ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਫ਼ਗਾਨ ਬ੍ਰੇਕ ਡਾਂਸ ਖਿਡਾਰਨ ਮਨੀਜ਼ਾ ਅਯੋਗ ਕਰਾਰ

08:59 AM Aug 11, 2024 IST
ਅਫਗਾਨ ਔਰਤਾਂ ਦੇ ਹੱਕ ’ਚ ਨਾਅਰਾ ਬੁਲੰਦ ਕਰਦੀ ਹੋਈ ਮਨਿਜ਼ਾ ਤਲਾਸ਼। -ਫੋਟੋ: ਏਪੀ/ਪੀਟੀਆਈ

ਪੈਰਿਸ: ਅਫ਼ਗਾਨਿਸਤਾਨ ਦੀ ਰਹਿਣ ਵਾਲੀ ਅਤੇ ਓਲੰਪਿਕ ’ਚ ਸ਼ਰਨਾਰਥੀ (ਰਿਫਿਊਜੀ) ਟੀਮ ਵੱਲੋਂ ਹਿੱਸਾ ਲੈ ਰਹੀ ਬ੍ਰੇਕ ਡਾਂਸਰ ਖਿਡਾਰਨ ਮਨੀਜ਼ਾ ਤਲਾਸ਼ (21) ਨੂੰ ਲੰਘੇ ਦਿਨ ਅਯੋਗ ਕਰਾਰ ਦੇ ਦਿੱਤਾ ਗਿਆ ਕਿਉਂਕਿ ਉਸ ਨੇ ਪ੍ਰੀ-ਕੁਆਲੀਫਾਇਰ ਦੌਰਾਨ ‘ਫਰੀ ਅਫ਼ਗਾਨ ਵੂਮੈੱਨ’ (ਅਫ਼ਗ਼ਾਨ ਦੀਆਂ ਔਰਤਾਂ ਨੂੰ ਆਜ਼ਾਦੀ ਦਿਓ) ਨਾਅਰੇ ਵਾਲੀ ਪੁਸ਼ਾਕ ਪਹਿਨੀ ਹੋਈ ਸੀ। ਦੱਸਣਯੋਗ ਹੈ ਕਿ ਓਲੰਪਿਕ ਖੇਡਾਂ ’ਚ ਮੈਦਾਨ ਤੇ ਪੋਡੀਅਮ ’ਤੇ ਸਿਆਸੀ ਬਿਆਨਾਂ, ਪ੍ਰਗਟਾਵਿਆਂ ਤੇ ਨਾਅਰਿਆਂ ’ਤੇ ਪਾਬੰਦੀ ਹੈ। ਵਿਸ਼ਵ ਡਾਂਸਸਪੋਰਟ ਫੈਡਰੇਸ਼ਨ ਨੇ ਇੱਕ ਬਿਆਨ ’ਚ ਕਿਹਾ ਕਿ ਪ੍ਰੀ-ਕੁਆਲੀਫਾਇਰ ਮੁਕਾਬਲੇ ਦੌਰਾਨ ਆਪਣੀ ਪੁਸ਼ਾਕ ’ਤੇ ਸਿਆਸੀ ਨਾਅਰਾ ਪ੍ਰਦਰਸ਼ਿਤ ਕਰਨ ਲਈ ਮਨੀਜ਼ਾ ਨੂੰ ਅਯੋਗ ਕਰਾਰ ਦਿੱਤਾ ਗਿਆ ਹੈ। ਮਨੀਜ਼ਾ ਨੇ 2021 ’ਚ ਅਫ਼ਗਾਨਿਸਤਾਨ ਛੱਡ ਕੇ ਸਪੇਨ ’ਚ ਪਨਾਹ ਲਈ ਸੀ। ਇੱਕੀ ਵਰ੍ਹਿਆਂ ਦੀ ਇਸ ਬ੍ਰੇਕ ਡਾਂਸਰ ਨੂੰ ਜੇ ਅਯੋਗ ਕਰਾਰ ਨਾ ਵੀ ਦਿੱਤਾ ਜਾਂਦਾ ਤਾਂ ਵੀ ਉਹ ਅਗਲੇ ਗੇੜ ’ਚ ਨਹੀਂ ਸੀ ਪਹੁੰਚ ਸਕਦੀ ਕਿਉਂਕਿ ਉਹ ਭਾਰਤ ਦੀ ਬ੍ਰੇਕ ਡਾਂਸਰ ਸਾਰਦਜੋਏ ਤੋਂ ਹਾਰ ਗਈ ਸੀ। -ਪੀਟੀਆਈ

Advertisement

Advertisement