ਅਫ਼ਗਾਨਿਸਤਾਨ: ਪੁਰਾਣੀ ਬਾਰੂਦੀ ਸੁਰੰਗ ਫਟਣ ਕਾਰਨ 9 ਬੱਚਿਆਂ ਦੀ ਮੌਤ
06:37 AM Apr 02, 2024 IST
ਇਸਲਾਮਾਬਾਦ: ਪੂਰਬੀ ਅਫ਼ਗਾਨਿਸਤਾਨ ਵਿੱਚ ਬੱਚਿਆਂ ਵੱਲੋਂ ਲੱਭੀ ਗਈ ਇਕ ਪੁਰਾਣੀ ਬਾਰੂਦੀ ਸੁਰੰਗ ਉਦੋਂ ਫਟ ਗਈ ਜਦੋਂ ਉਹ ਇਸ ਨਾਲ ਖੇਡ ਰਹੇ ਸਨ। ਇਸ ਕਾਰਨ 9 ਬੱਚਿਆਂ ਦੀ ਮੌਤ ਹੋ ਗਈ। ਗਜ਼ਨੀ ਵਿਚ ਤਾਲਬਿਾਨ ਦੇ ਸੂਚਨਾ ਵਿਭਾਗ ਦੇ ਡਾਇਰੈਕਟਰ ਹਮੀਦੁੱਲਾ ਨਿਸਾਰ ਨੇ ਕਿਹਾ ਕਿ ਗਜ਼ਨੀ ਸੂਬੇ ਦੇ ਗੇਰੋ ਜ਼ਿਲ੍ਹੇ ਵਿਚ ਬੱਚਿਆਂ ਨੂੰ ਉਨ੍ਹਾਂ ਦੇ ਪਿੰਡ ਨੇੜੇ ਖਾਣ ਮਿਲੀ ਜੋ ਕਈ ਦਹਾਕਿਆਂ ਪੁਰਾਣੀ ਸੀ। ਇਸ ਤੋਂ ਬਾਅਦ ਬੱਚੇ ਇਸ ਨਾਲ ਖੇਡਣ ਲੱਗ ਪਏ ਤੇ ਧਮਾਕਾ ਹੋ ਗਿਆ। ਇਸ ਕਾਰਨ ਪੰਜ ਲੜਕੇ ਅਤੇ ਚਾਰ ਲੜਕੀਆਂ ਦੀ ਮੌਤ ਹੋ ਗਈ। ਇਨ੍ਹਾਂ ਬੱਚਿਆਂ ਦੀ ਉਮਰ 5 ਤੋਂ 10 ਸਾਲ ਦਰਮਿਆਨ ਸੀ। -ਏਪੀ
Advertisement
Advertisement