For the best experience, open
https://m.punjabitribuneonline.com
on your mobile browser.
Advertisement

ਐਡਵੋਕੇਟ ਬੱਜੋਆਣਾ ਵੱਲੋਂ ਸਾਹੋਕੇ ਦੇ ਹੱਕ ’ਚ ਇਕੱਠ

07:54 AM May 21, 2024 IST
ਐਡਵੋਕੇਟ ਬੱਜੋਆਣਾ ਵੱਲੋਂ ਸਾਹੋਕੇ ਦੇ ਹੱਕ ’ਚ ਇਕੱਠ
ਮੀਟਿੰਗ ’ਚ ਮੰਚ ’ਤੇ ਹਾਜ਼ਰ ਐਡਵੋਕੇਟ ਜੱਸ ਬੱਜੋਆਣਾ ਤੇ ਹੋਰ ਆਗੂ।
Advertisement

ਰਾਜਿੰਦਰ ਸਿੰਘ ਮਰਾਹੜ
ਭਾਈ ਰੂਪਾ, 20 ਮਈ
ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਕਾਂਗਰਸੀ ਉਮੀਦਵਾਰ ਅਮਰਜੀਤ ਕੌਰ ਸਾਹੋਕੇ ਦੇ ਹੱਕ ਵਿੱਚ ਹਲਕਾ ਰਾਮਪੁਰਾ ਫੂਲ ਦੇ ਸੀਨੀਅਰ ਕਾਂਗਰਸੀ ਆਗੂ ਤੇ ਜ਼ਿਲ੍ਹਾ ਬਠਿੰਡਾ ਦਿਹਾਤੀ ਦੇ ਮੀਤ ਪ੍ਰਧਾਨ ਐਡਵੋਕੇਟ ਜਸਵਿੰਦਰ ਸਿੰਘ ਜੱਸ ਬੱਜੋਆਣਾ ਵੱਲੋਂ ਬੁਰਜ ਗਿੱਲ ਵਿਚ ਇਕੱਠ ਕੀਤਾ ਗਿਆ। ਇਸ ਵਿੱਚ ਬੀਬੀ ਸਾਹੋਕੇ ਦੇ ਪਰਿਵਾਰਕ ਮੈਂਬਰ ਡਾ. ਰੂਪ ਸਿੰਘ ਤੇ ਸਾਬਕਾ ਮੰਤਰੀ ਹਰਬੰਸ ਸਿੰਘ ਸਿੱਧੂ ਦੇ ਪੁੱਤਰ ਅਮਰਧੀਰ ਸਿੰਘ ਸਿੱਧੂ ਵਿਸ਼ੇਸ਼ ਤੌਰ ’ਤੇ ਪਹੰਚੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹੀ ਦੇਸ਼ ਨੂੰ ਸਹੀ ਅਤੇ ਸਥਿਰ ਸਰਕਾਰ ਦੇ ਸਕਦੀ ਹੈ। ਐਡਵੋਕੇਟ ਜੱਸ ਬੱਜੋਆਣਾ ਨੇ ਹਲਕਾ ਰਾਮਪੁਰਾ ਫੂਲ ਤੋਂ ਬੀਬੀ ਸਾਹੋਕੇ ਨੂੰ ਵੱਡੀ ਲੀਡ ਦਿਵਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ‘ਆਪ’ ਨੇ ਵਿਧਾਨ ਸਭਾ ਚੋਣਾਂ ’ਚ ਲੋਕਾਂ ਨੂੰ ਝੂਠੇ ਸਬਜ਼ਬਾਗ਼ ਦਿਖਾ ਕੇ ਸੱਤਾ ਹਥਿਆਈ ਹੈ, ਪਰ ਹੁਣ ਲੋਕ ਇਨ੍ਹਾਂ ਦੇ ਝਾਂਸੇ ’ਚ ਨਹੀਂ ਆਉਣਗੇ। ਇਸ ਮੌਕੇ ਗੁਰਜੰਟ ਸਿੰਘ ਸੇਲਬਰਾਹ, ਗੁਰਮੇਲ ਸਿੰਘ ਲੀਡਰ ਮਹਿਰਾਜ, ਟੈਨੀ ਬੁੱਗਰ, ਸਰਪੰਚ ਗੁਰੂਸਰ ਰਾਮ ਸਰੂਪ, ਅਰਸ਼ ਢਿਪਾਲੀ, ਬਲਵਿੰਦਰ ਸੇਠੀ, ਬੰਟੀ ਦਿਆਲਪੁਰਾ ਭਾਈ, ਰਾਜ ਮੈਂਬਰ ਆਦਿ ਹਾਜ਼ਰ ਸਨ।

Advertisement

Advertisement
Author Image

Advertisement
Advertisement
×