ਅਫ਼ਗਾਨਿਸਤਾਨ: ਤਾਲਬਿਾਨ ਵੱਲੋਂ ਬਿਊਟੀ ਪਾਰਲਰਾਂ ’ਤੇ ਪਾਬੰਦੀ
ਇਸਲਾਮਾਬਾਦ, 25 ਜੁਲਾਈ
ਤਾਲਬਿਾਨ ਨੇ ਅੱਜ ਐਲਾਨ ਕੀਤਾ ਅਫ਼ਗਾਨਿਸਤਾਨ ਵਿੱਚ ਸਾਰੇ ਬਿਊਟੀ ਪਾਰਲਰ ਹੁਣ ਬੰਦ ਹੋ ਜਾਣੇੇ ਚਾਹੀਦੇ ਹਨ ਕਿਉਂਕਿ ਇੱਕ ਮਹੀਨੇ ਦੀ ਸਮਾਂਹੱਦ ਖਤਮ ਹੋ ਗਈ ਹੈ। ਹਾਲਾਂਕਿ ਤਾਲਬਿਾਨ ਦੇ ਇੱਕ ਮੰਤਰਾਲੇ ਦੇ ਤਰਜਮਾਨ ਸਦੀਕ ਆਕਿਫ ਮੇਹਜਰ ਨੇ ਇਹ ਨਹੀਂ ਦੱਸਿਆ ਕਿ ਕੀ ਹੁਕਮ ਦੀ ਪਾਲਣਾ ਨਾ ਕਰਨ ਵਾਲੇ ਬਿਊਟੀ ਪਾਰਲਰ ਖ਼ਿਲਾਫ਼ ਬਲ ਦੀ ਵਰਤੋਂ ਕੀਤੀ ਜਾਵੇਗੀ। ਅਫ਼ਗਾਨਿਸਤਾਨ ਵਿੱਚ ਔਰਤਾਂ ਅਤੇ ਲੜਕੀਆਂ ਦੇ ਅਧਿਕਾਰਾਂ ਤੇ ਆਜ਼ਾਦੀ ’ਤੇ ਪਾਬੰਦੀਆਂ ਦੀ ਲੜੀ ’ਚ ਇਹ ਇੱਕ ਨਵਾਂ ਕਦਮ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੀ ਸਿੱਖਿਆ, ਜਨਤਕ ਸਥਾਨਾਂ ’ਤੇ ਜਾਣ ਅਤੇ ਬਹੁਤਾਤ ਨੌਕਰੀਆਂ ’ਤੇ ਪਾਬੰਦੀ ਲਾਈ ਜਾ ਚੁੱਕੀ ਹੈ।
ਤਾਲਬਿਾਨ ਕਿਹਾ ਕਿ ਉਸ ਨੇ ਬਿਊਟੀ ਪਾਰਲਰਾਂ ’ਤੇ ਪਾਬੰਦੀ ਲਾਉਣ ਦਾ ਫ਼ੈਸਲਾ ਇਸ ਕਰਕੇ ਲਿਆ ਹੈ ਕਿ ਉਹ ਅਜਿਹੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ ਜਨਿ੍ਹਾਂ ਦੀ ਇਸਲਾਮ ’ਚ ਮਨਾਹੀ ਹੈ ਅਤੇ ਇਸ ਨਾਲ ਵਿਆਹ ਸਮਾਗਮਾਂ ਦੌਰਾਨ ਲੜਕਿਆਂ ਦੇ ਪਰਿਵਾਰਾਂ ਨੂੰ ਵਿੱਤੀ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਤੋਂ ਪਹਿਲਾਂ ਤਾਲਬਿਾਨ ਨੇ ਬਿਊਟੀ ਪਾਰਲਰ ਬੰਦ ਕਰਨ ਲਈ ਇੱਕ ਮਹੀਨੇ ਦਾ ਸਮਾਂ ਦਿੱਤਾ ਸੀ। ਸੰਯੁਕਤ ਰਾਸ਼ਟਰ (ਯੂਐੱਨ) ਨੇ ਕਿਹਾ ਹੈ ਕਿ ਉਹ ਇਹ ਪਾਬੰਦੀ ਵਾਪਸ ਲੈਣ ਲਈ ਅਫ਼ਗਾਨਿਸਤਾਨ ਦੇ ਅਧਿਕਾਰੀਆਂ ਨਾਲ ਗੱਲਬਾਤ ਕਰ ਰਿਹਾ ਹੈ। ਯੂਐੱਨ ਦੇ ਜਨਰਲ ਸਕੱਤਰ ਅੰਟੋਨੀਓ ਗੁਟੇਰੇਜ਼ ਨੇ ਅਫ਼ਗਾਨਿਸਤਾਨ ਵਿੱਚ ਸੰਯੁਕਤ ਰਾਸ਼ਟਰ ਦੇ ਸਹਾਇਕ ਮਿਸ਼ਨ (ਯੂਐੱਨਏਐੱਮਏ) ਦੀ ਕੋਸ਼ਿਸ਼ਾਂ ਦੀ ਹਮਾਇਤ ਕੀਤੀ ਹੈ ਜਿਸ ਨੇ ਤਾਲਬਿਾਨ ਦੇ ਅਧਿਕਾਰੀਆਂ ਨੂੰ ਬਿਊਟੀ ਪਾਰਲਰਾਂ ’ਤੇ ਪਾਬੰਦੀ ਨਾ ਲਾਉਣ ਦੀ ਅਪੀਲ ਕੀਤੀ ਹੈ। -ਏਪੀ