ਜਲਾਲਾਬਾਦ ਵਿਚ ਭਾਰਤੀ ਕੌਂਸੁਲੇਟ ’ਚ ਕੰਮ ਕਰਦਾ ਅਫ਼ਗ਼ਾਨ ਸਟਾਫ਼ਰ ਹਮਲੇ ਵਿਚ ਜ਼ਖ਼ਮੀ
12:40 AM Dec 25, 2024 IST
ਨਵੀਂ ਦਿੱਲੀ, 24 ਦਸੰਬਰ
ਜਲਾਲਾਬਾਦ ਵਿਚ ਭਾਰਤੀ ਕੌਂਸੁਲੇਟ ਵਿਚ ਕੰਮ ਕਰਦਾ ਅਫ਼ਗ਼ਾਨ ਨਾਗਰਿਕ ਹਮਲੇ ਵਿਚ ਜ਼ਖ਼ਮੀ ਹੋ ਗਿਆ। ਇਸ ਪੂਰੇ ਮਾਮਲੇ ਤੋਂ ਜਾਣੂ ਲੋਕਾਂ ਨੇ ਕਿਹਾ ਕਿ ਅਣਪਛਾਤੇ ਵਿਅਕਤੀਆਂ ਨੇ ਅਫ਼ਗ਼ਾਨ ਨਾਗਰਿਕ ਦੇ ਵਾਹਨ ’ਤੇ ਗੋਲੀਆਂ ਚਲਾਈਆਂ। ਭਾਰਤ ਨੇ ਕਰੀਬ ਸਾਢੇ ਤਿੰਨ ਸਾਲ ਪਹਿਲਾਂ ਜਲਾਲਾਬਾਦ ਵਿਚਲੇ ਕੌਂਸੁਲੇਟ ਵਿਚ ਕੰਮਕਾਜ ਬੰਦ ਕਰ ਦਿੱਤਾ ਸੀ, ਪਰ ਕੁਝ ਸਥਾਨਕ ਸਟਾਫ ਮੈਂਬਰ ਮਿਸ਼ਨ ਵਿਚ ਕੰਮ ਕਰ ਰਹੇ ਸਨ। ਨਵੀਂ ਦਿੱਲੀ ਇਸ ਘਟਨਾ ਨੂੰ ਲੈ ਕੇ ਅਫ਼ਗ਼ਾਨ ਅਥਾਰਿਟੀਜ਼ ਦੇ ਸੰਪਰਕ ਵਿਚ ਹੈ। ਉਂਝ ਅਜੇ ਤੱਕ ਕਿਸੇ ਨੇ ਵੀ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਜ਼ਖ਼ਮੀ ਅਫ਼ਗ਼ਾਨ ਨਾਗਰਿਕ ਦੀ ਪਛਾਣ ਵਦੂਦ ਖ਼ਾਨ ਵਜੋਂ ਦੱਸੀ ਗਈ ਹੈ ਤੇ ਉਹ ਭਾਰਤੀ ਮਿਸ਼ਨ ਵਿਚ ਅਨੁਵਾਦਕ ਵਜੋਂ ਕੰਮ ਕਰਦਾ ਸੀ। ਖ਼ਾਨ ਤਾਲਿਬਾਨੀ ਹਕਮੂਤ ਆਉਣ ਉੱਤੇ ਅਫ਼ਗ਼ਾਨਿਸਤਾਨ ਛੱਡ ਕੇ ਭਾਰਤ ਚਲਾ ਗਿਆ ਸੀ। ਖ਼ਾਨ ਅਜੇ ਕੁਝ ਮਹੀਨੇ ਪਹਿਲਾਂ ਹੀ ਪਰਤਿਆ ਸੀ ਤੇ ਉਸ ਨੇ ਮਿਸ਼ਨ ਵਿਚ ਮੁੜ ਕੰਮ ਸ਼ੁਰੂ ਕੀਤਾ ਸੀ। -ਪੀਟੀਆਈ
Advertisement
Advertisement