ਖੁਰਾਕੀ ਵਸਤਾਂ ’ਚ ਮਿਲਾਵਟ: ਯੂਪੀ ਦੇ ਰੈਸਤਰਾਂ ’ਚ ਸੀਸੀਟੀਵੀ ਲਾਉਣ ਤੇ ਮਾਲਕਾਂ ਦੇ ਨਾਮ ਪਤਾ ਲਿਖਣ ਦੇ ਨਿਰਦੇਸ਼
11:45 PM Sep 24, 2024 IST
ਲਖਨਊ, 24 ਸਤੰਬਰ
Advertisement
Food adulteration: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਖਾਣ ਵਾਲੀਆਂ ਚੀਜ਼ਾਂ ’ਚ ਥੁੱਕਣ ਤੇ ਪੇਸ਼ਾਬ ਮਿਲਾਉਣ ਦੀਆਂ ਖ਼ਬਰਾਂ ਦਾ ਨੋਟਿਸ ਲੈਂਦਿਆਂ ਅੱਜ ਖਾਣ ਪੀਣ ਦੀਆਂ ਸਾਰੀਆਂ ਦੁਕਾਨਾਂ ਦੇ ਬਾਹਰ ਸੰਚਾਲਕਾਂ, ਮਾਲਕਾਂ ਤੇ ਮੈਨੇਜਰਾਂ ਦੇ ਨਾਮ ਤੇ ਪਤੇ ਲਾਜ਼ਮੀ ਤੌਰ ’ਤੇ ਲਿਖਣ ਦੀ ਹਦਾਇਤ ਕੀਤੀ ਹੈ। ਇੱਥੇ ਇੱਕ ਉੱਚ ਪੱਧਰੀ ਮੀਟਿੰਗ ਦੌਰਾਨ ਉਨ੍ਹਾਂ ਨੇ ਇਹ ਵੀ ਹਦਾਇਤ ਕੀਤੀ ਕਿ ਹੋਟਲਾਂ ਤੇ ਰੈਸਤਰਾਂ ਵਿੱਚ ਸੀਸੀਟੀਵੀ ਕੈਮਰੇ ਲਾਉਣੇ ਲਾਜ਼ਮੀ ਕਰਨ ਤੋਂ ਇਲਾਵਾ ਖਾਨਸਾਮਿਆਂ ਤੇ ਵੇਟਰਾਂ ਮਾਸਕ ਤੇ ਦਸਤਾਨੇ ਵੀ ਪਹਿਨਣੇ ਚਾਹੀਦੇ ਹਨ। ਇੱਕ ਅਧਿਕਾਰਤ ਬਿਆਨ ’ਚ ਕਿਹਾ ਗਿਆ ਕਿ ਆਦਿੱਤਿਆਨਾਥ ਨੇ ਖੁਰਾਕੀ ਵਸਤਾਂ ਵਿੱਚ ਥੁੱਕ ਤੇ ਪਿਸ਼ਾਬ ਤੋਂ ਇਲਾਵਾ ਹੋਰ ਗੰਦੀਆਂ ਚੀਜ਼ਾਂ ਮਿਲਾਉਣ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਦਾ ਨਿਰਦੇਸ਼ ਵੀ ਦਿੱਤਾ। -ਪੀਟੀਆਈ
Advertisement
Advertisement