ਅਫਗਾਨਿਸਤਾਨ: ਕਾਰ ਬੰਬ ਧਮਾਕੇ ’ਚ ਡਿਪਟੀ ਗਵਰਨਰ ਸਣੇ ਦੋ ਹਲਾਕ
10:17 PM Jun 23, 2023 IST
ਕਾਬੁਲ, 6 ਜੂਨ
Advertisement
ਉੱਤਰ-ਪੂਰਬੀ ਅਫਗਾਨਿਸਤਾਨ ਵਿੱਚ ਅੱਜ ਕਾਰ ਬੰਬ ਧਮਾਕੇ ‘ਚ ਇੱਕ ਡਿਪਟੀ ਗਵਰਨਰ ਅਤੇ ਉਸ ਦੇ ਡਰਾਈਵਰ ਦੀ ਮੌਤ ਹੋ ਗਈ ਜਦਕਿ 10 ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਅਧਿਕਾਰੀ ਨੇ ਦੱਸਿਆ ਕਿ ਇਹ ਧਮਾਕਾ ਬਦਖਸ਼ਾਨ ਸੂਬੇ ਦੇ ਫੈਜ਼ਾਬਾਦ ਸ਼ਹਿਰ ਵਿੱਚ ਹੋਇਆ। ਹਾਲੇ ਤੱਕ ਕਿਸੇ ਵੀ ਜਥੇਬੰਦੀ ਨੇ ਇਸ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਉਨ੍ਹਾਂ ਦੱਸਿਆ ਕਿ ਧਮਾਕੇ ‘ਚ ਡਿਪਟੀ ਗਵਰਨਰ ਮੌਲਵੀ ਨਿਸਾਰ ਅਹਿਮਦ ਅਹਿਮਦੀ ਜ਼ਖ਼ਮੀ ਹੋ ਗਏ ਸਨ। ਮਗਰੋਂ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਦਮ ਤੋੜ ਦਿੱਤਾ। ਪਿਛਲੇ ਸਾਲ ਦਸੰਬਰ ਵਿੱਚ ਵੀ ਇਸੇ ਤਰ੍ਹਾਂ ਇਕ ਕਾਰ ਬੰਬ ਧਮਾਕਾ ਹੋਇਆ ਸੀ, ਜਿਸ ਵਿੱਚ ਬਦਖਸ਼ਾਨ ਦੇ ਪੁਲੀਸ ਮੁਖੀ ਦੀ ਮੌਤ ਹੋ ਗਈ ਸੀ। ਉਸ ਵੇਲੇ ਆਈਐੱਸ ਦੀ ਖੇਤਰੀ ਸਹਿਯੋਗੀ ਜਥੇਬੰਦੀ ‘ਇਸਲਾਮਿਕ ਸਟੇਟ ਇਨ ਖੋਰਸਾਨ ਪ੍ਰੋਵਿੰਸ’ ਨੇ ਇਸ ਧਮਾਕੇ ਦੀ ਜ਼ਿੰਮੇਵਾਰੀ ਲਈ ਸੀ। -ਏਪੀ
Advertisement
Advertisement