ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਗਮਨ ਪੁਰਬ: ਮੁਹੰਮਦ ਰਫ਼ੀ ਨੂੰ ਸਮਰਪਿਤ ਸੰਗੀਤਕ ਸ਼ਾਮ

07:58 AM Sep 22, 2024 IST
ਮੁਹੰਮਦ ਰਫੀ ਦੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਗਾਇਕ ਰਾਜੇਸ਼ ਪਵਾਰ।

ਜਸਵੰਤ ਜੱਸ
ਫਰੀਦਕੋਟ, 21 ਸਤੰਬਰ
ਬੀਤੀ ਰਾਤ ਇੱਥੋਂ ਦੇ ਗੁਰੂ ਗੋਬਿੰਦ ਸਿੰਘ ਅਡਟੋਰੀਅਮ ਵਿਖੇ, ਬਾਬਾ ਸ਼ੇਖ ਫਰੀਦ ਆਗਮਨ ਪੁਰਬ ਦੇ ਸਬੰਧ ਵਿੱਚ ਫਰੀਦਕੋਟ ਜ਼ਿਲ੍ਹਾ ਕਲਚਰੱਲ ਸੁਸਾਇਟੀ ਵੱਲੋਂ ਮਰਹੂਮ ਗਾਈਕ ਮੁਹੰਮਦ ਰਫੀ ਨੂੰ ਸਮਰਪਿਤ ਸੰਗੀਤਕ ਸ਼ਾਮ ਕਰਵਾਈ ਗਈ ਜਿਸ ਵਿੱਚ ਪ੍ਰਸਿੱਧ ਗਾਇਕ ਰਾਜੇਸ਼ ਪੰਵਾਰ (ਮੁੰਬਈ) ਵੱਲੋਂ ਮੁਹੰਮਦ ਰਫੀ ਦੇ ਮਕਬੂਲ ਗੀਤਾਂ ਰਾਹੀਂ ਸਰੋਤਿਆਂ ਦਾ ਮਨੋਰੰਜਨ ਕੀਤਾ ਗਿਆ। ਇਸ ਸਮਾਗਮ ਵਿੱਚ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦ ਕਿ ਫਰੀਦਕੋਟ ਦੇ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਜੈਤੋ ਦੇ ਵਿਧਾਇਕ ਅਮੋਲਕ ਸਿੰਘ, ਡਿਪਟੀ ਕਮਿਸ਼ਨਰ ਵਿਨੀਤ ਕੁਮਾਰ, ਐੱਸ.ਐੱਸ.ਪੀ ਪ੍ਰਗਿਆ ਜੈਨ, ਸਾਬਕਾ ਐੱਮ.ਪੀ ਮੁਹੰਮਦ ਸਦੀਕ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਪ੍ਰੋਗਰਾਮ ਵਿੱਚ ਰਾਜੇਸ਼ ਪੰਵਾਰ ਵੱਲੋਂ ਮੁਹੰਮਦ ਰਫੀ ਦੇ ਗੀਤ ਬਹਾਰੋਂ ਫੂਲ ਬਰਸਾਓ, ਫੂਲ ਕੀ ਰਾਣੀ, ਤੂ ਮੇਰੇ ਸਪਨੋਂ ਕੀ ਰਾਣੀ, ਯੇ ਰੇਸ਼ਮੀ ਜੁਲਫੇਂ ਹੋਰ ਬਹੁਤ ਸਾਰੇ ਮਨਮੋਹਕ ਸੰਗੀਤ ਪੇਸ਼ ਕਰਕੇ ਪੁਰਾਣੀਆਂ ਯਾਦਾਂ ਨੂੰ ਤਾਜਾ ਕੀਤਾ ਗਿਆ। ਇਸ ਮੌਕੇ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਵੱਲੋਂ ਵੀ ਸੰਗੀਤ ਕਬੀ ਕਬੀ ਮੇਰੇ ਦਿਲ ਮੇਂ ਖਿਆਲ ਆਤਾ ਹੈ, ਗਾ ਕੇ ਆਪਣੀ ਹਾਜ਼ਰੀ ਲਗਾਈ ਅਤੇ ਫਰੀਦਕੋਟ ਦੇ ਸਾਬਕਾ ਐੱਮ.ਪੀ ਮੁਹੰਮਦ ਸਦੀਕ ਵੱਲੋਂ ਵੀ ਗੀਤਾਂ ਰਾਹੀਂ ਖੂਬ ਰੰਗ ਬੰਨ੍ਹੇ ਗਏ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਅਮਨਦੀਪ ਸਿੰਘ ਤੇ ਹੋਰ ਹਾਜ਼ਰ ਸਨ।

Advertisement

Advertisement