ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਐੱਫਆਈਐੱਚ ਵੱਲੋਂ ਪਾਕਿਸਤਾਨ ਹਾਕੀ ਫੈਡਰੇਸ਼ਨ ਨੂੰ ਵਿਵਾਦ ਸੁਲਝਾਉਣ ਦੀ ਚਿਤਾਵਨੀ

08:19 AM Apr 26, 2024 IST

ਕਰਾਚੀ: ਇੰਟਰਨੈਸ਼ਨਲ ਹਾਕੀ ਫੈਡਰੇਸ਼ਨ ਨੇ ਪਾਕਿਸਤਾਨ ਸਰਕਾਰ ਅਤੇ ਦੇਸ਼ ਵਿੱਚ ਖੇਡ ਦੀ ਕਮਾਨ ਲਈ ਲੜ ਰਹੀਆਂ ਦੋ ਫੈਡਰੇਸ਼ਨਾਂ ਨੂੰ ਆਪਣਾ ਵਿਵਾਦ ਸੁਲਝਾਉਣ ਜਾਂ ਮੁਅੱਤਲੀ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਦੀ ਚਿਤਾਵਨੀ ਦਿੱਤੀ ਹੈ। ਪਾਕਿਸਤਾਨ ਹਾਕੀ ਫੈਡਰੇਸ਼ਨ (ਪੀਐੱਚਐੱਫ) ਦੇ ਇੱਕ ਅਧਿਕਾਰੀ ਅਨੁਸਾਰ ਐੱਫਆਈਐੱਚ ਨੇ ਸਾਫ਼ ਤੌਰ ’ਤੇ ਕਿਹਾ ਹੈ ਕਿ ਦੋਵੇਂ ਧੜਿਆਂ ਦਰਮਿਆਨ ਵਿਵਾਦ ਸਰਕਾਰ ਦੀ ਮਦਦ ਨਾਲ ਅੱਜ ਖ਼ਤਮ ਹੋ ਜਾਣਾ ਚਾਹੀਦਾ ਹੈ, ਨਹੀਂ ਤਾਂ ਪਾਕਿਸਤਾਨ ਨੂੰ ਮੁਅੱਤਲੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੀਐੱਚਐੱਫ ਨੂੰ ਲਿਖੇ ਪੱਤਰ ਵਿੱਚ ਐੱਫਆਈਐੱਚ ਨੇ 25 ਅਪਰੈਲ ਦੀ ਸਮਾਂ ਸੀਮਾ ਦਿੱਤੀ ਸੀ। ਵਿਵਾਦ ਨਾ ਸੁਲਝਣ ’ਤੇ ਪਾਕਿਸਤਾਨ ਨੂੰ ਚਾਰ ਤੋਂ ਗਿਆਰਾਂ ਮਈ ਤੱਕ ਮਲੇਸ਼ੀਆ ਵਿੱਚ ਹੋਣ ਵਾਲੇ ਸੁਲਤਾਨ ਅਜ਼ਲਾਨ ਸ਼ਾਹ ਕੱਪ ਅਤੇ 31 ਮਈ ਤੋਂ ਨੌਂ ਜੂਨ ਤੱਕ ਪੋਲੈਂਡ ਵਿੱਚ ਹੋਣ ਵਾਲੇ ਨੇਸ਼ਨਜ਼ ਕੱਪ ਤੋਂ ਬਾਹਰ ਰਹਿਣਾ ਪੈ ਸਕਦਾ ਹੈ। ਅਜ਼ਲਾਨ ਸ਼ਾਹ ਕੱਪ ਦੇ ਪ੍ਰਬੰਧਕਾਂ ਨੇ ਐੱਫਆਈਐੱਚ ਤੋਂ ਇਸ ਸਬੰਧੀ ਮਾਰਗਦਰਸ਼ਨ ਮੰਗਿਆ ਹੈ। ਸ਼ੇਹਲਾ ਰਜ਼ਾ ਦੀ ਅਗਵਾਈ ਵਾਲੇ ਪੀਐੱਚਐੱਫ ਹਾਲਾਂਕਿ ਟੂਰਨਾਮੈਂਟ ਲਈ ਟੀਮ ਦਾ ਐਲਾਨ ਕਰ ਦਿੱਤਾ ਹੈ। ਤਾਰਿਕ ਹੁਸੈਨ ਬੁਗਤੀ ਦੀ ਪ੍ਰਧਾਨਗੀ ਵਾਲੀ ਦੂਜੀ ਫੈਡਰੇਸ਼ਨ ਨੇ ਪਾਕਿਸਤਾਨ ਦੀ ਟੀਮ ਭੇਜਣ ਲਈ ਮੇਜ਼ਬਾਨ ਨਾਲ ਸੰਪਰਕ ਕੀਤਾ ਹੈ। ਬੁਗਤੀ ਦੀ ਪ੍ਰਧਾਨਗੀ ਵਾਲੀ ਫੈਡਰੇਸ਼ਨ ਨੇ ਮਸ਼ਹੂਰ ਡੱਚ ਕੋਚ ਰੋਲੈਂਟ ਓਲਟਮੇਂਸ ਨੂੰ ਵੀ ਦੋਵੇਂ ਟੂਰਨਾਮੈਂਟਾਂ ਲਈ ਟੀਮ ਤਿਆਰ ਕਰਨ ਇਸਲਾਮਾਬਾਦ ਬੁਲਾਇਆ ਹੈ। -ਪੀਟੀਆਈ

Advertisement

Advertisement
Advertisement