ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਆਰਟ ਗੈਲਰੀ ਵਿੱਚ ‘ਅਫੋਰਡੇਬਲ ਆਰਟ’ ਪ੍ਰਦਰਸ਼ਨੀ ਲਗਾਈ

10:18 AM Jun 17, 2024 IST
ਪ੍ਰਦਰਸ਼ਨੀ ’ਚ ਲੱਗੀਆਂ ਪੇਂਟਿੰਗਾਂ ਨਿਹਾਰਦੇ ਹੋਏ ਚੇਅਰਪਰਸਨ ਗੁਰਜੀਤ ਕੌਰ ਅਤੇ ਹੋਰ।

ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 16 ਜੂਨ
ਸਥਾਨਕ ਇੰਡੀਅਨ ਅਕੈਡਮੀ ਆਫ ਫਾਈਨ ਆਰਟਸ ਵਿੱਚ 1 ਜੂਨ 2024 ਤੋਂ ਸ਼ੁਰੂ ਹੋਇਆ 11ਵਾਂ ਸਮਰ ਆਰਟ ਫੈਸਟੀਵਲ-2024 ਇਸ ਮਹੀਨੇ ਦੇ ਅਖੀਰ ਤੱਕ ਚੱਲੇਗਾ। ਆਰਟ ਗੈਲਰੀ ਦੇ ਆਨਰੇਰੀ ਜਨਰਲ ਸੈਕਟਰੀ ਡਾ. ਪੀਐੱਸ ਗਰੋਵਰ ਨੇ ਦੱਸਿਆ ਕਿ ਇਸ ਫੈਸਟੀਵਲ ਤਹਿਤ ‘ਅਫੋਰਡੇਬਲ ਆਰਟ’ ਪ੍ਰਦਰਸ਼ਨੀ ਲਗਾਈ ਗਈ, ਜਿਸ ਦਾ ਉਦਘਾਟਨ ਇੰਡੀਅਨ ਅਕੈਡਮੀ ਆਫ ਫਾਈਨ ਆਰਟ ਦੀ ਚੇਅਰਪਰਸਨ ਗੁਰਜੀਤ ਕੌਰ ਵਲੋਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪ੍ਰਦਰਸ਼ਨੀ ਵਿੱਚ ਬਹੁਤ ਹੀ ਖੂਬਸੂਰਤ ਪੇਂਟਿੰਗਾਂ ਬੜੇ ਹੀ ਘੱਟ ਰੇਟ ’ਤੇ ਲਗਾਈਆਂ ਗਈਆਂ ਹਨ। ਇਹ ਪ੍ਰਦਰਸ਼ਨੀ 18 ਜੂਨ ਤੱਕ ਚੱਲੇਗੀ। ਇਸ ਦੇ ਨਾਲ ਅੱਜ ਰੰਗੋਲੀ ਡੈਮੋ ਵੀ ਲਗਾਈ ਗਈ। ਇਸ ਦੀ ਸਿਖਲਾਈ ਧਰਮਿੰਦਰ ਸ਼ਰਮਾ ਅਤੇ ਅਤੁੱਲ ਮੱਟੂ ਵੱਲੋਂ ਦਿੱਤੀ ਗਈ। ਸਮਰ ਆਰਟ ਕੈਂਪ ਵਿੱਚ ਸ਼ਾਮਲ ਵਿਦਿਆਰਥੀਆਂ ਅਤੇ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ।
ਇਸ ਮੌਕੇ ਫ਼ਿਲਮੀ ਆਰਟਿਸਟ ਅਰਵਿੰਦਰ ਸਿੰਘ ਭੱਟੀ, ਤਜਿੰਦਰ ਕੌਰ ਛੀਨਾ, ਆਰਟ ਗੈਲਰੀ ਦੇ ਵਿਜ਼ੁੁਅਲ ਆਰਟ ਸੈਕਟਰੀ ਸੁਖਪਾਲ ਸਿੰਘ, ਨਰਿੰਦਰ ਸਿੰਘ ਬੁੱਤਤਰਾਸ਼, ਨਰਿੰਦਰਜੀਤ ਸਿੰਘ ਅਰਕੀਟੈਕਟ, ਕੁਲਵੰਤ ਸਿੰਘ ਗਿੱਲ, ਸੰਜੈ ਕੁਮਾਰ ਕੈਲੀਗ੍ਰਾਫਰ ਮੌਜ਼ੂਦ ਰਹੇ।

Advertisement

Advertisement
Advertisement