For the best experience, open
https://m.punjabitribuneonline.com
on your mobile browser.
Advertisement

ਰਾਮ ਮੰਦਰ ਦੇ ਉਦਘਾਟਨੀ ਸਮਾਗਮ ’ਚ ਸ਼ਾਮਲ ਹੋਣਗੇ ਅਡਵਾਨੀ: ਵੀਐੱਚਪੀ

06:50 AM Jan 12, 2024 IST
ਰਾਮ ਮੰਦਰ ਦੇ ਉਦਘਾਟਨੀ ਸਮਾਗਮ ’ਚ ਸ਼ਾਮਲ ਹੋਣਗੇ ਅਡਵਾਨੀ  ਵੀਐੱਚਪੀ
Advertisement

ਨਵੀਂ ਦਿੱਲੀ, 11 ਜਨਵਰੀ
ਰਾਮ ਜਨਮ ਭੂਮੀ ਅੰਦੋਲਨ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਭਾਜਪਾ ਦੇ ਉੱਘੇ ਆਗੂ ਲਾਲ ਕ੍ਰਿਸ਼ਨ ਅਡਵਾਨੀ ਰਾਮ ਮੰਦਰ ਦੇ ਪਵਿੱਤਰ ਸਮਾਰੋਹ ਵਿੱਚ ਸ਼ਾਮਲ ਹੋਣਗੇ। ਵਿਸ਼ਵ ਹਿੰਦੂ ਪਰਿਸ਼ਦ ਪ੍ਰਧਾਨ ਆਲੋਕ ਕੁਮਾਰ ਨੇ ਵੀਰਵਾਰ ਨੂੰ ਦੱਸਿਆ ਕਿ ਅਯੁੱਧਿਆ ’ਚ ਰਾਮ ਮੰਦਰ ਦਾ ਉਦਘਾਟਨੀ ਸਮਾਗਮ 22 ਜਨਵਰੀ ਨੂੰ ਹੋਵੇਗਾ। ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਪਾਰਟੀ ਦੇ ਤਜਰਬੇਕਾਰ ਆਗੂ ਮੁਰਲੀ ​​ਮਨੋਹਰ ਜੋਸ਼ੀ ਸਮਾਰੋਹ ਵਿੱਚ ਸ਼ਾਮਲ ਹੋਣਗੇ ਜਾਂ ਨਹੀਂ। ਕੁਮਾਰ ਨੇ ਦੱਸਿਆ, ‘‘ਅਡਵਾਨੀ ਜੀ ਨੇ ਕਿਹਾ ਹੈ ਕਿ ਉਹ ਆਉਣਗੇ। ਜੇਕਰ ਲੋੜ ਪਈ ਤਾਂ ਅਸੀਂ ਉਨ੍ਹਾਂ ਲਈ ਵਿਸ਼ੇਸ਼ ਪ੍ਰਬੰਧ ਕਰਾਂਗੇ।’’ ਜੋਸ਼ੀ ਬਾਰੇ ਕੁਮਾਰ ਨੇ ਕਿਹਾ, ‘‘ਉਨ੍ਹਾਂ ਕਿਹਾ ਹੈ ਕਿ ਉਹ ਸਮਾਗਮ ਵਿੱਚ ਸ਼ਾਮਲ ਹੋਣ ਦੀ ਪੂਰੀ ਕੋਸ਼ਿਸ਼ ਕਰਨਗੇ।’’ ਅਡਵਾਨੀ (96) ਅਤੇ ਜੋਸ਼ੀ ਦੇ ਨਾਲ ਉਨ੍ਹਾਂ 1980 ਅਤੇ 1990 ਦੇ ਦਹਾਕੇ ਦੇ ਸ਼ੁਰੂ ਵਿੱਚ ਰਾਮ ਜਨਮ ਭੂਮੀ ਅੰਦੋਲਨ ਵਿੱਚ ਮੋਹਰੀ ਭੂਮਿਕਾ ਨਿਭਾਈ ਸੀ। ਜੋਸ਼ੀ ਭਾਜਪਾ ਦੇ ਸੰਸਥਾਪਕ ਮੈਂਬਰ ਵੀ ਹਨ। ਰਾਮ ਮੰਦਰ ਟਰੱਸਟ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਅਡਵਾਨੀ ਅਤੇ ਜੋਸ਼ੀ ਦੋਵਾਂ ਦੀ ਸਿਹਤ ਅਤੇ ਉਮਰ ਕਾਰਨ ਸਮਾਰੋਹ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਨਹੀਂ ਹੈ। ਰਾਮ ਮੰਦਰ ਦੇ ਉਦਘਾਟਨ ਸਮਾਗਮ ਲਈ ਡਾ. ਬੀਆਰ ਅੰਬਦੇਕਰ, ਜਗਜੀਵਨ ਰਾਮ, ਕਾਂਸ਼ੀ ਰਾਮ ਤੇ ਦਲਿਤ ਭਾਈਚਾਰੇ ਨਾਲ ਸਬੰਧਤ ਹੋਰ ਸ਼ਖ਼ਸੀਅਤਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੱਦਾ ਪੱਤਰ ਭੇਜੇ ਗਏ ਹਨ। ਇਸ ਦੇ ਨਾਲ ਹੀ ਰਾਮ ਜਨਮ ਭੂਮੀ ਅੰਦੋਲਨ ’ਚ ਮਾਰੇ ਗਏ ਕਾਰਕੁਨਾਂ ਦੇ ਪਰਿਵਾਰਾਂ ਨੂੰ ਵੀ ਸੱਦਾ ਦਿੱਤਾ ਗਿਆ ਹੈ। -ਪੀਟੀਆਈ

Advertisement

ਮੈਂ ‘ਪ੍ਰਾਣ ਪ੍ਰਤਿਸ਼ਠਾ’ ਦੇਖਣ ਲਈ ਬਹੁਤ ਉਤਸੁਕ ਹਾਂ: ਅਭਿਸ਼ੇਕ ਬੱਚਨ

ਜੈਪੁਰ (ਰਾਜਸਥਾਨ): ਬੌਲੀਵੁੱਡ ਅਦਾਕਾਰ ਅਭਿਸ਼ੇਕ ਬੱਚਨ ਨੇ ਕਿਹਾ ਕਿ ਉਹ ਅਯੁੱਧਿਆ ’ਚ ਹੋ ਰਹੇ ਸ੍ਰੀ ਰਾਮ ਮੰਦਰ ਦੇ ਉਦਘਾਟਨ ਸਮਾਗਮ ‘ਪ੍ਰਾਣ ਪ੍ਰਤਿਸ਼ਠਾ’ ਨੂੰ ਦੇਖਣ ਲਈ ਬਹੁਤ ਉਤਸੁਕ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਉਸ ਨੇ ਕਿਹਾ ਕਿ ਉਹ ਇਹ ਦੇਖਣ ਲਈ ਬਹੁਤ ਉਤਸੁਕ ਹੈ ਕਿ ਮੰਦਰ ਕਿਵੇਂ ਬਣਿਆ ਹੈ ਅਤੇ ਆਸ਼ੀਰਵਾਦ ਲੈਣ ਲਈ ਵੀ...। ਵੱਡੀ ਗਿਣਤੀ ਭਾਰਤੀ ਮਸ਼ਹੂਰ ਹਸਤੀਆਂ ਜਿਵੇਂ ਅਕਸ਼ੈ ਕੁਮਾਰ, ਕੰਗਨਾ ਰਣੌਤ, ਟਾਈਗਰ ਸ਼ਰੌਫ਼, ਜੈਕੀ ਸ਼ਰੌਫ਼, ਹਰੀਹਰਨ, ਰਜਨੀਕਾਂਤ, ਅਮਿਤਾਭ ਬੱਚਨ, ਰਣਬੀਰ ਕਪੂਰ, ਆਲੀਆ ਭੱਟ ਅਤੇ ਰਣਦੀਪ ਹੁੱਡਾ ਨੂੰ ‘ਪ੍ਰਾਣ ਪ੍ਰਤਿਸ਼ਠਾ’ ਸਮਾਗਮ ’ਚ ਸ਼ਾਮਲ ਹੋਣ ਲਈ ਸੱਦਾ ਪੱਤਰ ਮਿਲਿਆ ਹੈ।

Advertisement
Author Image

joginder kumar

View all posts

Advertisement
Advertisement
×