ਖ਼ਾਲਸਾ ਯੂਨੀਵਰਸਿਟੀ ’ਚ ਅਕਾਦਮਿਕ ਸੈਸ਼ਨ 2025-26 ਤੋਂ ਸ਼ੁਰੂ ਹੋਣਗੇ ਦਾਖ਼ਲੇ
07:54 AM Oct 05, 2024 IST
ਪੱਤਰ ਪ੍ਰੇਰਕ
ਅੰਮ੍ਰਿਤਸਰ, 4 ਅਕਤੂਬਰ
ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਾਜਿੰਦਰ ਮੋਹਨ ਸਿੰਘ ਛੀਨਾ ਦੀ ਅਗਵਾਈ ਹੇਠ ਕੌਂਸਲ ਦੇ ਮੁੱਖ ਦਫ਼ਤਰ ਵਿੱਚ ਅਹੁਦੇਦਾਰਾਂ ਨੇ ਵਿਚਾਰ-ਵਟਾਂਦਰਾ ਕਰਨ ਮਗਰੋਂ ਅਕਾਦਮਿਕ ਸੈਸ਼ਨ 2025-26 ਤੋਂ ਯੂਨੀਵਰਸਿਟੀ ਦੇ ਦਾਖਲਿਆਂ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਗਿਆ। ਛੀਨਾ ਨੇ ਕਿਹਾ ਕਿ ਜਲਦੀ ਹੀ ਦਾਖਲਿਆਂ ਸਬੰਧੀ ਅਗਲੇਰੇ ਪ੍ਰੋਗਰਾਮਾਂ ਦਾ ਐਲਾਨ ਕੀਤਾ ਜਾਵੇਗਾ। ਇਹ ਯੂਨੀਵਰਸਿਟੀ ਮਲਟੀ-ਫ਼ੈਕਲਟੀ ’ਵਰਸਿਟੀ ਹੋਵੇਗੀ, ਜਿਸ ’ਚ ਦੁਨੀਆ ਭਰ ’ਚ ਪ੍ਰਸਿੱਧ, ਅਜੋਕੇ ਸਮੇਂ ਦੇ ਅਨੁਕੂਲ ਕੋਰਸਾਂ ਨੂੰ ਤਰਜੀਹ ਦਿੱਤੀ ਜਾਵੇਗੀ। ਉਨ੍ਹਾਂ ਮੁਤਾਬਕ, ‘ਮੈਨੇਜਮੈਂਟ ਕੋਲ ਯੂਨੀਵਰਸਿਟੀ ਨੂੰ ਚਲਾਉਣ ਲਈ ਮੁੱਢਲਾ ਢਾਂਚਾ ਉਪਲਬੱਧ ਹੈ, ਕਿਉਂਕਿ ਬਹੁਤੇ ਕਾਲਜ ਪਹਿਲਾਂ ਹੀ ਸਫ਼ਲਤਾਪੂਰਵਕ ਚੱਲ ਰਹੇ ਹਨ, ਜੋ ਇਸ ਯੂਨੀਵਰਸਿਟੀ ਦਾ ਹਿੱਸਾ ਹੋਣਗੇ।
Advertisement
Advertisement