’ਚ ਹੋਈਆਂ ‘43ਵੀਆਂ ਵਿਸ਼ਵ ਮੈਡੀਕਲ ਐਂਡ ਹੈਲਥ ਗੇਮਜ਼’ ਵਿੱਚ ਲੈਫਟੀਨੈਂਟ ਕਰਨਲ ਸੰਜੀਵ ਮਲਿਕ, ਮੇਜਰ ਅਨੀਸ਼ ਕਪੂਰ ਜੌਰਜ, ਕੈਪਟਨ ਸਟੀਫਨ ਸੈਬਾਸਟੀਅਨ ਤੇ ਕੈਪਟਨ ਡਾਨੀਆ ਜੇਮਸ ਨੇ ‘‘19 ਸੋਨ ਤਗ਼ਮੇ, ਚਾਂਦੀ ਦੇ ਨੌਂ ਤੇ ਕਾਂਸੇ ਦੇ ਚਾਰ ਤਗ਼ਮੇ ਜਿੱਤ ਕੇ ਇਤਿਹਾਸ ਸਿਰਜਿਆ ਹੈ।’’ ਬਿਆਨ ਮੁਤਾਬਕ ਲੈਫਟੀਨੈਂਟ ਕਰਨਲ ਮਲਿਕ ਨੇ 800 ਮੀਟਰ, 1500 ਮੀਟਰ, 3000 ਮੀਟਰ, 5000 ਮੀਟਰ, ਕਰਾਸ ਕੰਟਰੀ ਅਤੇ 4x100 ਮੀਟਰ ਰਿਲੇਅ ਦੌੜ ’ਚ ਪੰਜ ਸੋਨ ਤਗ਼ਮੇ ਜਿੱਤੇ। ਮੇਜਰ ਜੌਰਜ ਨੇ ਅੰਡਰ-35 (ਪੁਰਸ਼) ਵਰਗ ਦੇ ਵੱਖ-ਵੱਖ ਮੁਕਾਬਲਿਆਂ ’ਚ ਸੋਨੇ ਦੇ ਚਾਰ ਤਗ਼ਮੇ, ਚਾਂਦੀ ਦੇ ਛੇ ਅਤੇ ਕਾਂਸੇ ਦੇ ਦੋ ਤਗ਼ਮੇ, ਜਦਕਿ ਕੈਪਟਨ ਸੈਬਾਸਟੀਅਨ ਨੇ ਛੇ ਸੋਨ ਤਗ਼ਮੇ ਹਾਸਲ ਕੀਤੇ। -ਪੀਟੀਆਈ

Advertisement

Advertisement