ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਗਮਨ ਪੁਰਬ: ਸਰਕਾਰੀ ਕਾਲਜ ਆਫ ਐਜੂਕੇਸ਼ਨ ’ਚ ਡਰਾਮਾ ਫੈਸਟੀਵਲ

08:14 AM Sep 22, 2024 IST
ਗੁਰਚੇਤ ਚਿੱਤਰਕਾਰ ਦਾ ਸਨਮਾਨ ਕਰਦੇ ਹੋਏ ਬੇਅੰਤ ਕੌਰ ਸੇਖੋਂ।

ਜਸਵੰਤ ਜੱਸ
ਫ਼ਰੀਦਕੋਟ, 21 ਸਤੰਬਰ
ਬਾਬਾ ਫ਼ਰੀਦ ਆਗਮਨ ਪੁਰਬ ਦੇ ਸਬੰਧ ਵਿੱਚ ਬੀਤੀ ਸ਼ਾਮ ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ ਐਜੂਕੇਸ਼ਨ ਫਰੀਦਕੋਟ ਵਿੱਚ ਡਰਾਮਾ ਫੈਸਟੀਵਲ ਕਰਵਾਇਆ ਗਿਆ। ਇਸ ਨਾਟਕ ਮੇਲੇ ਨੂੰ ਮਾਣਨ ਲਈ ਬੀਬਾ ਬੇਅੰਤ ਕੌਰ ਸੇਖੋਂ, ਐੱਸਡੀਐੱਮ ਵੀਰਪਾਲ ਕੌਰ, ਗੁਰਤੇਜ ਸਿੰਘ ਖੋਸਾ ਚੇਅਰਮੈਨ ਨਗਰ ਸੁਧਾਰ ਟਰੱਸਟ, ਅਮਨਦੀਪ ਸਿੰਘ ਬਾਬਾ ਚੇਅਰਮੈਨ ਮਾਰਕਿਟ ਕਮੇਟੀ ਫਰੀਦਕੋਟ ਵਿਸ਼ੇਸ਼ ਤੌਰ ‘ਤੇ ਹਾਜਰ ਸਨ।
ਡਰਾਮਾ ਫੈਸਟੀਵਲ ਦੀ ਸ਼ੁਰੂਆਤ ਵਿੱਚ ਬਲਵਿੰਦਰ ਬੁਲਟ ਦੀ ਟੀਮ ਵੱਲੋਂ ਪਹਿਲਾ ਨਾਟਕ ‘ਮਿਰਜ਼ਾ’ ਖੇਡਿਆ ਗਿਆ। ਇਸ ਨਾਟਕ ਉਨ੍ਹਾਂ ਨੇ ਸਾਂਝੀ ਖੇਤੀ ਕਰਨ, ਕਰਜ਼ਾ ਨਾ ਲੈਣ, ਕੀੜੇ ਮਾਰ ਦਵਾਈਆਂ ਅਤੇ ਖਾਦਾਂ ਦੀ ਬੇਲੋੜੀ ਵਰਤੋਂ ਨਾ ਕਰਨ, ਦਾ ਸੰਦੇਸ਼ ਬਾਖੂਬੀ ਦਿੱਤਾ। ਵੱਡੀ ਗਿਣਤੀ ਵਿਚ ਪਹੁੰਚੇ ਨਾਟਕ ਪ੍ਰੇਮੀਆਂ ਨੇ ਨਾਟਕ ਨੂੰ ਰੱਝਵਾਂ ਪਿਆਰ ਦਿੱਤਾ। ਦੂਜਾ ਨਾਟਕ ਪੰਜਾਬ ਦੇ ਪ੍ਰਸਿੱਧ ਨਾਟਕਕਾਰ, ਅਦਾਕਾਰ ਅਤੇ ਕਾਮੇਡੀਅਨ ਗੁਰਚੇਤ ਚਿੱਤਰਕਾਰ ਵੱਲੋਂ ‘ਟੈਨਸ਼ਨ ਫਰੀ’ ਖੇਡਿਆ ਗਿਆ। ਇਸ ਨਾਟਕ ਵਿਚ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਪਰਿਵਾਰਾਂ ਦੇ ਦੁਖਾਂਤ ਨੂੰ ਬਹੁਤ ਸੁਝੱਜੇ ਢੰਗ ਨਾਲ ਪੇਸ਼ ਕੀਤਾ ਗਿਆ। ਨਾਟਕ ਰਾਹੀਂ ਪੰਜਾਬੀਆਂ ਨੂੰ ਪੰਜਾਬ ਵਿੱਚ ਰਹਿਣ ਵਾਸਤੇ ਰਿਸ਼ਤਿਆਂ ਦੀ ਪਵਿੱਤਰਤਾ ਨੂੰ ਸਮਝਣ ਅਤੇ ਮਾਤਾ-ਪਿਤਾ ਵੱਲੋਂ ਬੱਚਿਆਂ ਦੀ ਪਰਵਰਿਸ਼ ਚੰਗੇ ਢੰਗ ਨਾਲ ਕਰਨ ਦਾ ਸੰਦੇਸ਼ ਦਿੱਤਾ ਗਿਆ। ਇਸ ਨਾਟਕ ਨੂੰ ਫਰੀਦਕੋਟੀਆਂ ਨੇ ਰੱਝਕੇ ਮਾਣਿਆ। ਫਰੀਦਕੋਟ ਸੱਭਿਆਚਾਰਕ ਕਮੇਟੀ ਵੱਲੋਂ ਦੋਨਾਂ ਨਾਟਕ ਟੀਮਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫਸਰ ਮਨਜੀਤ ਪੁਰੀ, ਜਸਬੀਰ ਸਿੰਘ ਜੱਸੀ, ਅਰੁਣ ਸਿੰਗਲਾ, ਮਨਪ੍ਰੀਤ ਸਿੰਘ ਮਨੀ, ਡਾ. ਮਨਜੀਤ ਸਿੰਘ ਢਿੱਲੋਂ, ਰਜਿੰਦਰ ਦਾਸ ਰਿੰਕੂ, ਹਰਦਿੱਤ ਸਿੰਘ ਸੇਖੋਂ, ਅੰਗਰੇਜ਼ ਸਿੰਘ ਸੇਖੋਂ, ਡਾ. ਬਿਕਰਮਜੀਤ ਕੌਰ ਸੇਖੋਂ, ਮਹੀਪਇੰਦਰ ਸਿੰਘ ਸੇਖੋਂ, ਜਸਵਿੰਦਰਪਾਲ ਸਿੰਘ ਮਿੰਟੂ, ਲੋਕ ਗਾਇਕ ਸੁਰਜੀਤ ਗਿੱਲ ਆਦਿ ਹਾਜ਼ਰ ਸਨ।

Advertisement

Advertisement