ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਐਂਟਰੀ ਲੈਵਲ ਜਮਾਤਾਂ ਵਿੱਚ ਈਡਬਲਿਊਐੱਸ ਵਰਗ ਲਈ ਦਾਖ਼ਲੇ ਅੱਜ ਤੋਂ

07:44 AM Dec 27, 2023 IST

ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 26 ਦਸੰਬਰ
ਯੂਟੀ ਦੇ ਸਿੱਖਿਆ ਵਿਭਾਗ ਵੱਲੋਂ ਐਂਟਰੀ ਲੈਵਲ ਜਮਾਤਾਂ ਵਿਚ ਈਡਬਲਿਊਐਸ ਵਰਗ ਤੇ ਡਿਸਅਡਵਾਂਟੇਜ ਵਰਗ ਵਿਚ ਦਾਖ਼ਲੇ ਲਈ ਅੱਜ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਇਹ ਦਾਖ਼ਲੇ 27 ਦਸੰਬਰ ਤੋਂ 31 ਜਨਵਰੀ ਤਕ ਕੀਤੇ ਜਾਣਗੇ।
ਈਡਬਲਿਊਐਸ ਵਰਗ ਲਈ ਪਰਿਵਾਰ ਦੀ ਆਮਦਨ ਸਾਲਾਨਾ ਡੇਢ ਲੱਖ ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ ਤੇ ਇਸ ਸਬੰਧੀ ਆਮਦਨ ਸਰਟੀਫਿਕੇਟ ਡੀਸੀ ਵੱਲੋਂ ਜਾਰੀ ਕੀਤਾ ਹੋਣਾ ਚਾਹੀਦਾ ਹੈ ਜਦੋਂਕਿ ਡਿਸਅਡਵਾਂਟੇਜ ਵਰਗ ਲਈ ਐਸਸੀ ਵਰਗ, 60 ਫ਼ੀਸਦੀ ਤੋਂ ਵੱਧ ਅਪਾਹਜ ਦੇ ਬੱਚਿਆਂ ਲਈ ਦਾਖ਼ਲੇ ਕੀਤੇ ਜਾਣਗੇ। ਇਸ ਤੋਂ ਇਲਾਵਾ ਗੰਭੀਰ ਬਿਮਾਰੀਆਂ ਤੋਂ ਪੀੜਤ ਬੱਚਿਆਂ ਨੂੰ ਵੀ ਇਸ ਵਰਗ ਵਿਚ ਰੱਖਿਆ ਗਿਆ ਹੈ। ਸ਼ਹੀਦਾਂ ਦੀਆਂ ਵਿਧਵਾਵਾਂ ਤੇ ਅਪਾਹਜ ਬੱਚਿਆਂ ਨੂੰ ਵੀ ਰਾਈਟ ਟੂ ਐਜੂਕੇਸ਼ਨ ਤਹਿਤ ਰਾਖਵਾਂਕਰਨ ਦਿੱਤਾ ਜਾਵੇਗਾ ਜਿਨ੍ਹਾਂ ਲਈ ਸਰਟੀਫਿਕੇਟ ਕ੍ਰਮਵਾਰ ਡੀਸੀ ਜਾਂ ਐਸਡੀਐਮ, ਪੀਜੀਆਈ, ਸਰਕਾਰੀ ਹਸਪਤਾਲ ਸੈਕਟਰ-16 ਤੇ 32, ਜ਼ਿਲ੍ਹਾ ਸੈਨਿਕ ਵੈੱਲਫੇਅਰ ਅਧਿਕਾਰੀ ਵਲੋਂ ਜਾਰੀ ਕੀਤਾ ਹੋਣਾ ਚਾਹੀਦਾ ਹੈ। ਇਸ ਸਬੰਧੀ ਸਕੂਲ ਮੁਖੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।
ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਸਕੂਲਾਂ ਤੋਂ ਇਕ ਕਿਲੋਮੀਟਰ, ਤਿੰਨ ਕਿਲੋਮੀਟਰ ਤੇ ਤਿੰਨ ਕਿਲੋਮੀਟਰ ਤੋਂ ਜ਼ਿਆਦਾ ਦੇ ਤਿੰਨ ਵਰਗਾਂ ਦੇ ਦਾਇਰੇ ਵਿਚ ਆਉਂਦੇ ਵਿਦਿਆਰਥੀਆਂ ਨੂੰ ਸਕੂਲ ਤੋਂ ਨੇੜੇ ਦੀ ਦੂਰੀ ਅਨੁਸਾਰ ਦਾਖ਼ਲ ਕੀਤਾ ਜਾਵੇਗਾ। ਮਾਪੇ ਆਪਣੇ ਬੱਚੇ ਨੂੰ ਦਾਖ਼ਲ ਕਰਵਾਉਣ ਲਈ ਨੇੜਲੇ 15 ਸਕੂਲਾਂ ਦੀ ਆਪਸ਼ਨ ਭਰਨਗੇ। ਜ਼ਿਕਰਯੋਗ ਹੈ ਕਿ ਸ਼ਹਿਰ ਦੇ 85 ਪ੍ਰਾਈਵੇਟ ਸਕੂਲਾਂ ਤੇ 20 ਘੱਟ ਗਿਣਤੀ ਵਰਗ ਦੇ ਸਕੂਲ ਹਨ। ਯੂਟੀ ਸਿੱਖਿਆ ਵਿਭਾਗ ਵੱਲੋਂ ਅੱਜ ਇਹ ਹੁਕਮ ਗ਼ੈਰ-ਘੱਟ ਗਿਣਤੀ ਸਕੂਲਾਂ ਲਈ ਕੀਤੇ ਗਏ ਹਨ। ਸਕੂਲਾਂ ਵੱਲੋਂ ਰਾਖਵੀਆਂ ਸੀਟਾਂ ਬਾਰੇ ਵੇਰਵੇ ਨਸ਼ਰ ਹੀ ਨਹੀਂ ਕੀਤੇ ਜਾਂਦੇ ਸਨ ਪਰ ਹੁਣ ਸਿੱਖਿਆ ਵਿਭਾਗ ਵਲੋਂ ਇਨ੍ਹਾਂ ਵਰਗਾਂ ਲਈ ਆਪ ਆਨਲਾਈਨ ਦਾਖ਼ਲੇ ਕਰਵਾਏ ਜਾ ਰਹੇ ਹਨ।

Advertisement

ਸਰਕਾਰੀ ਸਕੂਲਾਂ ਵਿਚ ਦਾਖ਼ਲੇ ਲਈ ਆਖਰੀ ਮਿਤੀ 10 ਫਰਵਰੀ

ਡਾਇਰੈਕਟਰ ਸਕੂਲ ਐਜੂਕੇਸ਼ਨ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਐਂਟਰੀ ਲੈਵਲ ਜਮਾਤਾਂ ਲਈ ਵੀ ਆਨਲਾਈਨ ਦਾਖ਼ਲੇ ਕੀਤੇ ਜਾਣਗੇ ਤੇ ਕਿਸੇ ਵੀ ਸਕੂਲ ਨੂੰ ਆਫਲਾਈਨ ਦਾਖ਼ਲੇ ਨਹੀਂ ਕਰਨ ਦਿੱਤੇ ਜਾਣਗੇ। ਸਕੂਲ ਵਿਚ ਆਨਲਾਈਨ ਦਾਖ਼ਲਿਆਂ ਲਈ ਆਖ਼ਰੀ ਮਿਤੀ 10 ਫਰਵਰੀ ਹੈ ਤੇ ਯੋਗ ਬੱਚਿਆਂ ਨੂੰ ਸੀਟਾਂ ਦੀ ਵੰਡ 8 ਮਾਰਚ ਤਕ ਕਰ ਦਿੱਤੀ ਜਾਵੇਗੀ। ਪ੍ਰੀ-ਪ੍ਰਾਇਮਰੀ ਲੈਵਲ-1 ਲਈ ਦਾਖ਼ਲਾ ਲੈਣ ਵਾਲਾ ਬੱਚਾ ਪਹਿਲੀ ਅਪਰੈਲ 2020 ਤੋਂ 31 ਮਾਰਚ 2021 ਦਰਮਿਆਨ ਜੰਮਿਆ ਹੋਣਾ ਚਾਹੀਦਾ ਹੈ।

Advertisement
Advertisement
Advertisement