ਸੈਨਿਕ ਇੰਸਟੀਚਿਊਟ ਵਿੱਚ ਦਾਖ਼ਲੇ ਸ਼ੁਰੂ
ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 4 ਸਤੰਬਰ
ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਦੇ ਅਧੀਨ ਨਾ-ਮਾਤਰ ਫੀਸ ਨਾਲ ਚੱਲ ਰਹੀ ਵਿਦਿਅਕ ਸੰਸਥਾ ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਤਕਨਾਲੋਜੀ ਮੁਹਾਲੀ ਵਿੱਚ ਵਿਦਿਅਕ ਵਰ੍ਹੇ 2024-25 ਲਈ ਦਾਖ਼ਲੇ ਸ਼ੁਰੂ ਹੋ ਗਏ ਹਨ। ਇਹ ਜਾਣਕਾਰੀ ਦਿੰਦਿਆਂ ਇੰਸਟੀਚਿਊਟ ਦੇ ਡਾਇਰੈਕਟਰ ਲੈਫ. ਕਰਨਲ (ਸੇਵਾਮੁਕਤ) ਸਰਬਜੀਤ ਸਿੰਘ ਸੈਣੀ ਨੇ ਦੱਸਿਆ ਕਿ ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਤਕਨਾਲੋਜੀ, ਆਈਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਤੋਂ ਮਾਨਤਾ ਪ੍ਰਾਪਤ ਹੈ। ਇਸ ਵਿੱਚ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਤੇ ਗ਼ਰੀਬ ਵਰਗ ਦੇ ਬੱਚਿਆਂ ਨੂੰ ਟੈਕਨੀਕਲ ਸਿੱਖਿਆ ਦਾ ਕੋਰਸ ਪੀਜੀਡੀਸੀਏ (ਇੱਕ ਸਾਲ) ਅਤੇ ਬੇਸਿਕ ਕੋਰਸ (ਤਿੰਨ ਮਹੀਨੇ) ਦੇ ਕਰਵਾਏ ਜਾਂਦੇ ਹਨ।
ਕਰਨਲ ਸੈਣੀ ਨੇ ਦੱਸਿਆ ਕਿ ਇਨ੍ਹਾਂ ਕੋਰਸਾਂ ਦੀ ਫੀਸ ਨਾ-ਮਾਤਰ ਹੈ। ਉਸ ਦੇ ਨਾਲ ਹੀ ਪੰਜਾਬੀ ਸ਼ਾਰਟਹੈਂਡ ਸਟੈਨੋ ਦੇ ਦਾਖ਼ਲੇ ਲਈ ਬਿਨੈ-ਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ। ਚਾਹਵਾਨ ਉਮੀਦਵਾਰ 15 ਸਤੰਬਰ ਤੋਂ ਪਹਿਲਾਂ ਦਾਖ਼ਲਾ ਫਾਰਮ ਪ੍ਰਾਪਤ ਕਰ ਸਕਦੇ ਹਨ। ਦਾਖ਼ਲਾ ਮੈਰਿਟ ਦੇ ਆਧਾਰ ’ਤੇ ਕੀਤਾ ਜਾਵੇਗਾ। ਪ੍ਰਿੰਸੀਪਲ ਡਾ. ਕਵਿਤਾ ਠਾਕੁਰ ਨੇ ਦੱਸਿਆ ਕਿ ਪੰਜਾਬੀ ਸ਼ਾਰਟਹੈਂਡ ਦਾ ਕੋਰਸ ਭਾਸ਼ਾ ਵਿਭਾਗ ਪਟਿਆਲਾ ਦੇ ਸਿਲੇਬਸ ਅਨੁਸਾਰ ਹੀ ਕਰਵਾਇਆ ਜਾਵੇਗਾ। ਚਾਹਵਾਨ ਵਿਦਿਆਰਥੀ ਦਾਖ਼ਲੇ ਲਈ 98880-14516, 81948-87166, 0172-2990407 ਨੰਬਰਾਂ ’ਤੇ ਸੰਪਰਕ ਕਰ ਸਕਦੇ ਹਨ।